ਲੁਧਿਆਣਾ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਅਨਿਲ ਜੋਸ਼ੀ ਲੁਧਿਆਣਾ ਪਹੁੰਚੇ ਜਿੱਥੇ ਉਨ੍ਹਾਂ ਨੇ ਖੁੱਲ੍ਹ ਕੇ ਕਿਸਾਨਾਂ ਦਾ ਸਮਰਥਨ ਦਿੰਦਿਆਂ ਕਿਹਾ ਕਿ ਜੇਕਰ ਪਾਰਟੀ ਨੂੰ ਪੰਜਾਬ ਦੇ ਵਿੱਚ ਸਟੈਂਡ ਕਰਨਾ ਹੈ ਤਾਂ ਕਿਸਾਨੀ ਮੁੱਦੇ ਨੂੰ ਜਲਦ ਤੋਂ ਜਲਦ ਹੱਲ ਕਰਨਾ ਹੋਵੇਗਾ ਉਨ੍ਹਾਂ ਕਿਹਾ ਕਿ ਮੇਰੇ ਨਾਲ ਕਈ ਭਾਜਪਾ ਦੇ ਆਗੂ ਇਸ ਸੰਬੰਧੀ ਆਵਾਜ ਚੁੱਕ ਰਹੇ ਹਨ ਉਦੋਂ ਤਕ ਅਸੀਂ ਚੁੱਪ ਕਰਕੇ ਬੈਠੇ ਰਹਾਂਗੇ।
ਇਹ ਵੀ ਪੜੋ: Assembly Elections: ਕੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਕੋਲ ਮੁੱਕ ਚੁੱਕੇ ਹਨ ਲੋਕਾਂ ਦੇ ਮੁੱਦੇ ?
ਉਨ੍ਹਾਂ ਕਿਹਾ ਕਿ ਬੀਤੀਆਂ ਨਗਰ ਕੌਂਸਲ ਚੋਣਾਂ ਵਿੱਚ ਭਾਜਪਾ ਨੇ 1100 ਸੀਟਾਂ ’ਤੇ ਉਮੀਦਵਾਰ ਖੜ੍ਹੇ ਕੀਤੇ ਸਨ ਅਤੇ ਉਨ੍ਹਾਂ ਨੂੰ ਉਮੀਦਵਾਰ ਮਿਲਣੇ ਵੀ ਮੁਸ਼ਕਿਲ ਹੋ ਗਏ ਸਨ ਜਿਸ ਦਾ ਸਿੱਧਾ ਅਸਰ ਭਾਜਪਾ ਦੀ ਲੀਡਰਸ਼ਿਪ ਤੇ ਪੈ ਰਿਹਾ ਹੈ। ਉਹਨਾਂ ਨੇ ਕਿਹਾ ਕਿ ਕਈ ਲੀਡਰ ਟੀਵੀ ’ਤੇ ਬੈਠ ਕੇ ਬਿਆਨ ਦੇ ਦਿੰਦੇ ਹਨ ਅਤੇ ਭੁਗਤਣਾ ਵਰਕਰਾਂ ਨੂੰ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਵਿਧਾਇਕ ਦੇ ਕੱਪੜੇ ਉਤਾਰ ਦਿੱਤੇ ਉਸ ਲਈ ਕੈਪਟਨ ਦੀ ਕੋਠੀ ਦਾ ਘੇਰਾ ਪਾਉਣ ਗਏ ਫੋਟੋਆਂ ਖਿਚਾ ਕੇ ਆ ਗਏ, ਇਸ ਨਾਲ ਕਿਸ ਨੂੰ ਇਨਸਾਫ ਮਿਲਿਆ, ਉਨ੍ਹਾਂ ਕਿਹਾ ਕੇ ਸਭ ਨੇ ਕਿਸਾਨਾਂ ਨੂੰ ਸਮਰਥਨ ਦਿੱਤਾ ਅਸੀਂ ਕਿਉਂ ਵੱਖਰੇ ਖੜੇ ਹੋਕੇ ਕਹਿੰਦੇ ਰਹਾਂਗੇ ਇਹ ਕਾਨੂੰਨ ਚੰਗੇ ਹਨ।
ਇਸ ਦੇ ਨਾਲ ਹੀ ਜਦੋਂ ਅਨਿਲ ਜੋਸ਼ੀ ਨੂੰ ਇਹ ਸਵਾਲ ਕੀਤਾ ਗਿਆ ਕਿ ਹਰਜੀਤ ਗਰੇਵਾਲ ਹਾਲੇ ਵੀ ਕਿਸਾਨਾਂ ਨੂੰ ਅੱਤਵਾਦੀ ਅਤੇ ਗੁੰਡੇ ਬਦਮਾਸ਼ ਕਹਿ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਸੋਚ ਹੈ ਇਹ ਸਭ ਅਸੀਂ ਨਹੀਂ ਕਹਿ ਰਹੇ। ਉਨ੍ਹਾਂ ਕਿਹਾ ਕਿ ਅੱਜ ਭਾਜਪਾ ਦੇ ਆਗੂਆਂ ਦਾ ਵਿਧਾਇਕਾਂ ਦਾ ਘਰੋਂ ਨਿਕਲਣਾ ਮੁਸ਼ਕਿਲ ਹੋ ਗਿਆ ਹੈ ਅਸੀਂ ਲੋਕਾਂ ਦੀ ਕਚਹਿਰੀ ’ਚ ਹੁਣ ਕਿਵੇਂ ਉਤਰਾਂਗੇ ਹਿੱਕ ਵੱਡਾ ਸਵਾਲ ਹੈ, ਜਿਸ ਨੂੰ ਭਾਜਪਾ ਦੀ ਲੀਡਰਸ਼ਿਪ ਨੂੰ ਸਮਝਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ’ਚ ਰਹਿੰਦੇ ਹਾਂ ਪੰਜਾਬ ’ਚ ਹੀ ਸਾਡੇ ਸਾਰੇ ਸਰਮਾਏ ਹਨ ਅਤੇ ਉਨ੍ਹਾਂ ਕਿਸਾਨਾਂ ਆੜ੍ਹਤੀਆਂ ਨਾਲ ਸਾਡੇ ਸਬੰਧ ਹਨ ਅਤੇ ਇਨ੍ਹਾਂ ਤੋਂ ਅਸੀਂ ਮੁਨਕਰ ਕਿਵੇਂ ਹੋ ਸਕਦੇ ਹਾਂ ਪਾਰਟੀ ਦੀ ਹਾਂ ਵਿੱਚ ਹਾਂ ਕਦੋਂ ਤੱਕ ਮਿਲਾਉਂਦੇ ਰਹਾਂਗੇ। ਅਨਿਲ ਜੋਸ਼ੀ ਨੇ ਸਾਫ ਕੀਤਾ ਕਿ ਬੀਤੇ ਦਿਨੀਂ ਭਾਜਪਾ ਦੀ ਇਕ ਮਹਿਲਾ ਆਗੂ ਵੱਲੋਂ ਬਲੱਡ ਡੋਨੇਟ ਕੈਂਪ ਲਗਾਇਆ ਗਿਆ ਅਤੇ ਕਿਸਾਨਾਂ ਨੇ ਇਕੱਠਿਆਂ ਹੋ ਕੇ ਉਨ੍ਹਾਂ ਨੂੰ ਕਈ ਘੰਟੇ ਕੈਦ ਕਰੀ ਰੱਖਿਆ।
ਉਨ੍ਹਾਂ ਕਿਹਾ ਕਿ ਜਦੋਂ ਭਾਜਪਾ ਦੇ ਵਿਧਾਇਕ ’ਤੇ ਹਮਲਾ ਹੋਇਆ ਤਾਂ ਉਦੋਂ ਕਿਸੇ ਵੀ ਲੀਡਰਸ਼ਿਪ ਨੇ ਉਨ੍ਹਾਂ ਦੇ ਨਾਲ ਸਟੈਂਡ ਨਹੀਂ ਲਿਆ ਕਿਸੇ ਨੇ ਉਨ੍ਹਾਂ ਦੀ ਸਾਰ ਨਹੀਂ ਲਈ ਕਿਸੇ ਨੇ ਕੋਈ ਵੀ ਕਾਰਵਾਈ ਨਹੀਂ ਕਰਵਾਈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਹਿੰਦੂ ਅਤੇ ਸਿੱਖ ਭਾਈਚਾਰੇ ਦੀ ਆਪਸੀ ਸਾਂਝ ਹੈ ਜਿਸ ਨੂੰ ਬਰਕਰਾਰ ਰੱਖਿਆ ਜਾਣਾ ਜ਼ਰੂਰੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਅਕਾਲੀ ਦਲ ਨਾਲ ਭਾਵੇਂ ਉਦੋਂ ਦਾ ਗੱਠਬੰਧਨ ਟੁੱਟ ਗਿਆ ਹੈ ਜਿਸ ਦਾ ਮੁੱਖ ਮੁੱਦਾ ਕਿਸਾਨੀ ਹੈ ਅਤੇ ਜੇਕਰ ਕਿਸਾਨੀ ਦਾ ਮੁੱਦਾ ਨਾ ਹੁੰਦਾ ਤਾਂ ਭਾਜਪਾ ਵੀ ਪੰਜਾਬ ਵਿੱਚ ਬਾਕੀ ਪਾਰਟੀਆਂ ਵਾਂਗ ਹੀ ਸਟੈਂਡ ਕਰਦੀ ਪਰ ਅੱਜ ਸਾਡਾ ਸੂਬੇ ਵਿੱਚ ਕੀ ਸਟੈਂਡ ਹੈ ਇਹ ਪਾਰਟੀ ਨੂੰ ਸਮਝਣ ਦੀ ਲੋੜ ਹੈ।
ਇਹ ਵੀ ਪੜੋ: Punjab Electricity Crisis : ਸਿੱਧੂ ਦੇ ਬਿੱਲ ਤੋਂ ਵੇਰਕਾ ਨੂੰ ਕਿਉ ਲੱਗਿਆ ਕਰੰਟ !