ETV Bharat / city

international widows day: ਅਜੇ ਵੀ ਇਨਸਾਫ ਦੀ ਉਡੀਕ 'ਚ 1984 ਸਿੱਖ ਦੰਗਾ ਪੀੜਤ ਵਿਧਵਾ ਮਹਿਲਾਵਾਂ - 1984 ਸਿੱਖ ਕਤਲੇਆਮ

23 ਜੂਨ ਨੂੰ ਅੰਤਰ ਰਾਸ਼ਟਰੀ ਵਿਧਵਾ ਦਿਵਸ (International Widows Day) ਮਨਾਇਆ ਜਾਂਦਾ ਹੈ। ਇਹ ਦਿਨ ਵਿਧਵਾਵਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ, ਤਜ਼ਰਬਿਆਂ ਵੱਲ ਧਿਆਨ ਦੇਣ ਤੇ ਉਨ੍ਹਾਂ ਵੱਲੋਂ ਪਰਿਵਾਰ ਲਈ ਦਿੱਤੇ ਗਏ ਬੇਮਿਸਾਲ ਸਮਰਥਨ ਨੂੰ ਉਤਸ਼ਾਹਿਤ ਕਰਨ ਲਈ ਮਨਾਇਆ ਜਾਂਦਾ ਹੈ। ਵਿਧਵਾ ਦਿਵਸ ਦੇ ਮੌਕੇ 'ਤੇ 1984 ਸਿੱਖ ਕਤਲੇਆਮ ਦੌਰਾਨ ਵਿਧਵਾ ਹੋਈਆਂ ਮਹਿਲਾਵਾਂ ਦੇ ਜੀਵਨ 'ਤੇ ਵੇਖੋ ਖ਼ਾਸ ਰਿਪੋਰਟ।

ਇਨਸਾਫ ਦੀ ਉਡੀਕ
ਇਨਸਾਫ ਦੀ ਉਡੀਕ
author img

By

Published : Jun 23, 2021, 7:07 AM IST

ਲੁਧਿਆਣਾ : ਇੱਕ ਪਾਸੇ ਜਿਥੇ 23 ਜੂਨ ਨੂੰ ਪੂਰੀ ਦੁਨੀਆ 'ਚ ਅੰਤਰ ਰਾਸ਼ਟਰੀ ਵਿਧਵਾ ਦਿਵਸ ਮਨਾਇਆ ਦਿਵਸ (International Widows Day) ਜਾ ਰਿਹਾ ਹੈ, ਉਥੇ ਹੀ ਭਾਰਤ 'ਚ ਵਿਧਵਾਵਾਂ ਦੀ ਹਾਲਤ ਬੇਹਦ ਚੰਗੀ ਨਹੀਂ ਰਹੀ ਹੈ। ਪਹਿਲਾਂ ਵਿਧਵਾ ਹੁੰਦਿਆਂ ਹੀ ਮਹਿਲਾਵਾਂ ਨੂੰ ਸਤੀ ਹੋਣ ਲਈ ਮਜਬੂਰ ਕਰ ਦਿੱਤਾ ਜਾਂਦਾ ਸੀ। ਵਕਤ ਬਦਲਣ ਦੇ ਨਾਲ ਇਹ ਪ੍ਰਥਾ ਤਾਂ ਖ਼ਤਮ ਹੋ ਗਈ ਪਰ ਅਜੇ ਵੀ ਮਰਦ ਪ੍ਰਧਾਨ ਸਮਾਜ 'ਚ ਵਿਧਵਾ ਮਹਿਲਾਵਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

1984 ਸਿੱਖ ਦੰਗਾ ਪੀੜਤ ਵਿਧਵਾ ਮਹਿਲਾਵਾਂ
1984 ਸਿੱਖ ਦੰਗਾ ਪੀੜਤ ਵਿਧਵਾ ਮਹਿਲਾਵਾਂ

ਅੱਜ ਵੀ ਵਿਧਵਾ ਮਹਿਲਾਵਾਂ ਲਈ ਸਮਾਜ 'ਚ ਰਹਿ ਕੇ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ਬੇਹਦ ਮੁਸ਼ਕਲ ਹੈ। ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਮਹਣਾ ਕਰਨਾ ਪੈਂਦਾ ਹੈ। ਜੇਕਰ 1984 ਸਿੱਖ ਕਤਲੇਆਮ ਦੌਰਾਨ ਵਿਧਵਾ ਹੋਈਆਂ ਮਹਿਲਾਵਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਅੱਜ ਵੀ ਉਸ ਸਮੇਂ ਨੂੰ ਯਾਦ ਕਰਕੇ ਸਹਿਮ ਜਾਂਦੀਆਂ ਹਨ। ਇਨ੍ਹਾਂ ਮਹਿਲਾਵਾਂ ਨੇ ਉਸ ਕਤਲੇਆਮ ਵਿੱਚ ਆਪਣੇ ਪਤੀ, ਪੁੱਤਰ, ਪਿਓ ਆਦਿ ਨੂੰ ਖੋਹ ਦਿੱਤਾ ਹੈ। ਇਹ ਮਹਿਲਾਵਾਂ ਨੇ ਆਪਣੀ ਜ਼ਿੰਦਗੀ 'ਚ ਕਈ ਚੁਣੌਤਿਆਂ ਦਾ ਸਾਹਮਣਾ ਕਰਦੇ ਹੋਏ ਅੱਜ ਵੀ ਇਨਸਾਫ ਦੀ ਉਡੀਕ ਕਰ ਰਹੀਆਂ ਹਨ।

