ਪਟਿਆਲਾ: ਦੇਸ਼ ਕੋਰੋਨਾ ਭਰ ’ਚ ਕੋਰੋਨਾ ਅੱਗ ਵਾਂਗ ਫੈਲ ਰਿਹਾ ਹੈ ਤੇ ਪਹਿਲਾਂ ਨਾਲੋਂ ਵਧੇਰੇ ਜਾਨਾਂ ਵੀ ਲੈ ਰਿਹਾ ਹੈ। ਜਿਥੇ ਸਰਕਾਰਾਂ ਵੱਲੋਂ ਸਖਤਾਈ ਤਾਂ ਕੀਤੀ ਗਈ ਹੈ ਪਰ ਫੇਰ ਵੀ ਇਹ ਜਾਨਲੇਵਾ ਕੋਰੋਨਾ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਉਥੇ ਹੀ ਜੇਕਰ ਗੱਲ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਦੀ ਕੀਤੀ ਜਾਵੇ ਤਾਂ ਜ਼ਿਲ੍ਹੇ ’ਚ ਇੱਕ ਵਾਰ ਮੁੜ ਕੋਰੋਨਾ ਨੇ ਕਹਿਰ ਢਾਇਆ ਹੈ ਜਿਥੇ ਪਿਛਲੇ 24 ਘੰਟਿਆਂ ਵਿੱਚ 31 ਕੋਰੋਨਾ ਮਰੀਜਾ ਦੀ ਮੌਤ ਹੋ ਗਈ ਹੈ, ਇਹਨਾਂ ਵਿੱਚ 14 ਲੋਕ ਸ਼ਹਿਰ ਪਟਿਆਲਾ ਨਾਲ ਸਬੰਧ ਰੱਖਦੇ ਹਨ ਤੇ ਬਾਕੀ ਹੋਰ ਜ਼ਿਲ੍ਹਿਆ ਨਾਲ ਸਬੰਧ ਰੱਖਦੇ ਸਨ।
ਇਹ ਵੀ ਪੜੋ: ਮੋਹਾਲੀ ਸਿਵਲ ਹਸਪਤਾਲ ਨੂੰ ਬਣਾਇਆ ਕੋਵਿਡ ਕੇਅਰ ਦਾ ਨਵਾਂ ਸੈਂਟਰ
ਇਸ ਮੌਕੇ ਸਿਵਲ ਸਰਜਨ ਸਤਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹੇ ’ਚ ਪਿਛਲੇ 24 ਘੰਟਿਆਂ ਵਿੱਚ 31 ਲੋਕਾਂ ਦੀ ਮੌਤ ਹੋਈ ਹੈ ਜਿਹਨਾਂ ਵੱਲੋਂ 14 ਪਟਿਆਲਾ ਜ਼ਿਲ੍ਹੇ ਨਾਲ ਸਬੰਧ ਰੱਖਦੇ ਸਨ। ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਅਜੇ ਆਕਸੀਜਨ ਦੀ ਕੋਈ ਕਮੀ ਨਹੀਂ ਹੈ ਤੇ ਮਰੀਜਾ ਦਾ ਤਸੱਲੀ ਬਖ਼ਸ਼ ਇਲਾਜ ਕੀਤਾ ਜਾ ਰਿਹਾ ਹੈ।
ਇਹ ਵੀ ਪੜੋ: ਹੁਸ਼ਿਆਰਪੁਰ ਦੇ ਨੌਜਵਾਨ ਦੀ ਇਟਲੀ 'ਚ ਭੇਦਭਰੀ ਮੌਤ