ETV Bharat / city

ਕਣਕ ’ਚ ਵੱਡੇ ਪੱਧਰ ’ਤੇ ਘਪਲੇਬਾਜ਼ੀ ਦਾ ਪਰਦਾਫਾਸ਼, ਲੋਕਾਂ ਨੇ ਡਿੱਪੂ ਹੋਲਡਰ ਖਿਲਾਫ ਕੀਤਾ ਪ੍ਰਦਰਸ਼ਨ - ਲੋਕਾਂ ਨੇ ਡਿੱਪੂ ਹੋਲਡਰ ਖਿਲਾਫ ਕੀਤਾ ਪ੍ਰਦਰਸ਼ਨ

ਤਰਨਤਾਰਨ ਦੇ ਪਿੰਡ ਸਭਰਾ ਵਿਖੇ ਡਿੱਪੂ ਹੋਲਡਰ ਵੱਲੋਂ ਕਣਕ ਚ ਵੱਡੇ ਪੱਧਰ ਤੇ ਘਪਲੇਬਾਜ਼ੀ ਕਰਨ ਦਾ ਪਰਦਾਫਾਸ਼ ਹੋਇਆ ਹੈ। ਪਿੰਡਵਾਸੀਆਂ ਨੇ ਦੱਸਿਆ ਕਿ ਡਿੱਪੂ ਹੋਲਡਰ ਵੱਲੋਂ 30 ਕਿਲੋ ਦੀ ਬਜਾਏ ਉਸ ਤੇ ਪ੍ਰਤੀ ਮੈਂਬਰ 26 ਕਿੱਲੋ ਕਣਕ ਲਿਖ ਰਿਹਾ ਸੀ ਜਿਸ ਬਾਰੇ ਜਦੋਂ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਜੰਮ ਕੇ ਡਿੱਪੂ ਹੋਲਡਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।

ਕਣਕ ’ਚ ਵੱਡੇ ਪੱਧਰ ’ਤੇ ਘਪਲੇਬਾਜ਼ੀ ਦਾ ਪਰਦਾਫਾਸ਼

author img

By

Published : Aug 3, 2022, 5:59 PM IST

ਤਰਨਤਾਰਨ: ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਭਰਾ ਵਿਖੇ ਲੋੜਵੰਦ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਕਣਕ ਵਿੱਚ ਪਿੰਡ ਸਭਰਾਂ ਦੇ ਹੀ ਡਿਪੂ ਹੋਲਡਰ ਵੱਲੋਂ ਵੱਡੇ ਪੱਧਰ ’ਤੇ ਕੀਤੀ ਜਾ ਰਹੀ ਘਪਲੇਬਾਜ਼ੀ ਦਾ ਪਰਦਾਫਾਸ਼ ਹੋਇਆ। ਇਸ ਪਰਦਾਫਾਸ਼ ਉਸ ਸਮੇਂ ਪਤਾ ਚੱਲਿਆ ਜਦੋਂ ਲੋਕਾਂ ਨੇ ਆਪਣੀ ਪਰਚੀ 30 ਕਿੱਲੋ ਦੇ ਹਿਸਾਬ ਨਾਲ ਕੰਪਿਊਟਰ ਮਸ਼ੀਨ ਵਿਚੋਂ ਕੱਢੀ ਅਤੇ ਡਿੱਪੂ ਹੋਲਡਰ ਵੱਲੋਂ ਕਾਲੇ ਸਕੈੱਚ ਨਾਲ 30 ’ਤੇ 26 ਕੀਤਾ ਜਾ ਰਿਹਾ ਸੀ ਜਿਸ ਦਾ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਜੱਜਬੀਰ ਸਿੰਘ ਜਸਵਿੰਦਰ ਸਿੰਘ ਰਮਨ ਕੌਰ ਨੇ ਦੱਸਿਆ ਕਿ ਪਿੰਡ ਦਾ ਡਿਪੂ ਹੋਲਡਰ ਰਮਨਦੀਪ ਸਿੰਘ ਜੋ ਦਲਜੀਤ ਕੌਰ ਦੇ ਨਾਂ ’ਤੇ ਡਿੱਪੂ ਚਲਾ ਰਿਹਾ ਹੈ ਉਸ ਵੱਲੋਂ ਮਹਿਕਮੇ ਦੇ ਇਕ ਅਧਿਕਾਰੀ ਨਾਲ ਮਿਲ ਕੇ ਲੋੜਵੰਦ ਪਰਿਵਾਰਾਂ ਦੀਆਂ ਤੀਹ ਕਿੱਲੋ ਦੇ ਹਿਸਾਬ ਨਾਲ ਕੰਪਿਊਟਰ ਵਿੱਚੋਂ ਪਰਚੀਆਂ ਕੱਢੀਆਂ ਜਾ ਰਹੀਆਂ ਸੀ ਜਿਸ ਤੋਂ ਬਾਅਦ ਡਿੱਪੂ ਹੋਲਡਰ ਰਮਨਦੀਪ ਸਿੰਘ ਉਨ੍ਹਾਂ ਪਰਚੀਆਂ ਨੂੰ ਲੋਕਾਂ ਤੋਂ ਫੜ ਕੇ ਉਸ ’ਤੇ 30 ਕਿਲੋ ਦੀ ਬਜਾਏ ਉਸ ਤੇ ਪ੍ਰਤੀ ਮੈਂਬਰ 26 ਕਿੱਲੋ ਕਣਕ ਲਿਖ ਰਿਹਾ ਸੀ ਜਿਸ ਬਾਰੇ ਜਦੋਂ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਜੰਮ ਕੇ ਡਿੱਪੂ ਹੋਲਡਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।

ਕਣਕ ’ਚ ਵੱਡੇ ਪੱਧਰ ’ਤੇ ਘਪਲੇਬਾਜ਼ੀ ਦਾ ਪਰਦਾਫਾਸ਼

ਇਸ ਸਬੰਧੀ ਡਿਪੂ ਹੋਲਡਰ ਰਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਹਿਕਮੇ ਦੇ ਅਧਿਕਾਰੀ ਇੰਸਪੈਕਟਰ ਨੇ ਹੀ ਇਸ ਤਰੀਕੇ ਨਾਲ ਪਰਚੀਆਂ ਕੱਟਣ ਲਈ ਕਿਹਾ ਗਿਆ ਸੀ ਅਸੀਂ ਆਪਣੀ ਮਰਜ਼ੀ ਨਾਲ ਪਰਚੀਆਂ ਨਹੀਂ ਕੱਟ ਰਹੇ।

ਉਧਰ ਜਦ ਇਸ ਸਬੰਧੀ ਕੰਪਿਊਟਰ ਮਸ਼ੀਨ ’ਤੇ 30 ਕਿਲੋ ਦੇ ਹਿਸਾਬ ਨਾਲ ਪਰਚੀਆਂ ਕੱਟ ਰਹੇ ਅਜੈ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਤੀਹ ਕਿੱਲੋ ਦੇ ਹਿਸਾਬ ਨਾਲ ਹੀ ਪਰਚੀ ਕੱਢ ਰਹੇ ਹਨ ਅੱਗੋਂ ਡੀਪੂ ਹੋਲਡਰ ਕੀ ਕਰਦਾ ਹੈ ਉਹ ਉਸ ਦੀ ਜ਼ਿੰਮੇਵਾਰੀ ਨਹੀਂ ਹੈ।

ਇਸ ਸਬੰਧੀ ਇੰਸਪੈਕਟਰ ਹਰਕੀਰਤ ਸਿੰਘ ਨਾਲ ਫੋਨ ’ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਸ ਵੱਲੋਂ ਨਾ ਤਾਂ ਕਿਸੇ ਆਪਣੇ ਅਧਿਕਾਰੀ ਨੂੰ ਪਰਚੀਆਂ ਕੱਢਣ ਲਈ ਭੇਜਿਆ ਹੈ ਅਤੇ ਨਾ ਹੀ ਕਿਸੇ ਡਿਪੂ ਹੋਲਡਰ ਨੂੰ ਕਣਕ ਘੱਟ ਦੇਣ ਲਈ ਕਿਹਾ ਗਿਆ ਹੈ ਮੈਂ ਇਸ ਦਾ ਜ਼ਿੰਮੇਵਾਰ ਨਹੀਂ ਹਾਂ।

ਉਧਰ ਜਦ ਇਸ ਸਬੰਧੀ ਏਐਫਐਸਓ ਸ਼ਿਵ ਖੰਨਾ ਨਾਲ ਫੋਨ ਤੇ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਉਹ ਇਨਕੁਆਰੀ ਕਰਵਾ ਕੇ ਡਿੱਪੂ ਹੌਲਡਰ ਖ਼ਿਲਾਫ਼ ਬਣਦੀ ਕਾਰਵਾਈ ਜ਼ਰੂਰ ਕਰਨਗੇ ਅਤੇ ਜੋ ਵੀ ਵਿਅਕਤੀ ਇਸ ਵਿਚ ਦੋਸ਼ੀ ਪਾਇਆ ਗਿਆ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਉਹ ਵੀ ਪੜੋ: 'ਅਫਗਾਨਿਸਤਾਨ ’ਚ ਸਿਰਫ 150 ਦੇ ਕਰੀਬ ਬਚੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਵੇ ਕੇਂਦਰ ਸਰਕਾਰ'

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.