ਪਟਿਆਲਾ: ਲੋਕ ਆਗੂ ਮਨਜੀਤ ਧਨੇਰ ਨੂੰ ਉਮਰ ਕੈਦ ਮਿਲਣ ਤੋਂ ਬਾਅਦ ਸਨਿੱਚਰਵਾਰ ਨੂੰ ਸੰਗਰੂਰ ਰੋਡ਼ 'ਤੇ ਕਿਸਾਨ ਜਥੇਬੰਦੀਆਂ ਦੇ ਨਾਲ-ਨਾਲ ਪੰਜਾਬ ਦੀਆਂ ਕਈ ਜਥੇਬੰਦੀਆਂ ਧਰਨਾ ਲਾ ਕੇ ਰੋਸ ਪ੍ਰਦਸ਼ਨ ਕਰ ਰਹੀਆਂ ਹਨ। ਇਹ ਰੋਸ ਪ੍ਰਦਸ਼ਨ ਮਨਜੀਤ ਧਨੇਰ ਦੀ ਉਮਰਕੈਦ ਸਜ਼ਾ ਰੱਦ ਕਰਾਉਣ ਲਈ ਕੀਤਾ ਜਾ ਰਿਹਾ ਹੈ। ਇਹ ਸਾਰੀ ਜਥੇਬੰਦੀਆਂ ਧਨੇਰ ਦੀ ਉਮਰਕੈਦ ਸਜ਼ਾ ਰੱਦ ਕਰਾਉਣ ਲਈ ਪਟਿਆਲਾ ਸ਼ਹਿਰ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀਆਂ ਸਨ, ਇਸ ਦੌਰਾਨ ਉਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਦਾਖ਼ਲ ਹੋਣ ਦੀ ਇਜ਼ਾਜ਼ਤ ਨਹੀ ਦਿੱਤੀ ਗਈ।
ਇਸ ਤੋਂ ਬਾਅਦ ਸਾਰੀ ਜਥੇਬੰਦੀਆਂ ਨੇ ਸ਼ਹਿਰ ਦੇ ਬਾਹਰ ਸੰਗਰੂਰ ਰੋਡ਼ ਜਾਮ ਕਰ ਦਿੱਤਾ। ਧਰਨੇ ਦੀ ਸਥਿਤੀ ਨੂੰ ਵੇਖਦੇ ਹੋਏ ਮਹਿਮਦਪੁਰ ਪਿੰਡ ਵਿੱਚ ਨੈਸ਼ਨਲ ਹਾਈਵੇ 'ਤੇ ਭਾਰੀ ਪੁਲਿਸ ਬਲ ਨੂੰ ਤੈਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਟਿਆਲੇ ਦੇ ਚਾਰੋਂ ਪਾਸੇ ਪੁਲਿਸ ਬਲ ਤੈਨਾਤ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਅਸੀਂ ਇਸ ਮਾਮਲੇ ਨੂੰ ਧਰਨਾਕਾਰੀਆਂ ਨਾਲ ਗੱਲਬਾਤ ਕਰਕੇ ਸੁੱਲਝਾਉਣਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਮਹਿਲ ਕਲਾਂ ਵਿੱਚ 22 ਸਾਲ ਦੀ ਕੁੜੀ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਸੀ।
