ETV Bharat / crime

ਤਰਨ ਤਾਰਨ ਦੇ ਪਿੰਡ ਚਾਹਲ 'ਚ ਪਤੀ ਨੇ ਸੱਬਲ ਮਾਰ ਕੀਤਾ ਪਤਨੀ ਦਾ ਕਤਲ

ਤਰਨ ਤਾਰਨ ਦੇ ਥਾਣਾਂ ਸਰਾਏ ਅਮਨਾਤ ਖਾਂ ਹੇਠ ਆਉਂਦੇ ਪਿੰਡ ਚਾਹਲ ਵਿਖੇ ਇੱਕ ਵਿਅਕਤੀ ਵਲੋਂ ਆਪਣੀ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੇ ਆਪਣੀ ਪਤਨੀ ਦੇ ਸਿਰ 'ਚ ਸੱਬਲ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਪੁਲਿਸ ਵੱਲੋਂ ਮੁਲਜ਼ਮ ਖਿਲਾਫ ਕਾਰਵਾਈ ਜਾਰੀ ਹੈ।

ਪਤੀ ਨੇ ਸੱਬਲ ਮਾਰ ਕੀਤਾ ਪਤਨੀ ਦਾ ਕਤਲ
ਪਤੀ ਨੇ ਸੱਬਲ ਮਾਰ ਕੀਤਾ ਪਤਨੀ ਦਾ ਕਤਲ
author img

By

Published : Feb 22, 2021, 8:45 AM IST

ਤਰਨ ਤਾਰਨ: ਜ਼ਿਲ੍ਹੇ ਦੇ ਥਾਣਾਂ ਸਰਾਏ ਅਮਨਾਤ ਖਾਂ ਹੇਠ ਆਉਂਦੇ ਪਿੰਡ ਚਾਹਲ ਵਿਖੇ ਇੱਕ ਵਿਅਕਤੀ ਵਲੋਂ ਆਪਣੀ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੇ ਆਪਣੀ ਪਤਨੀ ਦੇ ਸਿਰ 'ਚ ਸੱਬਲ ਮਾਰ ਕੇ ਉਸ ਦਾ ਕਤਲ ਕਰ ਦਿੱਤਾ।

ਪਤੀ ਨੇ ਸੱਬਲ ਮਾਰ ਕੀਤਾ ਪਤਨੀ ਦਾ ਕਤਲ

ਜਾਣਕਾਰੀ ਮੁਾਤਬਕ ਮੇਜਰ ਸਿੰਘ ਨੇ ਬੀਤੀ ਰਾਤ ਆਪਣੀ ਪਤਨੀ ਦੇ ਸਿਰ 'ਚ ਸੱਬਲ ਨਾਲ ਕਈ ਵਾਰ ਕੀਤੇ, ਜਿਸ ਦੇ ਚਲਦੇ ਉਸ ਦੀ ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੇ ਸਮੇਂ ਉਨ੍ਹਾਂ ਦਾ ਛੋਟਾ ਪੁੱਤਰ ਯੋਧਬੀਰ ਘਰ 'ਚ ਹੀ ਸੀ ਤੇ ਵੱਡਾ ਪੁੱਤਰ ਕਰਨਬੀਰ ਫੌਜ 'ਚ ਭਰਤੀ ਹੋਣ ਲਈ ਪੱਟੀ ਵਿਖੇ ਲੱਗੇ ਕੈਪ ਵਿੱਚ ਗਿਆ ਸੀ। ਕਤਲ ਦੀ ਘਟਨਾ ਨੂੰ ਅੰਜ਼ਾਮ ਦੇਣ ਮਗਰੋਂ ਮੇਜਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਤੇ ਆਪਣੇ ਛੋਟੇ ਪੁੱਤਰ ਨੂੰ ਵੀ ਨਾਲ ਲੈ ਗਿਆ। ਯੋਧਬੀਰ ਨੇ ਆਪਣੇ ਪਿਤਾ ਤੋਂ ਬੱਚ ਕੇ ਮਾਂ ਦੇ ਕਤਲ ਸਬੰਧੀ ਸੂਚਨਾ ਫੋਨ 'ਤੇ ਆਪਣੇ ਸੁਰਸਿੰਘ ਰਹਿੰਦੇ ਮਾਸਣ ਨੂੰ ਦਿੱਤੀ। ਉਨ੍ਹਾਂ ਵੱਲੋਂ ਪੁਲਿਸ ਨੂੰ ਇਸ ਕਤਲ ਸਬੰਧੀ ਸੂਚਨਾ ਦਿੱਤੀ ਗਈ।

ਕਤਲ ਸਬੰਧੀ ਸ਼ਿਕਾਇਤ ਮਿਲਣ 'ਤੇ ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਹਰਪ੍ਰੀਤ ਸਿੰਘ ਆਪਣੀ ਟੀਮ ਨਾਲ ਵਾਰਦਾਤ ਦੀ ਥਾਂ ਪੁੱਜੇ। ਉਨ੍ਹਾਂ ਮਹਿਲਾ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਵੱਲੋਂ ਸ਼ਿਕਾਇਤ ਦੇ ਆਧਾਰ 'ਤੇ ਮੇਜਰ ਸਿੰਘ ਖਿਲਾਫ ਕਤਲ ਦਾ ਕੇਸ ਦਰਜ ਕਰਨ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਕਤਲ ਦਾ ਮੁਖ ਕਾਰਨ ਆਪਸੀ ਝਗੜੇ ਤੇ ਘਰੇਲੂ ਕਲੇਸ਼ ਦੱਸਿਆ। ਉਨ੍ਹਾਂ ਵੱਲੋਂ ਮ੍ਰਿਤਕ ਮਹਿਲਾ ਦੇ ਛੋਟੇ ਪੁੱਤਰ ਦੀ ਭਾਲ ਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.