ਹੁਸ਼ਿਆਰਪੁਰ: ਬੀਤੇ ਦਿਨੀਂ ਸਿਟੀ ਪੁਲਿਸ ਹੁਸ਼ਿਆਰਪੁਰ ਵੱਲੋਂ ਤਿੰਨ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲ 580 ਗ੍ਰਾਮ ਨਸ਼ੀਲਾ ਪਾਊਡਰ 40 ਗ੍ਰਾਮ ਦੇ ਕਰੀਬ ਸਮੈਕ ਅਤੇ ਇਕ ਪਿਸਟਲ ਅਤੇ 34 ਜ਼ਿੰਦਾ ਰੌਂਦ ਬਰਾਮਦ ਕੀਤੇ।
ਐਸਐਚਓ ਸਿਟੀ ਤਲਵਿੰਦਰ ਕੁਮਾਰ ਨੇ ਦੱਸਿਆ ਕਿ ਬੀਤੇ ਦਿਨੀਂ ਏਐੱਸਆਈ ਗੁਰਦੀਪ ਸਿੰਘ ਏਐਸਆਈ ਸਤਨਾਮ ਸਿੰਘ ਵੱਲੋਂ ਵੱਖ-ਵੱਖ ਜਗ੍ਹਾ ਨਾਕੇ ਲਾ ਕੇ ਇਨ੍ਹਾਂ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ:Punjab Congress Conflict: 20 ਜੂਨ ਨੂੰ ਦਿੱਲੀ ਹਾਜ਼ਰੀ ਭਰੇਗੀ ਸਮੂਹ ਪੰਜਾਬ ਕਾਂਗਰਸ
ਐਸਐਚਓ ਤਲਵਿੰਦਰ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਵਿੱਚ ਰਾਹੁਲ ਉਰਫ ਦਾਣੀ ਪੁੱਤਰ ਚਰਨਜੀਤ ਸਿੰਘ ਵਾਸੀ ਸ਼ੇਖੂਪੁਰ ਮੁਹੱਲਾ ਜੰਡਿਆਲਾ ਗੁਰੂ ਅੰਮ੍ਰਿਤਸਰ ਜੋ ਕਿ ਪਹਿਲਾਂ ਵੀ ਜੇਲ੍ਹ ਵਿੱਚ ਸੀ ਪੈਰੋਲ ਉੱਤੇ ਆਇਆ ਸੀ ਪਰ ਉਹ ਵਾਪਸ ਨਹੀਂ ਜੇਲ੍ਹ ਗਿਆ ਉਸ ਤੇ ਪਹਿਲਾਂ ਵੀ ਮੁਕੱਦਮੇ ਦਰਜ ਹਨ।