ਤਰਨਤਾਰਨ: ਘਰ ਦੇ ਹਾਲਾਤਾਂ ਨੂੰ ਸੁਧਾਰਨ ਦਾ ਸੁਪਨਾ ਲੈ ਕੇ 2014 ਵਿੱਚ ਅਮਰੀਕਾ ਗਏ, ਤਿੰਨ ਭੈਣ ਭਰਾਵਾਂ ਚੋਂ ਸਭ ਤੋਂ ਛੋਟੇ ਬਲਜੀਤ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਭੈਲ ਢਾਏ ਵਾਲਾ ਦੀ ਅਮਰੀਕਾ ਦੇ ਬੈਨਸਾਲੇਮ ਵਿੱਚ ਅਚਾਨਕ ਮੌਤ(Accidental death of a resident of Bhensalem, USA) ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਸੂਬੇਦਾਰ ਮੋਹਣ ਸਿੰਘ ਨੇ ਦੱਸਿਆ ਕਿ ਅਮਰੀਕਾ ਤੋਂ ਬੀਤੇ ਰੋਜ਼ ਮਕਾਨ ਮਾਲਕ ਜਿਸਦੇ ਘਰ ਬਲਜੀਤ ਰਹਿੰਦਾ ਸੀ, ਉਸਦਾ ਫੋਨ ਆਇਆ ਕਿ ਬਲਜੀਤ ਸਿੰਘ ਦੀ ਅਚਾਨਕ ਮੌਤ ਹੋ ਗਈ ਹੈ। ਜਿਸ ਨੂੰ ਸੁਣਦਿਆਂ ਹੀ ਜਿੱਥੇ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਟੁੱਟ ਪਿਆ। ਉਥੇ ਸਾਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਬਲਜੀਤ ਸਿੰਘ ਅਮਰੀਕਾ ਵਿਖੇ ਟਰਾਲਾ ਚਲਾਉਂਦਾ(Baljit Singh used to run Trala in USA) ਸੀ। ਜੋ ਪਿਛਲੇ 7 ਸਾਲ ਤੋਂ ਉਥੇ ਰਹਿ ਰਿਹਾ ਸੀ ਅਤੇ ਉਸਦੇ ਵਿਆਹ ਦੀ ਗੱਲ ਚੱਲ ਰਹੀ ਸੀ, ਜੋ ਥੋੜੇ ਸਮੇਂ ਬਾਅਦ ਆਪਣੇ ਘਰ ਆਉਣ ਵਾਲਾ ਸੀ।
ਸੂਬੇਦਾਰ ਮੋਹਣ ਸਿੰਘ ਨੇ ਦੱਸਿਆ ਕਿ ਬਲਜੀਤ ਸਿੰਘ ਦੀ ਡੈਡ ਬਾਡੀ ਇੰਡੀਆ ਲਿਆਉਣ ਲਈ ਕਾਫੀ ਪੈਸੇ ਦੀ ਲੋੜ ਹੈ, ਜਿਸ ਦੇ ਲਈ ਬਾਹਰੋਂ ਕਈ ਲੋਕ ਮਦਦ ਕਰ ਰਹੇ ਹਨ, ਪਰ ਅਜੇ ਹੋਰ ਮਦਦ ਦੀ ਲੋੜ ਹੈ।
ਜ਼ਿਕਰਯੋਗ ਹੈ ਕਿ ਗੁਰਮੇਜ ਸਿੰਘ ਦੇ ਜਵਾਨ ਪੁੱਤਰ ਬਲਜੀਤ ਸਿੰਘ ਤੋਂ ਪਹਿਲਾਂ ਪਿਛਲੇ ਸਾਲ ਹੀ ਉਨ੍ਹਾਂ ਦੇ ਜਵਾਈ ਦੀ ਮੌਤ ਹੋ ਗਈ ਸੀ, ਜੋ ਬੀ.ਐਸ.ਐਫ ਵਿਚ ਨੌਕਰੀ ਕਰਦਾ ਸੀ। ਅਜੇ ਪਰਿਵਾਰ ਵਾਲੇ ਉਸ ਸਦਮੇ ਚੋਂ ਬਾਹਰ ਨਿਕਲ ਰਹੇ ਸਨ ਕਿ ਇਕ ਹੋਰ ਨਾ ਸਹਿਣ ਯੋਗ ਭਾਣਾ ਪਰਿਵਾਰ ਨਾਲ ਵਾਪਰ(Death of a young man abroad) ਗਿਆ।
ਇਹ ਵੀ ਪੜ੍ਹੋ:ਨਿੱਜੀ ਇੰਡਸਟਰੀ ਨਾਲ ਹੋਏ ਬੈਂਕ ਫਰਾਡ ਮਾਮਲੇ ‘ਚ ਨਿਆਂ ਦੀ ਕੀਤੀ ਮੰਗ