ਲੁਧਿਆਣਾ : ਪੰਜਾਬ ਅੰਦਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦਿਨੋਂ-ਦਿਨ ਵੱਧ ਰਹੀਆਂ ਹਨ। ਜਿਸਦੇ ਚੱਲਦਿਆਂ ਲੋਕ ਘਰਾਂ ਤੋਂ ਬਾਹਰ ਅਸੁਰੱਖਿਅਤ ਮਹਸੁਸ ਕਰ ਰਹੇ ਹਨ। ਪੰਜਾਬ ਸਰਕਾਰ ਕਾਨੂੰਨ ਵਿਵਸਥਾ ਨੂੰ ਲੈਕੇ ਵੱਡੇ-ਵੱਡੇ ਵਾਅਦੇ ਕਰਦੀ ਹੈ ਪਰ ਜ਼ਮੀਨੀ ਪੱਦਰ ਉੱਤੇ ਇਸ ਦੀ ਹਕੀਕਤ ਕੁੱਝ ਹੋਰ ਹੀ ਹੈ।
ਇੱਕ ਅਜਿਹਾ ਮਾਮਲਾ ਖੰਨੇ ਤੋਂ ਸਾਹਮਣੇ ਆਇਆ ਹੈ। ਐਕਟਿਵਾ ਤੇ ਆਪਣੇ ਪਤੀ ਦੇ ਪਿੱਛੇ ਬੈਠ ਕੇ ਜਾ ਰਹੀ ਬਜੁਰਗ ਔਰਤ ਦੀ ਸੋਨੇ ਦੀ ਚੈਨੀ ਝਪਟਾ ਮਾਰ ਕੇ ਖੋਹ ਲਈ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਵਾਰਦਾਤ ਸਿਟੀ ਥਾਣਾ ਦੇ ਨੇੜੇ ਹੋਈ।
ਜਿਸਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਸ਼ਹਿਰ ਅੰਦਰ ਲੁਟੇਰਿਆਂ ਦੇ ਹੌਂਸਲੇ ਕਿੰਨੇ ਬੁਲੰਦ ਹਨ। ਵਾਰਦਾਤ 'ਚ ਬਜ਼ੁਰਗ ਔਰਤ ਸੜਕ ਉੱਪਰ ਡਿੱਗ ਗਈ। ਇਹ ਪੂਰੀ ਘਟਨਾ ਸੀਸੀਟੀਵੀ 'ਚ ਵੀ ਕੈਦ ਹੋ ਗਈ।
ਪੀੜਤ ਮਹਿਲਾ ਨੇ ਦੱਸਿਆ ਕਿ ਉਹ ਆਪਣੇ ਪਤੀ ਸਣੇ ਸ਼ਹਿਰ ਅੰਦਰ ਹੀ ਰਿਸ਼ਤੇਦਾਰਾਂ ਨੂੰ ਮਿਲ ਕੇ ਵਾਪਸ ਆ ਰਹੀ ਸੀ। ਪਤੀ ਐਕਟਿਵਾ ਚਲਾ ਰਿਹਾ ਸੀ ਅਤੇ ਉਹ ਪਿੱਛੇ ਬੈਠੇ ਸੀ।
ਲਲਹੇੜੀ ਰੋਡ ਚੌਂਕ ਦੇ ਕੋਲ ਜਦੋਂ ਉਹਨਾਂ ਨੇ ਮੁੜਨਾ ਸੀ ਤਾਂ ਪਿੱਛੋਂ ਮੋਟਰਸਾਈਕਲ ਤੇ ਸਵਾਰ ਦੋ ਲੁਟੇਰਿਆਂ ਨੇ ਗਲੇ 'ਚ ਪਾਈ ਸੋਨੇ ਦੀ ਚੈਨੀ ਖਿੱਚ ਲਈ। ਜਿਸ ਨਾਲ ਉਹ ਸੜਕ ਤੇ ਡਿੱਗ ਗਈ ਅਤੇ ਲੁਟੇਰੇ ਚੈਨੀ ਖੋਹ ਕੇ ਫਰਾਰ ਹੋ ਗਏ।
ਇਸ ਮਾਮਲੇ ਵਿੱਚ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਜਗਤਾਰ ਸਿੰਘ ਨੇ ਦੱਸਿਆ ਕਿ ਮਹਿਲਾ ਦੇ ਬਿਆਨ ਦਰਜ਼ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋਂ :ਅਨਮੋਲ ਗਗਨ ਮਾਨ ਦੇ ਖ਼ਿਲਾਫ ਅਕਾਲੀ-ਬਸਪਾ ਗੱਠਜੋੜ ਨੇ ਕੀਤਾ ਵਿਰੋਧ ਪ੍ਰਦਰਸ਼ਨ