ETV Bharat / city

ਸੰਤ ਬਾਬਾ ਤਾਰਾ ਸਿੰਘ ਤੇ ਬਾਬਾ ਚਰਨ ਸਿੰਘ ਦੀ ਬਰਸੀ ਮੌਕੇ ਸਮੂਹਿਕ ਆਨੰਦ ਕਾਰਜ ਦਾ ਆਯੋਜਨ

ਤਰਨ ਤਾਰਨ ਦੇ ਗੁਰਦੁਆਰਾ ਗੁਰਪੁਰੀ ਸਾਹਿਬ ਸਰਹਾਲੀ ਵਿਖੇ ਸੰਤ ਬਾਬਾ ਤਾਰਾ ਸਿੰਘ ਤੇ ਬਾਬਾ ਚਰਨ ਸਿੰਘ ਦੀ ਬਰਸੀ ਮੌਕੇ ਗ਼ਰੀਬ ਤੇ ਲੋੜਵੰਦ ਲੜਕੀਆਂ ਦੇ ਸਮੂਹਿਕ ਆਨੰਦ ਕਾਰਜ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਨਵ-ਵਿਆਹੀ ਜੋੜੀਆਂ ਨੂੰ ਉਨ੍ਹਾਂ ਦੀ ਲੋੜ ਮੁਤਾਬਕ ਜ਼ਰੂਰੀ ਸਮਾਨ ਵੀ ਦਿੱਤਾ ਗਿਆ।

ਸਮੂਹਿਕ ਆਨੰਦ ਕਾਰਜ ਦਾ ਆਯੋਜਨ
ਸਮੂਹਿਕ ਆਨੰਦ ਕਾਰਜ ਦਾ ਆਯੋਜਨ
author img

By

Published : Jan 3, 2020, 8:11 AM IST

ਤਰਨ ਤਾਰਨ : ਸੱਚਖੰਡ ਵਾਸੀ ਸੰਤ ਬਾਬਾ ਤਾਰਾ ਸਿੰਘ ਅਤੇ ਸੰਤ ਬਾਬਾ ਚਰਨ ਸਿੰਘ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਾਲਿਆਂ ਦੀ ਸਾਲਾਨਾ ਬਰਸੀ ਮੌਕੇ ਗੁਰਦੁਆਰਾ ਸ੍ਰੀ ਗੁਰਪੁਰੀ ਸਾਹਿਬ ਸਰਹਾਲੀ ਵਿਖੇ 36 ਲੋੜਵੰਦ ਪਰਿਵਾਰਾਂ ਦੀ ਲੜਕੀਆਂ ਦਾ ਆਨੰਦ ਕਾਰਜ ਕਰਵਾਇਆ ਗਿਆ। ਇਸ ਮੌਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਖ਼ਾਸ ਸ਼ਿਰਕਤ ਕੀਤੀ।

ਸਮੂਹਿਕ ਆਨੰਦ ਕਾਰਜ ਦਾ ਆਯੋਜਨ

ਇਸ ਸਮੂਹਿਕ ਆਨੰਦ ਕਾਰਜ ਦੇ ਸਮਾਗਮ ਦੌਰਾਨ ਵੱਡੀ ਗਿਣਤੀ ਸੰਗਤ ਨੇ ਹਿੱਸਾ ਲਿਆ। ਇਸ ਮੌਕੇ ਰਾਗੀ ਜੱਥਿਆਂ ਵੱਲੋਂ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ।

ਕਾਰ ਸੇਵਾ ਸਰਹਾਲੀ ਸਾਹਿਬ ਸੰਪਰਦਾਇ ਦੇ ਮੌਜੂਦਾ ਮੁੱਖੀ ਸੰਤ ਬਾਬਾ ਸੁੱਖਾ ਸਿੰਘ ਨੇ ਕਿਹਾ ਕਿ ਧਾਰਮਿਕ ਅਸਥਾਨ ਜਿਨ੍ਹਾਂ ਵੀ ਲੜਕੀਆਂ ਦੇ ਆਨੰਦ ਕਾਰਜ ਹੁੰਦੇ ਉਨ੍ਹਾਂ ਲੜਕੀਆਂ ਤੇ ਗੁਰੂ ਘਰ ਦੀ ਅਪਾਰ ਕਿਰਪਾ ਰਹਿੰਦੀ ਹੈ ਉਨ੍ਹਾਂ ਕਿਹਾ ਕਿ ਸੰਪਰਦਾਇ ਵਲੋਂ ਇਨ੍ਹਾਂ ਗਰੀਬ ਲੜਕੀਆਂ ਨੂੰ ਘਰੇਲੂ ਵਰਤੋਂ ਦਾ ਸਾਮਾਨ ਵੀ ਦਿੱਤਾ ਜਾਂਦਾ ਹੈ।

ਹੋਰ ਪੜ੍ਹੋ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਯੋਗਦਾਨ ਨੂੰ ਦੁਨੀਆ ਕਦੇ ਨਹੀਂ ਭੁੱਲ ਸਕਦੀ: ਨਿਤੀਸ਼ ਕੁਮਾਰ

ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਇਸ ਸੰਪਰਦਾਇ ਵਲੋਂ ਹੁਣ ਤੱਕ 1300 ਗਰੀਬ ਲੜਕੀਆਂ ਦੇ ਆਨੰਦ ਕਾਰਜ ਕਰਵਾਏ ਜਾ ਚੁਕੇ ਹਨ ਜੋ ਕਿ ਬਹੁਤ ਵਧੀਆ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਇਸ ਸੰਪਰਦਾਇਵੱਲੋਂ ਬਾਣੀ ਤੇ ਸਿੱਖੀ ਦੇ ਪ੍ਰਚਾਰ 'ਚ ਅਹਿਮ ਰੋਲ ਪਾਇਆ ਜਾ ਰਿਹਾ ਹੈ, ਜਿਸ ਕਰਕੇ ਵੱਡੀ ਗਿਣਤੀ ਵਿਚ ਸੰਗਤਾਂ ਇਸ ਅਸਥਾਨ ਨਾਲ ਜੁੜਦੀਆਂ ਹਨ।

Intro:Body:ਸੰਤ ਬਾਬਾ ਤਾਰਾ ਸਿੰਘ ਅਤੇ ਸੰਤ ਬਾਬਾ ਚਰਨ ਸਿੰਘ ਜੀ ਸਾਲਾਨਾ ਬਰਸੀ ਮੌਕੇ 36 ਗਰੀਬ ਲੜਕੀਆਂ ਦੇ ਕਰਵਾਏ ਆਨੰਦ ਕਾਰਜ
ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਵੀ ਕੀਤੀ ਸ਼ਿਰਕਤ
ਐਂਕਰ ਸੱਚਖੰਡ ਵਾਸੀ ਸੰਤ ਬਾਬਾ ਤਾਰਾ ਸਿੰਘ ਅਤੇ ਸੰਤ ਬਾਬਾ ਚਰਨ ਸਿੰਘ ਜੀ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਾਲਿਆਂ ਦੀ ਸਾਲਾਨਾ ਬਰਸੀ ਮੌਕੇ ਗੁਰਦੁਆਰਾ ਗੁਰਪੁਰੀ ਸਾਹਿਬ ਸਰਹਾਲੀ ਵਿਖੇ ਅੱਜ ਸੰਪਰਦਾਇ ਵਲੋ 36 ਗਰੀਬ ਲੜਕੀਆਂ ਦੇ ਆਨੰਦ ਕਾਰਜ ਕਰਵਾਏ ਗਏ ਇਹ ਸਾਰਾ ਸਮਾਗਮ ਮਜੂਦਾ ਮੁੱਖੀ ਸੰਤ ਬਾਬਾ ਸੁੱਖਾ ਸਿੰਘ ਜੀ ਅਤੇ ਬਾਬਾ ਹਾਕਿਮ ਸਿੰਘ ਜੀ ਦੀ ਅਗਵਾਈ ਹੇਠ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਹੋਏ ਇਨ੍ਹਾਂ ਆਨੰਦ ਕਾਰਜ ਸਮਾਗਮ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਪੰਥ ਦੇ ਮਹਾਨ ਕੀਰਤਨੀ ਜਥਿਆਂ ਵਲੋਂ ਇਲਾਹੀ ਬਾਣੀ ਦਾ ਗੁਣਗਾਨ ਕੀਤਾ ਗਿਆ
ਕਾਰ ਸੇਵਾ ਸਰਹਾਲੀ ਸਾਹਿਬ ਸੰਪਰਦਾਇ ਦੇ ਮਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਕਿਹਾ ਕਿ ਧਾਰਮਿਕ ਅਸਥਾਨ ਜਿਨ੍ਹਾਂ ਵੀ ਲੜਕੀਆਂ ਦੇ ਆਨੰਦ ਕਾਰਜ ਹੁੰਦੇ ਉਨ੍ਹਾਂ ਲੜਕੀਆਂ ਤੇ ਗੁਰੂ ਘਰ ਦੀ ਅਪਾਰ ਕਿਰਪਾ ਰਹਿੰਦੀ ਹੈ ਉਨ੍ਹਾਂ ਕਿਹਾ ਕਿ ਸੰਪਰਦਾਇ ਵਲੋਂ ਇਨ੍ਹਾਂ ਗਰੀਬ ਲੜਕੀਆਂ ਨੂੰ ਘਰੇਲੂ ਵਰਤੋਂ ਦਾ ਸਾਮਾਨ ਵੀ ਦਿੱਤਾ ਜਾਂਦਾ ਹੈ
ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਸੰਪਰਦਾਇ ਵਲੋਂ ਹੁਣ ਤੱਕ 1300 ਗਰੀਬ ਲੜਕੀਆਂ ਦੇ ਆਨੰਦ ਕਾਰਜ ਕਰਵਾਏ ਜਾ ਚੁਕੇ ਹਨ ਜੋ ਕਿ ਬਹੁਤ ਵਧੀਆ ਉਪਰਾਲਾ ਹੈ ਉਨ੍ਹਾਂ ਕਿਹਾ ਕਿ ਸੰਪਰਦਾਇ ਵਲੋ ਬਾਣੀ ਅਤੇ ਸਿੱਖੀ ਦੇ ਪ੍ਰਚਾਰ ਵਿਚ ਅਹਿਮ ਰੋਲ ਪਾਇਆ ਜਾ ਰਿਹਾ ਹੈ ਜਿਸ ਕਰਕੇ ਵੱਡੀ ਗਿਣਤੀ ਵਿਚ ਸੰਗਤਾਂ ਇਸ ਅਸਥਾਨ ਨਾਲ ਜੁੜਦੀਆਂ ਹਨ
ਬਾਈਟ ਸੰਤ ਬਾਬਾ ਸੁੱਖਾ ਸਿੰਘ ਸੰਪਰਦਾਇ ਦੇ ਮੁੱਖੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ
ਰਿਪੋਰਟਰ ਨਰਿੰਦਰ ਸਿੰਘConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.