ETV Bharat / city

ਵਿਆਹੁਤਾ ਦੀ ਮੌਤ ਨੂੰ ਲੈ ਕੇ ਪੇਕੇ ਪਰਿਵਾਰ ਨੇ ਲਗਾਏ ਸਹੁਰੇ ਪਰਿਵਾਰ 'ਤੇ ਦੋਸ਼

ਪਿੰਡ ਸਰਹਾਲੀ ਵਿੱਚ ਵਿਆਹੁਤਾ ਲੜਕੀ ਰਮਨਜੀਤ ਕੌਰ ਦੀ ਜੋ ਕਿ 2 ਸਾਲ ਪਹਿਲਾਂ ਪਿੰਡ ਖਾਰਾ ਵਿਚ ਫੌਜ ਵਿਚ ਨੌਕਰੀ ਕਰਦੇ ਜਗਦੀਪ ਸਿੰਘ ਨਾਲ ਵਿਆਹੀ ਸੀ, ਅੱਜ ਉਨ੍ਹਾਂ ਨੂੰ ਦੱਸਿਆ ਗਿਆ ਕਿ ਤੁਹਾਡੀ ਲੜਕੀ ਦੀ ਚੁੰਨੀ ਮੋਟਰਸਾਈਕਲ ਵਿੱਚ ਆਉਣ ਕਰਕੇ ਉਸਨੂੰ ਫਾਹ ਆ ਗਿਆ ਤੇ ਉਸਦੀ ਮੌਤ ਹੋ ਗਈ। ਜੱਦ ਲੜਕੀ ਪਰਿਵਾਰ ਵਾਲੇ ਆਪਣੀ ਲੜਕੀ ਨੂੰ ਦੇਖਣ ਪੁੱਜੇ ਤਾਂ ਉਸਦੀ ਗਰਦਨ ਉੱਪਰ ਫਾਹ ਦੇ ਨਾਲ ਨਾਲ ਕਰੰਟ ਦੇ ਵੀ ਨਿਸ਼ਾਨ ਸਨ।

ਵਿਆਹੁਤਾ ਦੀ ਮੌਤ ਨੂੰ ਲੈ ਕੇ ਪੇਕੇ ਪਰਿਵਾਰ ਨੇ ਲਗਾਏ ਸੁਹਰੇ ਪਰਿਵਾਰ 'ਤੇ ਦੋਸ਼

author img

By

Published : Dec 2, 2020, 7:41 PM IST

ਤਰਨ ਤਾਰਨ: ਜ਼ਿਲ੍ਹੇ ਦੇ ਪਿੰਡ ਸਰਹਾਲੀ 'ਚ ਵਿਆਹੁਤਾ ਕੁੜੀ ਦੀ ਮਰਨ ਦੀ ਖ਼ਬਰ ਸਾਹਮਣੇ ਆਈ ਹੈ।ਸਹੁਰੇ ਪਰਿਵਾਰ ਨੇ ਕਿਹਾ ਕਿ ਕੁੜੀ ਦੀ ਮੌਤ ਮੋਟਰਸਾਇਕਲ 'ਚ ਚੁੰਨੀ ਆਉਣ ਨਾਲ ਹੋਈ ਹੈ ਪਰ ਪੇਕੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੁੜੀ ਦਾ ਕਤਲ ਕੀਤਾ ਲੱਗ ਰਿਹਾ ਹੈ।

ਮ੍ਰਿਤਕ ਦੇ ਭਰਾ ਦਾ ਪੱਖ

ਮ੍ਰਿਤਕ ਦੇ ਭਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦੀ ਭੈਣ ਘਰ ਹਮੇਸ਼ਾ ਝਗੜਾ ਰਹਿੰਦਾ ਸੀ ਤੇ ਹੁਣ ਇੱਕੋ ਦਮ ਉਸਦੀ ਮੌਤ ਦੀ ਖ਼ਬਰ ਦਾ ਆਉਣਾ ਸਾਨੂੰ ਉਨ੍ਹਾਂ ਦੀ ਹੀ ਸਾਜ਼ਿਸ਼ ਲੱਗ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਦੇ ਵਿਆਹ ਨੂੰ 2 ਸਾਲ ਹੋਏ ਸੀ ਤੇ ਉਹ ਪੇਟ ਤੋਂ ਸੀ।ਉਨ੍ਹਾਂ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਸਾਨੂੰ ਕਿਹਾ ਕਿ ਅਸੀਂ ਸਾਰੇ ਮੁਲਾਜ਼ਮ ਹਾਂ ਤੁਸੀਂ ਸਾਡਾ ਕੁੱਝ ਨਹੀਂ ਬਿਗਾੜ ਸਕਦੇ। ਜ਼ਿਕਰਯੋਗ ਹੈ ਕਿ ਮ੍ਰਿਤਕ ਦਾ ਪਤੀ ਫੌਜ 'ਚ ਹੈ ਤੇ ਉਹ 40 ਦਿਨਾਂ ਦੀ ਛੁੱਟੀ 'ਤੇ ਘਰ ਆਇਆ ਹੋਇਆ ਸੀ।

ਵਿਆਹੁਤਾ ਦੀ ਮੌਤ ਨੂੰ ਲੈ ਕੇ ਪੇਕੇ ਪਰਿਵਾਰ ਨੇ ਲਗਾਏ ਸੁਹਰੇ ਪਰਿਵਾਰ 'ਤੇ ਦੋਸ਼

ਪੁਲਿਸ ਨੇ ਕਿਹਾ ਜਲਦ ਕੀਤੀ ਜਾਵੇਗੀ ਕਾਰਵਾਈ

ਇਸ ਸੰਬੰਧ 'ਚ ਪੁਲਿਸ ਨੇ ਕਿਹਾ ਕਿ ਕੁੜੀ ਦੇ ਗੱਲੇ 'ਤੇ ਕੁੱਝ ਨਿਸ਼ਾਨ ਵੀ ਹਨ ਤੇ ਇਸਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੱਸ, ਸਹੁਰੇ, ਨੰਨਾਣ ਤੇ ਪਤੀ ਵਿਰੁੱਧ 302 ਦਾ ਮੁੱਕਦਮਾ ਦਰਜ ਕਰ ਲ਼ਿਆ ਗਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.