ETV Bharat / city

ਮਹਿੰਗਾਈ ਖਿਲਾਫ ਕਾਂਗਰਸੀਆਂ ਦਾ ਪ੍ਰਦਰਸ਼ਨ, ਹਾਥੀ ’ਤੇ ਚੜ੍ਹੇ ਸਿੱਧੂ, ਲੋਕ ਹੋਏ ਪਰੇਸ਼ਾਨ - ਆਮ ਲੋਕਾਂ ਨੂੰ ਗਰਮੀ ਚ ਕਾਫੀ ਪਰੇਸ਼ਾਨੀ

ਪਟਿਆਲਾ ਸ਼ਹਿਰ ’ਚ ਦਿਨੋਂ ਦਿਨ ਵਧ ਰਹੀ ਮਹਿੰਗਾਈ ਨੂੰ ਲੈ ਕੇ ਕਾਂਗਰਸੀ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਹਾਥੀ ’ਤੇ ਚੜ੍ਹ ਕੇ ਸ਼ੇਰਾ ਵਾਲਾ ਗੇਟ ਤੋਂ ਕਿਲ੍ਹਾ ਚੌਂਕ ਤੱਕ ਪਹੁੰਚੇ। ਹਾਲਾਂਕਿ ਇਸ ਰੋਸ ਪ੍ਰਦਰਸ਼ਨ ਦੌਰਾਨ ਆਮ ਲੋਕਾਂ ਨੂੰ ਗਰਮੀ ਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਮਹਿੰਗਾਈ ਖਿਲਾਫ ਕਾਂਗਰਸੀਆਂ ਦਾ ਪ੍ਰਦਰਸ਼ਨ
ਮਹਿੰਗਾਈ ਖਿਲਾਫ ਕਾਂਗਰਸੀਆਂ ਦਾ ਪ੍ਰਦਰਸ਼ਨ
author img

By

Published : May 19, 2022, 12:15 PM IST

Updated : May 19, 2022, 1:02 PM IST

ਪਟਿਆਲਾ: ਜ਼ਿਲ੍ਹੇ ਚ ਮਹਿੰਗਾਈ ਦੀ ਮਾਰ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦੀ ਅਗਵਾਈ ’ਚ ਰੋਡ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਚ ਨਵਜੋਤ ਸਿੰਘ ਸਿੱਧੂ ਨੇ ਵੀ ਹਿੱਸਾ ਲਿਆ। ਉਨ੍ਹਾਂ ਨੇ ਹਾਥੀ ’ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ। ਨਵਜੋਤ ਸਿੰਘ ਸਿੱਧੂ ਦੇ ਨਾਲ ਇਸ ਪ੍ਰਦਰਸ਼ਨ ’ਚ ਕਾਂਗਰਸੀ ਵਰਕਰਾਂ ਦੇ ਨਾਲ ਦੋ ਸਾਬਕਾ ਵਿਧਾਇਕ ਵੀ ਨਾਲ ਸੀ।

ਸਿੱਧੂ ਚੜ੍ਹੇ ਹਾਥੀ ’ਤੇ: ਦੱਸ ਦਈਏ ਕਿ ਕਾਂਗਰਸੀ ਵਰਕਰਾਂ ਨੇ ਮਹਿੰਗਾਈ ਦੀ ਮਾਰ ਨੂੰ ਲੈ ਕੇ ਮੋਦੀ ਸਰਕਾਰ ਦੇ ਖਿਲਾਫ ਹਾਥੀ ਨੂੰ ਨਾਲ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਨੂੰ ਪ੍ਰਦਰਸ਼ਨਕਾਰੀਆਂ ਵੱਲੋਂ ਪਟਿਆਲਾ ਦੇ ਸ਼ੇਰਾ ਵਾਲਾ ਗੇਟ ਤੋਂ ਲੈ ਕੇ ਕਿਲ੍ਹਾ ਚੌਂਕ ਤੱਕ ਕੀਤਾ ਗਿਆ।

