ਸੰਗਰੂਰ: ਹਰੀਪੁਰ ਇਲਾਕੇ ਵਿੱਚ ਐਤਵਾਰ ਸਵੇਰੇ 6 ਵੱਜੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਆਪਣੇ ਘਰ ਦੀ ਛੱਤ 'ਤੇ ਖੜ੍ਹੇ ਹੋ ਕੇ ਕੰਧ ਨੂੰ ਪਾਣੀ ਲਗਾ ਰਹੇ ਇੱਕ ਬਜ਼ੁਰਗ ਨੂੰ ਛੱਤ ਦੇ ਉਪਰ ਦੀ ਲੰਘਣ ਵਾਲੀ ਹਾਈ ਵੋਲਟਜ ਤਾਰਾ ਨੇ ਆਪਣੀ ਚਪੇਟ ਵਿੱਚ ਲੈ ਲਿਆ। ਪਿਤਾ ਨੂੰ ਬਚਾਉਣ ਆਏ ਪੁੱਤਰ ਦੀ ਵੀ ਕਰੰਟ ਲੱਗਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਬਿਜਲੀ ਬੋਰਡ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਬਿਜਲੀ ਦੀ ਇਹ ਲਾਈਨ ਪਹਿਲਾਂ ਲੰਘ ਰਹੀ ਸੀ ਘਰ ਬਾਅਦ ਵਿੱਚ ਬਣਾਇਆ ਗਿਆ ਹੈ।
ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕੀ ਹਾਦਸੇ ਤੋਂ ਬਾਅਦ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਪੱਤਾ ਲੱਗਿਆ ਕਿ ਇੱਥੇ ਹਾਈ ਵੋਲਟੇਜ ਦੀ ਤਾਰ ਲੱਗੀ ਹੋਈ ਹੈ। ਜਦੋਂ ਇੱਕ ਦਲਿਤ ਪਰਿਵਾਰ ਜੋ ਕਿ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ ਉਨ੍ਹਾਂ ਦੀ ਅਚਾਨਕ ਹੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਇਹ ਬਿਜਲੀ ਬੋਰਡ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਖੜ੍ਹਾ ਕਰਦਾ ਹੈ। ਹਾਈ ਵੋਲਟੇਜ ਤਾਰਾਂ ਹੇਠ ਮਕਾਨ ਦਾ ਬਣਨਾ ਜ਼ਰੂਰ ਸਵਾਲ ਖੜ੍ਹੇ ਕਰਦਾ ਹੈ, ਗਲਤੀ ਉਸ ਗਰੀਬ ਪਰਿਵਾਰ ਦੀ ਹੈ ਜਾਂ ਬਿਜਲੀ ਬੋਰਡ ਦੀ ?