ਤਰਨ ਤਾਰਨ: ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਘਸੀਟਪੁਰਾ ਕਾਂਗਰਸ ਨੂੰ ਅਲਵਿਦਾ ਕਹਿ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋ ਗਏ ਹਨ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਸ਼ਿਰਕਤ ਕੀਤੀ।
ਐਨਆਈਏ ਦੇ ਨੋਟਿਸ ਦੀ ਕੀਤੀ ਨਿਖੇਧੀ
ਇਸ ਦੌਰਾਨ ਗੱਲਬਾਤ ਕਰਦੇ ਹੋਏ ਬਾਦਲ ਦਾ ਕਹਿਣਾ ਹੈ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਸਿਰਫ਼ ਤਾਰੀਕਾਂ ਦੇ ਰਹੀ ਹੈ ਤੇ ਉਹ ਗਲਤਫ਼ਹਿਮੀ 'ਚ ਹੈ ਕਿ ਕਿਸਾਨ ਥੱਕ ਕੇ ਚੱਲੇ ਜਾਣਗੇ।ਉਨ੍ਹਾਂ ਨੇ ਐਨਆਈਏ ਦੇ ਨੋਟਿਸਾਂ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਅੰਨਦਾਤਾ ਨੂੰ ਅੱਤਵਾਦੀ ਕਹਿਣਾ ਇੱਕ ਪਾਪ ਬਰਾਬਰ ਹੈ।
ਕਾਂਗਰਸ ਛੱਡਣ ਦਾ ਕਾਰਨ
ਮਨਜੀਤ ਸਿੰਘ ਘਸੀਟਪੁਰਾ ਦਾ ਕਹਿਣਾ ਹੈ ਕਿ ਕਾਂਗਰਸ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਕਸਮ ਖਾਧੀ ਸੀ ਤੇ ਉਹ ਆਪਣੇ ਵਾਅਦਿਆਂ 'ਤੇ ਖਰੀ ਨਹੀਂ ਉਤਰ ਸਕੀ, ਜਿਸ ਦੇ ਵਿਰੋਧ 'ਚ ਉਨ੍ਹਾਂ ਨੇ ਪਾਰਟੀ ਛੱਡੀ ਤੇ ਹੁਣ ਉਹ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਏ ਹਨ।