ਈਟੀਵੀ ਭਾਰਤ ਨੇ ਇਨ੍ਹਾਂ ਵਿਧਵਾ ਮਹਿਲਾਵਾਂ ਦੇ ਜ਼ਿੰਦਗੀ ਦੇ ਦਰਦ ਭਰੇ ਸਫ਼ਰ ਤੇ ਇਸ ਦੌਰਾਨ ਆਉਣ ਵਾਲੀਆਂ ਦਿੱਕਤਾਂ ਜਾਨਣ ਦੀ ਕੋਸ਼ਿਸ਼ ਕੀਤੀ। ਲੁਧਿਆਣਾ 'ਚ ਰਹਿਣ ਵਾਲੀਆਂ ਸਿੱਖ ਕਤਲੇਆਮ ਪੀੜਤ ਵਿਧਵਾ ਮਹਿਲਾਵਾਂ ਨੇ ਦੱਸਿਆ ਕਿ ਉਸ ਸਮੇਂ ਦੇ ਹਾਲਾਤਾਂ ਨੂੰ ਉਹ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੇ। ਜਿਵੇਂ ਹੀ ਉਹ ਗੱਲ ਕਰਨ ਲੱਗੇ ਤਾਂ ਉਨ੍ਹਾਂ ਦੀਆਂ ਅੱਖਾਂ 'ਚ ਹੰਝੂ ਆ ਗਏ ਤੇ ਬਜ਼ੁਰਗ ਮਹਿਲਾਵਾਂ ਰੋਣ ਲੱਗ ਪਈਆਂ। ਇਸ ਨਾਲ ਉਨ੍ਹਾਂ ਦਾ ਦਰਦ ਸਾਫ਼ ਤੌਰ 'ਤੇ ਵਿਖਾਈ ਦਿੰਦਾ ਹੈ।

ਇਨਸਾਫ ਦੀ ਉਡੀਕ 'ਚ 1984 ਸਿੱਖ ਦੰਗਾ ਪੀੜਤ ਵਿਧਵਾ ਮਹਿਲਾਵਾਂ

ਆਪਣੀਆਂ ਨੂੰ ਖੋਹਣ ਦਾ ਦਰਦ

ਮਹਿਲਾਵਾਂ ਨੇ ਆਪਣਾ ਦਰਦ ਬਿਆਨ ਕਰਦਿਆਂ ਦੱਸਿਆ ਕਿ ਉਸ ਸਮੇਂ ਦੇ ਕਤਲੇਆਮ 'ਚ ਉਨ੍ਹਾਂ ਨੇ ਆਪਣੇ ਪਰਿਵਾਰ ਦੇ ਕਈ ਮੈਂਬਰਾਂ ਨੂੰ ਖੋਹ ਦਿੱਤਾ। ਇਨ੍ਹਾਂ ਵਿੱਚ ਉਨ੍ਹਾਂ ਦੇ ਪਿਤਾ, ਭੈਣ-ਭਰਾ, ਪਤੀ ਤੇ ਪੁੱਤਰ ਆਦਿ ਸ਼ਾਮਲ ਸਨ। ਉਨ੍ਹਾਂ ਦੇ ਪਤੀਆਂ ਤੇ ਭਰਾਵਾਂ ਨੂੰ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਮਾਰ ਦਿੱਤਾ ਗਿਆ। ਇੱਕ ਬਜ਼ੁਰਗ ਮਹਿਲਾ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੇ 7 ਜੀਆਂ ਦਾ ਉਨ੍ਹਾਂ ਦੀ ਅੱਖਾਂ ਸਾਹਮਣੇ ਹੀ ਕਤਲੇਆਮ ਕੀਤਾ ਗਿਆ। ਇਸ ਦਰਦ ਨੂੰ ਉਹ ਬਿਆਨ ਨਹੀਂ ਕਰ ਸਕਦੇ। ਕਿਸੇ ਵੀ ਸਰਕਾਰ ਨੇ ਉਨ੍ਹਾਂ ਦੀ ਸਾਰ ਨਹੀਂ ਲਈ।

