ਤਰਨ ਤਾਰਨ: ਜ਼ਿਲ੍ਹਾ ਪੁਲਿਸ ਵੱਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਸਬੰਧੀ ਇਲਾਕੇ ਵਿੱਚ ਵੱਖ-ਵੱਖ ਟੀਮਾਂ ਬਣਾ ਕੇ ਭੇਜੀਆਂ ਗਈਆਂ ਸਨ। ਜਿਸ ਤਹਿਤ ਪੁਲਿਸ ਨੇ ਕਾਰਵਾਈ ਕਰਦੇ ਹੋਏ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮੁਸੱਮੀਆਨ ਵਿਨੇ ਪੁੱਤਰ ਕੁਲਵਿੰਦਰ ਸ਼ਰਮਾ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਗਲੀ ਨੰ 05 ਸੋਨੂੰ ਮੋਡਲਿੰਗ ਵਾਲੀ ਗਲੀ ਬਚੜੇ, ਨੇਵੇ ਗੋਇੰਦਵਾਲ ਬਾਈਪਾਸ ਅਤੇ ਜੁਗਰਾਜ਼ ਸਿੰਘ ਉਰਫ ਝੱਜ਼ਾ ਪੁੱਤਰ ਲੇਟ ਬਖਸ਼ੀਸ਼ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਟੈਂਕੀ ਵਾਲਾ ਮੁੱਹਲਾ ਮੁਰਾਦਪੁਰਾ ਤਰਨ ਤਾਰਨ ਵੱਜੋਂ ਹੋਈ ਹੈ।
ਇਹ ਵੀ ਪੜੋ: ਸੀਐੱਮ ਮਾਨ ਵੱਲੋਂ ਅਗਨੀਪਥ ਸਕੀਮ ਖਿਲਾਫ ਮਤਾ ਪਾਸ, ਕਿਹਾ-'ਬੀਜੇਪੀ ਪਹਿਲਾਂ ਆਪਣੇ ਪੁੱਤਰਾਂ ਨੂੰ ਬਣਾਵੇ ਅਗਨੀਵੀਰ'
ਕਾਬੂ ਕੀਤੇ ਗਏ ਮੁਲਜ਼ਮਾਂ ਤੋਂ ਇੱਕ ਪਿਸਟਲ 32 ਬੋਰ ਸਮੇਤ 02 ਰੋਂਦ ਜਿੰਦਾ 32 ਬੋਰ ਅਤੇ ਜੁਗਰਾਜ਼ ਸਿੰਘ ਉਰਫ ਝੱਜ਼ਾ ਪਾਸੋਂ ਇਕ ਪਿਸਟਲ 315 ਬੋਰ ਸਮੇਤ ਇਕ ਰੋਂਦ ਜਿੰਦਾ 315 ਬੋਰ ਬ੍ਰਾਮਦ ਕਰਕੇ ਮੁਕੱਦਮਾ ਨੰਬਰ 144 ਮਿਤੀ 29.06.2022 ਜੁਰਮ 25 ( 6 ) , ( 7 ) Arms Act ਥਾਣਾ ਸਿਟੀ ਤਰਨ ਤਾਰਨ ਦਰਜ਼ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ। ਗ੍ਰਿਫਤਾਰ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਹੋਰ ਬ੍ਰਾਮਦਗੀ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜੋ: ਐਕਸ਼ਨ ’ਚ AGTF: 11 ਗੈਂਗਸਟਰ ਕੀਤੇ ਗ੍ਰਿਫਤਾਰ, ਕੀਤੇ ਵੱਡੇ ਖੁਲਾਸੇ