ETV Bharat / city

ਸੁਖਬੀਰ ਬਾਦਲ ਦੇ ਮੁੜ ਅਕਾਲੀ ਦਲ ਦਾ ਪ੍ਰਧਾਨ ਬਣਨ 'ਤੇ ਬੋਲੇ ਡਾ.ਧਰਮਵੀਰ ਗਾਂਧੀ - ਧਰਮਵੀਰ ਗਾਂਧੀ ਨੇ ਸੁਖਬੀਰ ਬਾਦਲ 'ਤੇ ਸਾਧਿਆ ਨਿਸ਼ਾਨਾ

ਸੁਖਬੀਰ ਸਿੰਘ ਬਾਦਲ ਦੇ ਤੀਜੀ ਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਚੁਣੇ ਜਾਣ 'ਤੇ ਪਟਿਆਲਾ ਦੇ ਸਾਬਕਾ ਸਾਂਸਦ ਧਰਮਵੀਰ ਗਾਂਧੀ ਨੇ ਚੁੱਟਕੀ ਲਈ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਨੂੰ ਪਰਿਵਾਰਵਾਦ ਦੀ ਜਿਉਂਦੀ ਮਿਸਾਲ ਦੱਸਿਆ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਪ੍ਰਧਾਨ ਚੁਣੇ ਨਹੀਂ ਗਏ ਸਗੋਂ ਆਪਣੇ ਹੀ ਤਿਆਰ ਕੀਤੇ ਗਏ ਲਿਫਾਫੇ ਚੋਂ ਨਿਕਲੇ ਹਨ।

ਧਰਮਵੀਰ ਗਾਂਧੀ ਨੇ ਸੁਖਬੀਰ ਬਾਦਲ 'ਤੇ ਸਾਧਿਆ ਨਿਸ਼ਾਨਾ

author img

By

Published : Dec 16, 2019, 2:56 PM IST

ਪਟਿਆਲਾ : ਪੰਜਾਬ ਦੀ ਰਾਜਨੀਤੀ 'ਚ ਅਕਾਲੀ ਦਲ ਨੂੰ ਸੌ ਸਾਲ ਹੋ ਚੁੱਕੇ ਹਨ। ਸੌ ਸਾਲ ਬਾਅਦ ਅਕਾਲੀ ਦਲ ਉਪਰ ਬਾਦਲ ਪਰਿਵਾਰ ਦਾ ਕਬਜ਼ਾ ਬਾਬਸਤਾ ਜਾਰੀ ਹੈ। ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੀ ਸ਼ਤਰੰਜ ਦੇ ਮੋਹਰਿਆਂ ਨੂੰ ਇਸ ਤਰ੍ਹਾਂ ਸਜਾਇਆ ਗਿਆ ਹੈ ਪ੍ਰਧਾਨ ਦੀ ਕੁਰਸੀ ਦਾ ਰਾਹ ਉਨ੍ਹਾਂ ਦੇ ਘਰ ਤੋਂ ਹੀ ਸ਼ੁਰੂ ਹੁੰਦਾ ਹੈ ਤੇ ਉਨ੍ਹਾਂ ਦੇ ਹੀ ਬੂਹ੍ਹੇ ਅੱਗੇ ਮੁੱਕ ਜਾਂਦਾ ਹੈ। ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਬਣ ਜਾਣ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦਾ ਇੱਕੋ ਇੱਕ ਸੁਪਨਾ ਆਪਣੇ ਸਪੁੱਤਰ ਨੂੰ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠੇ ਦੇਖਣਾ ਹੈ। ਇਸ ਸ਼ਤਰੰਜ ਦੀ ਖੇਡ ਤੋਂ ਤੌਬਾ ਕਰਕੇ ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਵਰਗੇ ਵੱਡੇ ਕੱਦ ਦੇ ਨੇਤਾ ਬੌਨੇ ਨੇਤਾਵਾਂ ਨੂੰ ਲੰਬਾ ਹੁੰਦੇ ਵੇਖ ਅਕਾਲੀ ਦਲ ਤੋਂ ਕਿਨਾਰਾ ਕਰ ਗਏ ਹਨ। ਹੁਣ ਹਲਾਤ ਇਹ ਹਨ ਕਿ ਅਕਾਲੀ ਦਲ ਬਾਦਲ ਦੇ ਕਰਤਾ-ਧਰਤਾ ਸਿਰਫ਼ ਤੇ ਸਿਰਫ਼ ਸੁਖਬੀਰ ਸਿੰਘ ਬਾਦਲ ਹਨ। ਉਨ੍ਹਾਂ ਦੇ ਅਕਾਲੀ ਦਲ ਦੇ ਪ੍ਰਧਾਨ ਬਣਨ ਤੋਂ ਬਾਅਦ ਸਿਆਸੀ ਗਲਿਆਰਿਆਂ 'ਚ ਤਿੱਖੀ ਚਰਚਾ ਛਿੜ ਚੁੱਕੀ ਹੈ। ਜਿਸ 'ਚ ਪਟਿਆਲੇ ਤੋਂ ਸਾਬਕਾ ਸੰਸਦ ਧਰਮਵੀਰ ਗਾਂਧੀ ਨੇ ਵੀ ਆਪਣਾ ਹਿੱਸਾ ਪਾਇਆ ਹੈ।