ਮਜਦੂਰੀ ਕਰ ਕੀਤਾ ਘਰ ਦਾ ਗੁਜਾਰਾ

ਇਨ੍ਹਾਂ ਮਹਿਲਾਵਾਂ ਨੇ ਲੋਕਾਂ ਦੇ ਖੇਤਾਂ 'ਚ ਘਾਹ ਵੱਢ ਕੇ, ਲੋਕਾਂ ਦੇ ਘਰ ਭਾਂਡੇ ਮਾਂਜ ਕੇ ਅਤੇ ਹੋਰਨਾਂ ਕੰਮ ਕਰਕੇ ਆਪਣਾ ਗੁਜਾਰਾ ਕੀਤਾ ਤੇ ਆਪਣੇ ਬੱਚਿਆਂ ਦਾ ਪਾਲਨ ਪੋਸ਼ਣ ਕੀਤਾ। ਪੀੜਤ ਮਹਿਲਾਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਅਹੁਦੇਦਾਰ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦਿੱਤੀਆਂ ਹਨ, ਪਰ ਉਨ੍ਹਾਂ ਨੂੰ 1984 ਸਿੱਖ ਦੰਗਾ ਪੀੜਤਾਂ ਦੇ ਪਰਿਵਾਰ ਨਜ਼ਰ ਨਹੀਂ ਆਉਂਦੇ, ਘੱਟੋ-ਘੱਟ ਸਰਾਕਾਰਾਂ ਨੂੰ ਉਨ੍ਹਾਂ ਨਾਲ ਖੜ੍ਹ ਕੇ ਇਨਸਾਫ ਦੀ ਲੜਾਈ ਲੜ੍ਹਨੀ ਚਾਹੀਦੀ ਸੀ, ਪਰ ਸਰਕਾਰਾਂ ਇਥੇ ਵੀ ਫੇਲ੍ਹ ਰਹੀਆਂ।

ਇਨਸਾਫ ਦੀ ਉਡੀਕ
ਇਨਸਾਫ ਦੀ ਉਡੀਕ

ਅਜੇ ਵੀ ਇਨਸਾਫ ਦੀ ਉਡੀਕ

1984 ਸਿੱਖ ਦੰਗਾ ਪੀੜਤ ਐਸੋਸੀਏਸ਼ਨ ਦੀ ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਗੁਰਦੀਪ ਕੌਰ ਨੇ ਦੱਸਿਆ ਇਸ ਦੌਰਾਨ ਉਸ ਦੇ ਪਤੀ ਨੂੰ ਇੰਨ੍ਹੀ ਬੂਰੀ ਤਰ੍ਹਾਂ ਕੁੱਟਿਆ ਗਿਆ ਸੀ ਕਿ ਉਹ 35 ਸਾਲਾਂ ਤੱਕ ਜ਼ਿੰਦਾ ਲਾਸ਼ ਬਣ ਕੇ ਘਰ ਰਿਹਾ ਤੇ ਬੀਤੇ ਸਾਲ ਉਨ੍ਹਾਂ ਦੇ ਪਤੀ ਦੀ ਮੌਤ ਹੋ ਗਈ। ਉਨ੍ਹਾਂ ਨੂੰ ਨਾਂ ਤਾਂ ਵਿਧਾਵਾਵਾਂ 'ਚ ਗਿਣਿਆ ਗਿਆ ਤੇ ਨਾਂ ਹੀ ਸੁਹਾਗਣਾਂ ਵਿੱਚ। ਉਨ੍ਹਾਂ ਕਿਹਾ ਕਿ ਦੰਗਾ ਪੀੜਤ ਮਹਿਲਾਵਾਂ ਲਈ ਕਿਸੇ ਵੀ ਤਰ੍ਹਾਂ ਦਾ ਕੋਈ ਦਿਨ-ਤਿਉਹਾਰ ਤੇ ਅਦਾਲਤ ਨਹੀਂ ਹੈ, ਅਜੇ ਵੀ ਉਹ ਆਪਣੀਆਂ ਦੀ ਮੌਤ 'ਤੇ ਇਨਸਾਫ ਦੀ ਉਡੀਕ 'ਚ ਹਨ। ਕਿਉਂਕਿ ਅਜੇ ਵੀ ਮੁਲਜ਼ਮ ਸਰੇਆਮ ਘੁੰਮ ਰਹੇ ਹਨ। ਜਿਥੇ ਲੋਕਾਂ ਦੇ ਘਰ ਦੀਵਾਲੀ ਦੁਸਹਿਰੇ 'ਤੇ ਖ਼ੁਸ਼ੀਆਂ ਮਨਾਈਆਂ ਜਾਂਦੀਆਂ ਹਨ, ਉਥੇ ਉਨ੍ਹਾਂ ਦੇ ਘਰ ਅਜੇ ਵੀ ਮਾਤਮ ਦਾ ਮਾਹੌਲ ਹੁੰਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.