ਇਸ ਮਾਮਲੇ ਦੀ ਜਲਦੀ ਸੁਣਵਾਈ ਲਈ ਐਕਸ਼ਨ ਕਮੇਟੀ ਬਣਾਈ ਗਈ ਸੀ ਜਿਸ ਵਿੱਚ ਮਨਜੀਤ ਪੰਧੇਰ ਵੀ ਸ਼ਾਮਿਲ ਸਨ। ਪੀੜਤ ਕੁੜੀ ਨੂੰ ਨਿਆਂ ਦੁਆਉਣ ਲਈ ਸੰਘਰਸ਼ ਕਮੇਟੀ ਵਲੋਂ ਦਿੱਤੇ ਗਏ ਅੰਦੋਲਨ ਦੌਰਾਨ ਕਮੇਟੀ ਮੈਂਬਰਾ ਉੱਤੇ ਇੱਕ ਮਾਨਹਾਨੀ ਦਾ ਮੁਕੱਦਮਾ ਕੀਤਾ ਗਿਆ ਸੀ। ਇਸੇ ਦੌਰਾਨ ਜਬਰ ਜਨਾਹ ਕੇਸ ਦੇ ਮੁਲਜ਼ਮ ਧਿਰ ਨਾਲ ਸਬੰਧਤ ਮੁਲਜ਼ਮਾਂ ਦੇ ਇੱਕ ਪਰਿਵਾਰਕ ਮੈਂਬਰ ਦਲੀਪ ਸਿੰਘ ਉੱਤੇ ਹਮਲਾ ਹੋ ਗਿਆ। ਭਾਵੇਂ ਮਨਜੀਤ ਸਿੰਘ ਧਨੇਰ ਮੀਡੀਆ ਅੱਗੇ ਇਹ ਦਾਅਵਾ ਕਰ ਚੁੱਕੇ ਹਨ ਕਿ ਇਹ ਹਮਲਾ ਪਿੰਡ ਦੇ ਹੋਰ ਬੰਦਿਆਂ ਨੇ ਕੀਤਾ ਸੀ ਪਰ ਇਸ ਕੇਸ ਵਿੱਚ ਨਰਾਇਣ ਦੱਤ, ਮਨਜੀਤ ਸਿੰਘ ਧਨੇਰ ਅਤੇ ਪ੍ਰੇਮ ਕੁਮਾਰ ਨੂੰ ਹੋਰਾਂ ਨਾਲ ਮੁਲਜ਼ਮ ਨਾਮਜ਼ਦ ਕਰ ਦਿੱਤਾ ਗਿਆ ਸੀ।
ਦਿੱਲੀ 'ਚ ਕਿਸਾਨਾਂ ਦਾ ਪ੍ਰਦਰਸ਼ਨ ਖ਼ਤਮ, ਸਰਕਾਰ ਨੇ ਮੰਨੀਆਂ 5 ਮੰਗਾਂ
ਜਨਤਕ ਜਥੇਬੰਦੀਆਂ ਇਸ ਮਾਮਲੇ ਨੂੰ ਪੰਜਾਬ ਰਾਜਪਾਲ ਕੋਲ ਲੈ ਗਈਆਂ। 24 ਅਗਸਤ 2007 ਨੂੰ ਰਾਜਪਾਲ ਨੇ ਇਨ੍ਹਾਂ ਨੂੰ ਨਿਰਦੋਸ਼ ਮੰਨਦਿਆਂ ਸਜ਼ਾ ਮਾਫ਼ ਕਰ ਦਿੱਤੀ। ਗਵਰਨਰ ਪੰਜਾਬ ਦੇ ਇਸ ਫ਼ੈਸਲੇ ਖ਼ਿਲਾਫ਼ ਮ੍ਰਿਤਕ ਦਲੀਪ ਸਿੰਘ ਦੇ ਵਾਰਸਾਂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਪੀਲ ਪਾਈ ਗਈ ਸੀ। ਇਸ ਅਪੀਲ ਦੇ ਅਧਾਰ ਉੱਤੇ ਹਾਈ ਕੋਰਟ ਵੱਲੋਂ 11 ਫਰਵਰੀ 2008 ਨੂੰ ਨਰਾਇਣ ਦੱਤ ਅਤੇ ਪ੍ਰੇਮ ਕੁਮਾਰ ਨੂੰ ਬਰੀ ਕਰ ਦਿੱਤਾ ਸੀ ਜਦਕਿ ਮਨਜੀਤ ਧਨੇਰ ਦੀ ਸਜ਼ਾ ਬਹਾਲ ਕਰ ਦਿੱਤੀ ਸੀ।