ਤਰਨ ਤਾਰਨ: ਠੰਢ ਦੇ ਮੌਸਮ 'ਚ ਗੰਨੇ ਦੀ ਕਾਸ਼ਤ ਵੱਧ ਜਾਂਦੀ ਹੈ। ਇਸ ਦੌਰਾਨ ਕਿਸਾਨਾਂ ਵੱਲੋਂ ਗੰਨੇ ਦੇ ਰਸ ਤੋਂ ਗੁੜ ਤਿਆਰ ਕੀਤਾ ਜਾਂਦਾ ਹੈ। ਈਟੀਵੀ ਭਾਰਤ ਦੀ ਖ਼ਾਸ ਰਿਪੋਰਟ 'ਚ ਵੇਖੋ ਕਿ ਕਿਸਾਨ ਗੰਨੇ ਦੇ ਰਸ ਤੋਂ ਕਿਵੇਂ ਦੇਸੀ ਗੁੜ ਤਿਆਰ ਕਰਦੇ ਹਨ।
ਕਿਸਾਨ ਨੂੰ ਦੇਸ਼ ਦਾ ਅੰਨਦਾਤਾ ਕਿਹਾ ਜਾਂਦਾ ਹੈ, ਪਰ ਕਿਸਾਨਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਫਲ ਬੇਹਦ ਘੱਟ ਮਿਲਦਾ ਹੈ। ਇੱਕ ਪਾਸੇ ਜਿਥੇ ਬਜ਼ਾਰ 'ਚ ਢਾਈ ਲੀਟਰ ਦੀ ਸਾਫਟ ਡ੍ਰਿੰਕ ਦੀ ਬੋਤਲ 100 ਰੁਪਏ 'ਚ ਮਿਲਦੀ ਹੈ, ਉਥੇ ਹੀ ਦੂਜੇ ਪਾਸੇ ਕਿਸਾਨਾਂ ਵੱਲੋਂ ਗੰਨੇ ਦਾ ਰਸ ਮਹਿਜ਼ 35 ਰੁਪਏ ਬੋਤਲ ਵੇਚਿਆ ਜਾਂਦਾ ਹੈ। ਗੰਨੇ ਦਾ ਰਸ ਜਿਥੇ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸ ਤੋਂ ਬਣੇ ਗੁੜ ਦੇ ਹੋਰ ਵੀ ਕਈ ਫਾਇਦੇ ਹਨ।
ਈਟੀਵੀ ਭਾਰਤ ਦੀ ਟੀਮ ਨੇ ਤਰਨ ਤਾਰਨ ਦੇ ਪਿੰਡਾਂ 'ਚ ਕਈ ਕਿਸਾਨਾਂ ਵੱਲੋਂ ਗੁੜ ਤਿਆਰ ਕੀਤੇ ਜਾਣ ਬਾਰੇ ਜਾਣਿਆ। ਕਿਸਾਨਾਂ ਨੇ ਕਿਹਾ ਕਿ ਉਹ ਗੰਨੇ ਦੀ ਫਸਲ ਤਿਆਰ ਕਰਨ ਮਗਰੋਂ ਗੰਨੇ ਤੋਂ ਰਸ ਕੱਢਦੇ ਹਨ। ਗੰਨੇ ਦੇ ਰਸ ਨੂੰ ਚੰਗੀ ਤਰ੍ਹਾਂ ਪਕਾ ਕੇ ਉਸ ਤੋਂ ਗੁੜ ਤਿਆਰ ਕੀਤਾ ਜਾਂਦਾ ਹੈ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਗੁੜ ਤਿਆਰ ਕਰਨ ਵਿੱਚ 4 ਤੋਂ 5 ਦਿਨ ਲੱਗ ਜਾਂਦੇ ਹਨ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਸਾਫਟ ਡ੍ਰਿੰਕ ਆਦਿ ਦੇ ਇਸ਼ਤਿਹਾਰ ਅਖ਼ਬਾਰਾਂ ਤੇ ਟੀਵੀ ਉੱਤੇ ਆਉਂਦੇ ਹਨ, ਜਿਸ ਕਾਰਨ ਇਨ੍ਹਾਂ ਉਤਪਾਦਾਂ ਦੀ ਵਿਕ੍ਰੀ ਵੱਧ ਹੁੰਦੀ ਹੈ। ਕਿਸਾਨਾਂ ਵੱਲੋਂ ਤਿਆਰ ਕੀਤੇ ਗੰਨੇ ਦੇ ਰਸ, ਗੁੜ ਆਦਿ ਉਤਪਾਦਾਂ ਦੇ ਇਸ਼ਤਿਹਾਰ ਨਹੀਂ ਆਉਂਦੇ ਜਿਸ ਕਾਰਨ ਲੋਕਾਂ ਉਨ੍ਹਾਂ ਦੀਆਂ ਵਸਤਾਂ ਘੱਟ ਖ਼ਰੀਦਦੇ ਹਨ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਮਿਹਨਤ ਦਾ ਮੁੱਲ ਉਨ੍ਹਾਂ ਨਹੀਂ ਮਿਲਦਾ, ਜਿਸ ਦੇ ਕਾਰਨ ਉਨ੍ਹਾਂ ਨੂੰ ਆਰਥਿਕ ਮੰਦੀ ਦੀ ਮਾਰ ਝੱਲਣੀ ਪੈਂਦੀ ਹੈ। ਕਿਸਾਨਾਂ ਨੇ ਲੋਕਾਂ ਕੁਦਰਤੀ ਤਰੀਕੇ ਨਾਲ ਕਿਸਾਨਾਂ ਵੱਲੋਂ ਤਿਆਰ ਕੀਤੇ ਉਤਪਾਦਾਂ ਨੂੰ ਵੱਧ ਤੋਂ ਵੱਧ ਖਰੀਦਣ ਤੇ ਇਸਤੇਮਾਲ ਕਰਨ ਦੀ ਅਪੀਲੀ ਕੀਤੀ।