ਪਟਿਆਲਾ: ਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ ਤੇਜ਼ੀ ਨਾਲ ਫੈਲ ਰਹੀ ਹੈ। ਜਿਹ ਪਹਿਲੀ ਲਹਿਰ ਦੌਰਾਨ ਕੋਰੋਨਾ ਨੇ ਪਿੰਡਾਂ ’ਤੇ ਘੱਟ ਮਾਰ ਕੀਤੀ ਸੀ ਉਥੇ ਹੀ ਦੂਜੀ ਲਹਿਰ ਦੌਰਾਨ ਪਿੰਡਾਂ ਵਿੱਚੋਂ ਵੀ ਕੋਰੋਨਾ ਦੇ ਵਧੇਰੇ ਮਾਮਲੇ ਸਾਹਮਣੇ ਆ ਰਹੇ ਹਨ। ਉਥੇ ਹੀ ਪਿੰਡਾਂ ’ਚ ਕੋਰੋਨਾ ਵਧਣ ਲਈ ਪਟਿਆਲਾ ਦੇ ਸਿਵਲ ਸਰਜਨ ਡਾਕਟਰ ਸਤਿੰਦਰਪਾਲ ਸਿੰਘ ਨੇ ਕਿਸਾਨਾਂ ਨੂੰ ਜਿੰਮੇਵਾਰ ਠਹਿਰਾਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਦਿੱਲੀ ਧਰਨੇ ’ਤੇ ਬੈਠੇ ਕਿਸਾਨ ਆਪਣੇ ਨਾਲ ਪਿੰਡਾਂ ਵਿੱਚ ਕੋਰੋਨਾ ਲੈ ਕੇ ਆ ਰਹੇ ਹਨ। ਉਹਨਾਂ ਨੇ ਕਿਹਾ ਕਿ ਦਿੱਲੀ ਧਰਨੇ ਲਈ ਹਰ ਰੋਜ ਕਿਸਾਨ ਆ ਜਾ ਰਹੇ ਹਨ ਜਿਹਨਾਂ ਦੀ ਟੈਸਟਿੰਗ ਨਹੀਂ ਰਹੀ ਤੇ ਉਹ ਪਿੰਡਾਂ ਵਿੱਚ ਕੋਰੋਨਾ ਫੈਲਾ ਰਹੇ ਹਨ।
ਇਹ ਵੀ ਪੜੋ: ਐਨਟੀਏਜੀਆਈ ਨੇ ਕੋਵੀਸ਼ੀਲਡ ਦੀ ਦੋ ਖੁਰਾਕਾਂ ਦੇ ਵਿਚਾਲੇ ਸਮੇਂ ਨੂੰ ਵਧਾਉਣ ਦੀ ਕੀਤੀ ਸਿਫਾਰਸ਼
ਉਹਨਾਂ ਨੇ ਕਿਹਾ ਕਿ 35 ਫੀਸਦ ਮਾਮਲੇ ਹੁਣ ਪਿੰਡਾਂ ਵਿਚੋਂ ਸਾਹਮਣੇ ਆ ਰਹੇ ਹਨ ਜਿਸ ਕਾਰਨ ਅਸੀਂ ਟੈਸਟਿੰਗ ਤੇਜ਼ ਕਰਾਂਗੇ ਤਾਂ ਜੋ ਕੋਰੋਨਾ ’ਤੇ ਠੱਲ ਪਾਈ ਜਾ ਸਕੇ। ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਪਿੰਡਾਂ ’ਚ ਵੈਕਸੀਨੇਸ਼ਨ ਦਾ ਕੰਮ ਵੀ ਬਹੁਤ ਤੇਜੀ ਨਾਲ ਚੱਲ ਰਿਹਾ ਹੈ ਤਾਂ ਜੋ ਜਲਦ ਹੀ ਅਸੀਂ ਇਸ ਟਾਰਗੇਟ ਨੂੰ ਵੀ ਪੂਰਾ ਕਰ ਸਕੀਏ।
ਇਹ ਵੀ ਪੜੋ: ਭਾਰਤ ਬਾਇਓਟੈਕ ਦੀ ਕੋਵੈਕਸੀਨ ਦਾ 2-18 ਸਾਲ ਦੀ ਉਮਰ ਵਾਲਿਆਂ 'ਤੇ ਟਰਾਇਲ ਨੂੰ ਮਿਲੀ ਇਜਾਜ਼ਤ