'ਸਰਕਾਰਾਂ ਲਗਾਉਣ ਮਹਿੰਗਾਈ ’ਤੇ ਲਗਾਮ': ਇਸ ਪ੍ਰਦਰਸ਼ਨ ਦੌਰਾਨ ਨਵਜੋਤ ਸਿੰਘ ਸਿੱਧੂ ਹਾਥੀ ’ਤੇ ਬੈਠ ਕੇ ਪਟਿਆਲਾ ਦੇ ਸ਼ੇਰਾ ਵਾਲਾ ਗੇਟ ਤੋਂ ਕਿਲਾ ਚੌਕ ਵਿਖੇ ਪਹੁੰਚੇ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਮਹਿੰਗਾਈ ’ਤੇ ਲਗਾਮ ਲਗਾਉਣੀ ਚਾਹੀਦੀ ਹੈ। ਦਿਨੋਂ ਦਿਨ ਵਧ ਰਹੀ ਮਹਿੰਗਾਈ ਦੇ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦੇ ਘਰਾਂ ਦਾ ਬਜਟ ਵਿਗੜ ਚੁੱਕਿਆ ਹੈ।

ਮਹਿੰਗਾਈ ਖਿਲਾਫ ਕਾਂਗਰਸੀਆਂ ਦਾ ਪ੍ਰਦਰਸ਼ਨ

'ਪ੍ਰਦਰਸ਼ਨ ਕਾਰਨ ਗਰਮੀ ਚ ਲੋਕ ਹੋਏ ਪਰੇਸ਼ਾਨ': ਦੂਜੇ ਪਾਸੇ ਇਸ ਪ੍ਰਦਰਸ਼ਨ ਦੌਰਾਨ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਰੋਸ ਪ੍ਰਦਰਸ਼ਨ ਦੌਰਾਨ ਲੰਬਾ ਟ੍ਰੈਫਿਕ ਜਾਮ ਲੱਗ ਗਿਆ ਸੀ ਜਿਸ ਕਾਰਨ ਲੋਕਾਂ ਨੂੰ ਗਰਮੀ ’ਚ ਕਾਫੀ ਖੱਜਲ ਖੁਆਰ ਹੋਣਾ ਪਿਆ। ਇਸ ਦੌਰਾਨ ਲੋਕਾਂ ਨੇ ਕਿਹਾ ਕਿ ਇਨ੍ਹਾਂ ਨੇ ਆਪਣੀ ਸਰਕਾਰ ਸਮੇਂ ਕਿਹੜਾ ਮਹਿੰਗਾਈ ’ਤੇ ਲਗਾਮ ਲਗਾਇਆ ਸੀ ਹੁਣ ਇਹ ਹਾਥੀ ’ਤੇ ਚੜ੍ਹ ਕੇ ਟ੍ਰੈਫਿਕ ਜਾਮ ਕਰ ਰਹੇ ਹਨ ਅਤੇ ਇੰਨ੍ਹੀ ਗਰਮੀ ਚ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।

'ਇਹ ਸਿਰਫ ਹੈ ਡਰਾਮੇਬਾਜ਼ੀ': ਇਸ ਮੌਕੇ ਦੋ ਬਜ਼ੁਰਗ ਮਹਿਲਾਵਾਂ ਨੇ ਕਿਹਾ ਕਿ ਇਹ ਤਾਂ ਜਨਤਾ ਨੂੰ ਪਰੇਸ਼ਾਨ ਕਰ ਰਹੇ ਹਨ। ਜਦੋ ਕਾਂਗਰਸ ਦੀ ਸਰਕਾਰ ਸੀ ਤਾਂ ਉਸ ਸਮੇਂ ਕਿਹੜਾ ਮਹਿੰਗਾਈ ਘੱਟ ਸੀ। ਇਹ ਤਾਂ ਡਰਾਮਾਬਾਜ਼ੀ ਹੈ।

ਇਹ ਵੀ ਪੜੋ: ਰੋਡਰੇਜ਼ ਮਾਮਲੇ ’ਚ ਸਿੱਧੂ ਦੀ ਸਜ਼ਾ ਵਧਾਈ ਜਾਵੇ ਜਾਂ ਨਹੀਂ, ਸੁਪਰੀਮ ਕੋਰਟ ’ਚ ਫੈਸਲਾ ਅੱਜ

Last Updated : May 19, 2022, 1:02 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.