ਧਰਮਵੀਰ ਗਾਂਧੀ ਨੇ ਸੁਖਬੀਰ ਬਾਦਲ 'ਤੇ ਸਾਧਿਆ ਨਿਸ਼ਾਨਾ

ਧਰਮਵੀਰ ਗਾਂਧੀ ਨੇ ਇਸ ਨੂੰ ਨਿਰਪੱਖ ਚੋਣਾਂ ਦੀ ਥਾਂ ਪਰਿਵਾਰਵਾਦ ਦਾ ਮੁਜੱਸਮਾ ਦੱਸਿਆ। ਅਕਾਲੀ ਦਲ ਦੀ ਨਵੇਂ ਪ੍ਰਧਾਨ ਦੀ ਚੋਣ 'ਤੇ ਬੋਲਦੇ ਹੋਏ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਮੈਂ ਇਸ ਨੂੰ ਨਿਰਪੱਖ ਚੋਣ ਨਹੀਂ ਮੰਨਦਾ। ਉਨ੍ਹਾਂ ਕਿਹਾ ਕਿ ਆਪਣੇ ਸ਼ੁਰੂਆਤ ਦੌਰ 'ਚ ਅਕਾਲੀ ਦਲ ਲੋਕ ਸੇਵਾ ਨੂੰ ਸਮਰਪਿਤ ਪਾਰਟੀ ਸੀ ਪਰ ਪਿਛਲੇ ਲੰਬੇ ਸਮੇਂ ਤੋਂ ਇਸ 'ਤੇ ਬਾਦਲ ਪਰਿਵਾਰ ਕਾਬਿਜ਼ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਅਤੇ ਹੁਣ ਸੁਖਬੀਰ ਬਾਦਲ ਪਾਰਟੀ ਦੇ ਪ੍ਰਧਾਨ ਹਨ।

