ETV Bharat / city

ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ 'ਚੋਂ ਹਵਾਲਾਤੀਆਂ ਕੋਲੋ ਮੋਬਾਇਲ ਤੇ ਨਸ਼ੀਲੀਆਂ ਗੋਲੀਆਂ ਬਰਾਮਦ

ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ 'ਚ ਦੋ ਨਾਈਜੀਰੀਅਨ ਹਵਾਲਾਤੀਆਂ ਕੋਲੋ 2 ਮੋਬਾਇਲ ਤੇ 35 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ।

ਤਸਵੀਰ
ਤਸਵੀਰ
author img

By

Published : Dec 18, 2020, 8:56 PM IST

ਨਾਭਾ: ਪੰਜਾਬ ਦੀਆਂ ਜੇਲ੍ਹਾਂ 'ਚ ਸਖ਼ਤੀ ਨੂੰ ਲੈ ਕੇ ਜੇਲ੍ਹ ਪ੍ਰਸ਼ਾਸਨ ਵੱਲੋਂ ਲੱਖਾਂ ਦਾਅਵੇ ਕੀਤੇ ਜਾਂਦੇ ਹਨ ਤੇ ਕਿਹਾ ਜਾਂਦਾ ਹੈ ਕਿ ਜੇਲ੍ਹ ਵਿੱਚ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ। ਲੇਕਿਨ ਪੰਜਾਬ ਦੀਆਂ ਜੇਲ੍ਹਾਂ ਵਿੱਚ ਨਸ਼ਾ ਅਤੇ ਮੋਬਾਇਲ ਮਿਲਣਾ ਆਮ ਜਿਹੀ ਗੱਲ ਬਣ ਗਈ ਹੈ। ਅਜਿਹਾ ਹੀ ਮਾਮਲਾ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਸਾਹਮਣੇ ਆਇਆ ਹੈ।

ਨਾਭਾ ਜੇਲ੍ਹ ਵਿੱਚ ਨਜ਼ਰਬੰਦ ਦੋ ਨਾਈਜੀਰੀਅਨ ਹਵਾਲਾਤੀਆਂ ਕੋਲੋ 2 ਮੋਬਾਇਲ ਮਿਲਣ ਨਾਲ ਜੇਲ੍ਹ ਪ੍ਰਸ਼ਾਸਨ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਗਏ ਹਨ। ਇਸ ਤੋਂ ਇਲਾਵਾ ਇੱਕ ਹੋਰ ਹਵਾਲਾਤੀ ਕੋਲੋਂ 35 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ।

ਵੇਖੋ ਵਿਡੀਉ
ਜ਼ਿਕਰਯੋਗ ਹੈ ਕਿ ਜੇਲ੍ਹਾਂ ਵਿੱਚ ਮੁਲਾਜ਼ਮਾਂ ਦੀ ਨਫ਼ਰੀ ਘੱਟ ਹੈ ਉੱਥੇ ਹੀ ਜੇਲ੍ਹਾਂ ਵਿੱਚ ਜ਼ਿਆਦਾਤਰ 3ਜੀ ਜੈਮਰ ਲੱਗੇ ਹੋਏ ਹਨ ਅਤੇ ਹੁਣ ਤਕਨਾਲੋਜੀ 4ਜੀ ਦੀ ਹੈ। ਜਿਸ ਕਰ ਕੇ ਜੇਲ੍ਹਾਂ ਵਿੱਚ 4ਜੀ ਮੋਬਾਇਲ ਆਮ ਚੱਲ ਰਹੇ ਹਨ।

ਸਦਰ ਪੁਲਿਸ ਦੇ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਨਾਭਾ ਸਦਰ ਪੁਲਿਸ ਨੇ 3 ਦੋਸ਼ੀਆਂ ਦੇ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਤੇ ਦੋਵੇਂ ਮਾਮਲਿਆਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.