ਤਰਨਤਾਰਨ: ਨਸ਼ਾ ਹੁਣ ਇੰਨੀ ਬੁਰੀ ਤਰ੍ਹਾਂ ਨਾਲ ਵੱਧ ਚੁੱਕਾ ਹੈ ਕਿ ਜੋ ਨੌਜਵਾਨ ਇਸ ਦੇ ਆਦੀ ਹੋ ਚੁੱਕੇ ਹਨ ਉਹ ਜਾਂ ਤਾਂ ਨਸ਼ਾ ਕਰਕੇ ਮੌਤ ਦੀ ਭੇਟ ਚੜ੍ਹਦੇ ਜਾ ਰਹੇ ਹਨ ਅਤੇ ਜੋ ਨੌਜਵਾਨ ਇਸ ਨਸ਼ੇ ਦੀ ਦਲ ਦਲ ਵਿੱਚ ਬੁਰੇ ਫਸੇ ਹੋਏ ਹਨ ਉਹ ਆਪਣੇ ਘਰਾਂ ਦੇ ਸਾਮਾਨ ਤੱਕ ਵੇਚ ਕੇ ਆਪਣਾ ਨਸ਼ੇ ਦੀ ਪੂਰਤੀ ਕਰ ਰਹੇ ਹਨ, ਭਾਵੇਂ ਘਰ ਵਿੱਚ ਦੋ ਵਕਤ ਦੀ ਰੋਟੀ ਤੱਕ ਨਾ ਪੱਕੇ।
ਅਜਿਹਾ ਹੀ ਇਕ ਦਿਲ ਝੰਜੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜ਼ਿਲ੍ਹਾ ਤਰਨਤਾਰਨ ਅਧੀਨ ਪੈਂਦੇ ਪਿੰਡ ਗੰਡੀਵਿੰਡ ਤੋਂ, ਜਿੱਥੇ ਕੇ ਇਕ ਘਰ ਦੀ ਦਾਸਤਾਂ ਸੁਣ ਕੇ ਕਿਸੇ ਦਾ ਵੀ ਮਨ ਪਸੀਜ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਰਸਯੋਗ ਹਾਲਤ ਵਿੱਚ ਰਹਿ ਰਹੇ ਬਜ਼ੁਰਗ ਜੋੜੇ ਸਵਰਨ ਕੌਰ ਅਤੇ ਅਮਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਲੜਕੇ ਹਨ ਅਤੇ ਇਕ ਛੋਟਾ ਲੜਕਾ ਨਸ਼ੇ ਦੀ ਇੰਨੀ ਬੁਰੀ ਦਲਦਲ ਵਿੱਚ ਫਸ ਚੁੱਕਾ ਹੈ ਕਿ ਉਸ ਨੇ ਘਰ ਦਾ ਪੱਖਾ ਮੋਟਰ ਸਲੰਡਰ ਮੰਜੇ ਭਾਂਡੇ ਤੱਕ ਵੇਚ ਦਿੱਤੇ ਅਤੇ ਹੁਣ ਜੋ ਕੋਈ ਕੱਪੜਾ ਵੀ ਉਸ ਦੇ ਹੱਥ ਵਿੱਚ ਆਉਂਦਾ ਸੀ, ਉਹ ਵੀ ਵੇਚ ਦਿੰਦਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਉਸ ਨੂੰ ਐਸਾ ਕਰਨ ਤੋਂ ਰੋਕਦੇ, ਤਾਂ ਉਹ ਸਾਡੀ ਬੜੀ ਬੇਰਹਿਮੀ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਦਾ ਸੀ ਅਤੇ ਇਕ ਦਿਨ ਐਸਾ ਆਇਆ ਕਿ ਪੁਲਿਸ ਵਾਲੇ ਉਸ ਨੂੰ ਫੜ ਕੇ ਲੈ ਗਏ ਅਤੇ ਉਸ ਨੂੰ ਜੇਲ੍ਹ ਵਿੱਚ ਦੇ ਦਿੱਤਾ।
ਪੀੜਤ ਬਜ਼ੁਰਗ ਜੋੜੇ ਨੇ ਦੱਸਿਆ ਕਿ ਉਨ੍ਹਾਂ ਦਾ ਇੱਕ ਵੱਡਾ ਲੜਕਾ ਹੈ, ਜੋ ਮੰਦਬੁੱਧੀ ਹੈ। ਉਸ ਨੂੰ ਪੂਰੀ ਤਰ੍ਹਾਂ ਨਾਲ ਆਪਣੇ ਪੈਰਾਂ 'ਤੇ ਤੁਰਨਾ ਵੀ ਨਹੀਂ ਆਉਂਦਾ ਅਤੇ ਨਾ ਹੀ ਉਹ ਬੋਲ ਸਕਦਾ ਹੈ। ਪੀੜਤ ਬਜ਼ੁਰਗ ਜੋੜੇ ਨੇ ਦੱਸਿਆ ਕਿ ਘਰ ਦੇ ਹਾਲਾਤ ਇੰਨੇ ਜ਼ਿਆਦਾ ਮਾੜੇ ਹੋ ਚੁੱਕੇ ਹਨ ਕਿ ਘਰ ਵਿੱਚ ਦੋ ਵਕਤ ਦੀ ਰੋਟੀ, ਤਾਂ ਕੀ ਇੱਕ ਵਕਤ ਦੀ ਰੋਟੀ ਤੱਕ ਨਹੀਂ ਹੈ ਬਜ਼ੁਰਗ ਜੋੜੇ ਨੇ ਦੱਸਿਆ ਕਿ ਘਰ ਵਿੱਚ ਜੋ ਮੋਟਰ ਸੀ ਉਹ ਉਸ ਦੇ ਲੜਕੇ ਨੇ ਪਹਿਲਾਂ ਤੋਂ ਹੀ ਵੇਚ ਦਿੱਤੀ ਅਤੇ ਘਰ ਦਾ ਸਿਲੰਡਰ ਵੀ ਵੇਚ ਦਿੱਤਾ ਜਿਸ ਕਰਕੇ ਉਨ੍ਹਾਂ ਨੂੰ ਰੋਟੀ ਪਕਾਉਣ ਵਾਸਤੇ ਲਾਗੇ ਨਹਿਰ ਤੋਂ ਲੱਕੜਾਂ ਇਕੱਠੀਆਂ ਕਰਕੇ ਲੈ ਕੇ ਆਉਣੀਆਂ ਪੈਂਦੀਆਂ ਹਨ। ਪਾਣੀ ਲੋਕਾਂ ਦੇ ਘਰਾਂ ਵਿੱਚੋਂ ਮਜਬੂਰ ਹੋ ਕੇ ਲੈ ਕੇ ਆਉਣਾ ਪੈਂਦਾ ਹੈ।
ਬਜ਼ੁਰਗ ਜੋੜੇ ਨੇ ਕਿਹਾ ਕਿ ਉਨ੍ਹਾਂ ਦਾ ਇਕ ਸੁਪਨਾ ਸੀ ਕਿ ਉਨ੍ਹਾਂ ਦੇ ਬੱਚੇ ਜਦੋਂ ਵੱਡੇ ਹੋਣਗੇ ਉਨ੍ਹਾਂ ਨੂੰ ਕੰਮ ਸਿਖਾ ਕੇ ਉਹ ਆਪਣੇ ਘਰ ਦਾ ਗੁਜ਼ਾਰਾਂ ਵਧੀਆ ਤਰੀਕੇ ਨਾਲ ਚਲਾਉਣਗੇ, ਪਰ ਨਸ਼ਿਆਂ ਦੇ ਇਸ ਆਦੀ ਬੱਚਿਆਂ ਨੇ ਉਨ੍ਹਾਂ ਦਾ ਪੁੱਤ ਵੀ ਖਾ ਲਿਆ ਅਤੇ ਦੂਜਾ ਮੰਦਬੁੱਧੀ ਹੋਣ ਕਾਰਨ ਘਰ ਦੇ ਹਾਲਾਤ ਇੰਨੇ ਜ਼ਿਆਦਾ ਮਾੜੇ ਵੇਖ ਕੇ ਉਨ੍ਹਾਂ ਨੂੰ ਰਾਤ ਦਿਨ ਇਹੀ ਚਿੰਤਾ ਸਤਾਉਂਦੀ ਹੈ ਕਿ ਉਹ ਰੋਟੀ ਕਿਸ ਤਰੀਕੇ ਨਾਲ ਖਾਣਗੇ ਅਤੇ ਜੇ ਉਹ ਹੋਰ ਬਜ਼ੁਰਗ ਹੋ ਗਏ ਤਾਂ ਉਨ੍ਹਾਂ ਦਾ ਨਰਕ ਤੋਂ ਵੀ ਜ਼ਿਆਦਾ ਬਦਤਰ ਹਾਲ ਹੋ ਜਾਵੇਗਾ।
ਉਨ੍ਹਾਂ ਦਾ ਮੰਦਬੁੱਧੀ ਲੜਕੇ ਨੂੰ ਕੌਣ ਸਾਂਭੇਗਾ ਪੀੜਤ ਬਜ਼ੁਰਗ ਜੋੜੇ ਨੇ ਕੈਮਰੇ ਸਾਹਮਣੇ ਆਪਣੀ ਦੁੱਖ ਭਰੀ ਦਾਸਤਾਂ ਦੱਸਦੇ ਹੋਏ ਸਮਾਜ ਸੇਵੀ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਕੋਈ ਨਾ ਕੋਈ ਸਹਾਇਤਾ ਕੀਤੀ ਜਾਵੇ ਜਿਸ ਨਾਲ ਉਹ ਦੋ ਵਕਤ ਦੀ ਰੋਟੀ ਤਾਂ ਕਮਾ ਕੇ ਖਾ ਸਕਣ। ਜੇ ਕੋਈ ਸਮਾਜ ਸੇਵੀ ਅਤੇ ਦਾਨੀ ਸੱਜਣ ਇਸ ਪਰਿਵਾਰ ਦੀ ਕੁਝ ਸਹਾਇਤਾ ਕਰਨਾ ਚਾਹੁੰਦਾ ਹੈ, ਤਾਂ ਇਨ੍ਹਾਂ ਦਾ ਮੋਬਾਇਲ ਨੰਬਰ ਹੈ (8146663693) ਉੱਤੇ ਸੰਪਰਕ ਕਰ ਸਕਦਾ ਹੈ।
ਇਹ ਵੀ ਪੜ੍ਹੋ: ਮੀਡੀਆ ਰਿਪੋਰਟਾਂ ਝੂਠੀਆਂ, ਉਗੋਕੇ ਦੇ ਪਿਤਾ ਨੇ ਨਹੀਂ ਨਿਗਲਿਆ ਜ਼ਹਿਰ, ਗ਼ਲਤ ਦਵਾਈ ਖਾਣ ਨਾਲ ਵਿਗੜੀ ਸਿਹਤ