ਹੋਰ ਪੜ੍ਹੋ : ਬੇਰੁਜ਼ਗਾਰ ਅਧਿਆਪਕਾਂ ਨੇ ਮੰਤਰੀ ਬ੍ਰਹਮਮਹਿੰਦਰਾ ਦੇ ਪੀ.ਏ ਨੂੰ ਸੌਂਪਿਆ ਮੰਗ ਪੱਤਰ

ਮੌਜੂਦਾ ਕਾਂਗਰਸ ਸਰਕਾਰ ਦੇ ਅਜੋਕੇ ਹਲਾਤਾਂ 'ਤੇ ਧਰਮਵੀਰ ਗਾਂਧੀ ਨੇ ਕੈਪਟਨ ਸਰਕਾਰ ਨੂੰ ਪੂਰੀ ਤਰ੍ਹਾਂ ਫਲਾਪ ਦੱਸਿਆ। ਗਾਂਧੀ ਨੇ ਪੰਜਾਬ ਸਰਕਾਰ 'ਤੇ ਵਾਅਦਾ ਖਿਲਾਫ਼ੀ ਦਾ ਦੋਸ਼ ਲਾਉਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਨੇ ਹਾਲੇ ਤੀਕ ਆਪਣਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਮੋਬਾਈਲ ਦੇਣ ਦਾ ਵਾਅਦਾ ਸਰਕਾਰ ਬਨਾਵਟੀ ਤੌਰ 'ਤੇ ਪੂਰਾ ਕਰਨ ਜਾ ਰਹੀ ਹੈ ਜਦਕਿ ਪੰਜਾਬ ਦੇ ਨੌਜਵਾਨਾਂ ਨੂੰ ਮੋਬਾਈਲ ਜਾਂ ਇੰਟਰਨੈਟ ਦੀ ਨਹੀਂ ਸਗੋਂ ਨੌਕਰੀਆਂ ਦੀ ਹੀ ਲੋੜ ਹੈ। ਸੂਬਾ ਸਰਕਾਰ ਵੱਲੋਂ ਪੰਜਾਬ ਦੇ ਅੰਦਰ ਰੁਜ਼ਗਾਰ ਲਈ ਕੋਈ ਕਦਮ ਨਹੀਂ ਚੁੱਕੇ ਜਾ ਰਹੇ ਹਨ। ਹਲਾਤ ਇਹ ਬਣ ਚੁੱਕੇ ਹਨ ਕਿ ਵਿਰੋਧੀ ਆਪਣੇ ਆਪ ਨੂੰ ਲੋਕਾਂ ਦੀ ਕਚਿਹਰੀ 'ਚ ਸਾਬਿਤ ਨਹੀਂ ਕਰ ਪਾ ਰਹੇ ਹਨ ਤੇ ਸਰਕਾਰ ਲੋਕਾਂ ਦੀ ਪਰਵਾਹ ਕਰਦੀ ਨਜ਼ਰ ਨਹੀਂ ਆ ਰਹੀ ਹੈ।

