ਪਟਿਆਲਾ: ਪਪਟਿਆਲਾ 'ਚ ਡੀ.ਐਸ.ਪੀ 'ਤੇ ਮੇਅਰ ਸੰਜੀਵ ਸ਼ਰਮਾ ਬਿੱਟੂ ਦੇ ਘਰ 'ਚ ਦਾਖਲ ਹੋ ਕੇ ਉਸਦੇ ਸੁਰੱਖਿਆ ਕਰਮੀ 'ਤੇ ਹੱਥ ਚੁੱਕਣ ਦੇ ਇਲਜ਼ਾਮ ਲੱਗੇ ਹਨ। ਉਕਤ ਘਟਨਾ ਕੁੱਝ ਦਿਨ ਪਹਿਲਾਂ ਦੀ ਦੱਸੀ ਜਾ ਰਹੀ ਹੈ। ਇਸ ਸਬੰਧੀ ਪੁਲਿਸ ਦਾ ਕਹਿਣਾ ਕਿ ਮੇਅਰ ਦੇ ਸੁਰੱਖਿਆ ਕਰਮੀ ਦਾ ਕਹਿਣਾ ਕਿ ਡੀ.ਐਸ.ਪੀ ਹਰਦੀਪ ਸਿੰਘ ਆਪਣੇ ਕੁੱਤੇ ਨੂੰ ਘੁੰਮਾ ਰਿਹਾ ਸੀ ਤਾਂ ਕਿਸੇ ਗੱਲ ਨੂੰ ਲੈਕੇ ਉਨ੍ਹਾਂ 'ਚ ਤਕਰਾਰ ਵੱਧ ਗਈ। ਜਿਸ ਤੋਂ ਬਾਅਦ ਖਹਿਬਾਜ਼ੀ ਇੰਨੀ ਵੱਧ ਗਈ ਕਿ ਮਾਮਲਾ ਕੁੱਟਮਾਰ ਤੱਕ ਪਹੁੰਚ ਗਿਆ।
ਪੁਲਿਸ ਦਾ ਕਹਿਣਾ ਕਿ ਸ਼ਿਕਾਇਤਕਰਤਾ ਮੁਤਾਬਕ ਡੀ.ਐਸ.ਪੀ. ਨੇ ਸ਼ਰਾਬ ਦਾ ਸੇਵਨ ਕੀਤਾ ਹੋਇਆ ਸੀ ਅਤੇ ਉਸ ਵਲੋਂ ਮੇਅਰ ਦੀ ਸਰਕਾਰੀ ਕੋਠੀ 'ਚ ਦਾਖਲ ਹੋ ਕੇ ਉਸ ਨਾਲ ਕੁੱਟਮਾਰ ਕੀਤੀ ਗਈ ਹੈ। ਜਿਸ ਤੋਂ ਬਾਅਦ ਸੁਰੱਖਿਆ ਕਰਮੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।
ਪੁਲਿਸ ਦਾ ਕਹਿਣਾ ਕਿ ਉਕਤ ਮਾਮਲੇ 'ਚ ਸੁਰੱਖਿਆ ਕਰਮੀ ਦੇ ਬਿਆਨਾਂ 'ਤੇ ਐਫ਼.ਆਈ.ਆਰ ਦਰਜ ਕਰ ਲਈ ਗਈ ਹੈ। ਉਨ੍ਹਾਂ ਦਾ ਕਹਿਣਾ ਕਿ ਕਾਨੂੰਨ ਸਭ ਲਈ ਬਰਾਬਰ ਹੈ, ਉਹ ਚਾਹੇ ਕੋਈ ਅਧਿਕਾਰੀ ਜਾਂ ਰਸੂਖਦਾਰ ਹੋਵੇ ਜਾਂ ਫਿਰ ਕੋਈ ਆਮ ਆਦਮੀ। ਫਿਲਹਾਲ ਇਸ ਮਾਮਲੇ 'ਚ ਡੀ.ਐਸ.ਪਿੀ ਹਰਦੀਪ ਸਿੰਘ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ।
ਇਹ ਵੀ ਪੜ੍ਹੋ: ਹਾਈਕੋਰਟ ਦੇ ਨਿਰਦੇਸ਼, ਪੋਕਸੋ ਐਕਟ ਦੇ ਮਾਮਲਿਆਂ 'ਚ ਜਾਂਚ ਦੀ ਮਿਆਰੀ ਪ੍ਰਕਿਰਿਆ ਕੀਤੀ ਜਾਵੇ ਸਥਾਪਤ