ਤਰਨ ਤਾਰਨ: ਭਾਰਤ-ਪਾਕਿਸਤਾਨ ਦੇ ਖਾਲੜਾ ਸੈਕਟਰ ਤੋਂ ਇੱਕ ਵਾਰ ਮੁੜ ਤੋਂ ਹੈਰੋਈਨ ਸਮਗਲਿੰਗ ਦੀ ਵੱਡੀ ਸਾਜਿਸ਼ ਨੂੰ ਬੇਨਕਾਬ ਕੀਤਾ ਗਿਆ ਹੈ। ਬੀਐਸਐਫ਼ ਦੀ 103 ਬਟਾਲੀਅਨ ਨੇ 14 ਪੈਕੇਜ ਹੈਰੋਈਨ ਦੇ ਬਰਾਮਦ ਕੀਤੇ ਹਨ ਤੇ ਇੱਕ ਤਸਕਰ ਨੂੰ ਢੇਰ ਕੀਤਾ ਹੈ। ਇਸ ਹੈਰੋਈਨ ਦੀ ਕੋਮਾਂਤਰੀ ਬਜ਼ਾਰ ਦੀ ਕੀਮਤ 70 ਕਰੋੜ ਦੱਸੀ ਜਾ ਰਹੀ ਹੈ। ਰਾਤ ਦੇ ਹਨੇਰੇ ਵਿੱਚ ਪਾਕਿਸਤਾਨ ਦੇ ਵੱਲੋਂ ਤਸਕਰੀ ਕੀਤੀ ਜਾ ਰਹੀ ਸੀ, ਪਰ ਇਸ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਗਿਆ।
ਸ਼ਨੀਵਾਰ ਸਵੇਰੇ ਖਾਲੜਾ ਸੈਕਟਰ 'ਤੇ ਤੈਨਾਤ ਬੀਐਸਐਫ਼ ਦੇ ਜਵਾਨਾਂ ਨੂੰ ਸਰਹੱਦ ਦੇ ਉਸ ਪਾਰੋਂ ਕੁੱਝ ਹਰਕਤ ਵਿਖਾਈ ਦਿੱਤੀ। ਜਵਾਨ ਫ਼ੌਰਨ ਹਰਕਤ ਵਿੱਚ ਆਏ, ਬੀਐਸਐਫ਼ ਦੇ ਜਵਾਨਾਂ ਨੇ ਜਦੋਂ ਲਲਕਾਰ ਮਾਰੀ ਤਾਂ ਵੀ ਸਮੱਗਲਰ ਨਹੀਂ ਰੁਕੇ ਤਾਂ ਬੀਐਸਐਫ਼ ਨੇ ਫਾਇਰਿੰਗ ਕਰ ਦਿੱਤੀ। ਇਸ ਤੋਂ ਬਾਅਦ ਸਰਹੱਦ ਦੇ ਇਸ ਪਾਰ ਹੈਰੋਈਨ ਸੁੱਟ ਕੇ ਤਸਕਰ ਫ਼ਰਾਰ ਹੋ ਗਏ। ਕੋਹਰੇ ਦਾ ਫਾਇਦਾ ਚੁੱਕ ਕੇ ਸਮਗਲਰ ਹੈਰੋਈਨ ਦੀ ਵੱਡੀ ਖੇਪ ਭਾਰਤ ਪਹੁੰਚਾ ਰਹੇ ਸਨ, ਪਰ ਬੀਐਸਐਫ਼ ਨੇ ਇਸ ਨੂੰ ਕਾਮਯਾਬ ਨਹੀਂ ਹੋਣ ਦਿੱਤਾ।