Intro:ਡਾਕਟਰ ਧਰਮਵੀਰ ਗਾਂਧੀ ਨੇ ਸੁਖਬੀਰ ਬਾਦਲ ਦੇ ਅਕਾਲੀ ਦਲ ਪ੍ਰਧਾਨ ਬਣਨ ਤੇ ਲਿਤੀ ਚੁਟਕੀ Body:ਡਾਕਟਰ ਧਰਮਵੀਰ ਗਾਂਧੀ ਨੇ ਸੁਖਬੀਰ ਬਾਦਲ ਦੇ ਅਕਾਲੀ ਦਲ ਪ੍ਰਧਾਨ ਬਣਨ ਤੇ ਲਿਤੀ ਚੁਟਕੀ
ਅਕਾਲੀ ਦਲ ਦੀ ਨਵੀਂ ਪ੍ਰਧਾਨਗੀ ਚੋਣ ਉੱਪਰ ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਕਿ ਮੈਂ ਇਸ ਨੂੰ ਚੋਣ ਨਹੀਂ ਮੰਨਦਾ ਅਤੇ ਇਕ ਨਾਮੀਨੇਸ਼ਨ ਸੀ ਧਰਮਵੀਰ ਗਾਂਧੀ ਨੇ ਕਿਹਾ ਕਿ ਅਕਾਲੀ ਦਲ ਇੱਕ ਬੜੇ ਨਿਰਪੱਖ ਪਾਰਟੀ ਸੀ ਲੇਕਿਨ ਲੰਬੇ ਸਮੇਂ ਤੋਂ ਬਾਦਲ ਪਰਿਵਾਰ ਤੇ ਵਿੱਚ ਕਾਬਿਜ਼ ਹੈ ਪਹਿਲਾਂ ਖੁਦ ਪ੍ਰਕਾਸ਼ ਸਿੰਘ ਬਾਦਲ ਤੇ ਹੁਣ ਸੁਖਬੀਰ ਸਿੰਘ ਬਾਦਲ ਪ੍ਰਧਾਨ ਹਨ ਹੁਣੇ ਜਿਹੇ ਦੀ ਪ੍ਰਧਾਨਗੀ ਦੀ ਚੋਣ ਨੂੰ ਮੈਂ ਚੋਣ ਨਹੀਂ ਮੰਨਦਾ ਅਤੇ ਇੱਕ ਮਹਿਜ਼ ਨੋਮੀਨੇਸ਼ਨ ਪ੍ਰਕਿਰਿਆ ਹੈ ਜੋ ਕਿ ਪਹਿਲਾਂ ਹੀ ਸਾਬਿਤ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਹੀ ਪੜਤਾਲ ਬਣਾਇਆ ਜਾਣਾ ਹੈ ਨਾਲ ਹੀ ਪੰਜਾਬ ਸਰਕਾਰ ਦੇ ਵਾਅਦਿਆਂ ਨੂੰ ਨਾ ਪੂਰਾ ਕਰਨ ਵਾਲੀ ਗੱਲ ਉੱਪਰ ਜੱਟ ਗਾਂਧੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਿੰਨੇ ਵੀ ਵਾਅਦੇ ਕੀਤੇ ਸਨ ਉਨ੍ਹਾਂ ਵਿੱਚੋਂ ਕੋਈ ਵੀ ਪੂਰਾ ਨਾ ਕਰ ਸਕੀ ਤੇ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਮੋਬਾਈਲ ਦੇਣ ਵਾਲੇ ਵਾਅਦੇ ਦਿੱਖਿਆ ਕਿ ਅਗਰ ਇਹ ਦੁਆਵਾਂ ਦਾ ਪੂਰਾ ਕਰਨ ਜਾ ਰਹੇ ਹਨ ਤਾਂ ਇਸ ਨੂੰ ਜ਼ਿਆਦਾ ਜ਼ਰੂਰੀ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੀ ਹੈ ਜਦੋਂ ਦੀ ਕਾਰ ਪੰਜਾਬ ਵਿੱਚ ਕਾਂਗਰਸ ਸਰਕਾਰ ਆਈ ਹੈ ਉਦੋਂ ਦੇ ਪੰਜਾਬ ਵਿੱਚੋਂ ਨੌਜਵਾਨਾਂ ਦਾ ਬਾਹਰ ਜਾਣ ਦਾ ਰੁਝਾਨ ਵਧ ਗਿਆ ਹੈ ਕਿਉਂਕਿ ਪੰਜਾਬ ਵਿੱਚ ਰੁਜ਼ਗਾਰ ਵਾਸਤੇ ਕੁੱਝ ਵੀ ਨਹੀਂ ਕੀਤਾ ਕਾਂਗਰਸ ਸਰਕਾਰ ਨੇ
ਬਾਇਟ ਡਾਕਟਰ ਧਰਮਵੀਰ ਗਾਂਧੀ ਸਾਬਕਾ ਐੱਮਪੀ ਪਟਿਆਲਾ Conclusion:ਡਾਕਟਰ ਧਰਮਵੀਰ ਗਾਂਧੀ ਨੇ ਸੁਖਬੀਰ ਬਾਦਲ ਦੇ ਅਕਾਲੀ ਦਲ ਪ੍ਰਧਾਨ ਬਣਨ ਤੇ ਲਿਤੀ ਚੁਟਕੀ
ETV Bharat Logo

Copyright © 2025 Ushodaya Enterprises Pvt. Ltd., All Rights Reserved.