ਲੁਧਿਆਣਾ: ਜ਼ਿਲ੍ਹੇ ’ਚ ਅੱਜ ਸਵੇਰ ਤੋਂ ਧੁੰਦ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ (life disturbed due to fog), ਦਸੰਬਰ ਮਹੀਨੇ ਦੀ ਇਸ ਨੂੰ ਪਹਿਲੀ ਸੰਘਣੀ ਧੁੰਦ ਵੀ ਮੰਨਿਆ ਜਾ ਰਿਹਾ ਹੈ, ਧੁੰਦ (fog)ਕਾਰਨ ਸਵੇਰ ਤੋਂ ਸੜਕਾਂ ਤੇ ਵਿਜ਼ਿਬਿਲਟੀ ਕਾਫੀ ਘਟ ਵਿਖਾਈ ਦੇ ਰਹੀ ਹੈ ਲੋਕਾਂ ਨੂੰ ਆਪਣੇ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਜਾਣਾ ਪੈ ਰਿਹਾ ਹੈ, ਧੁੰਦ (fog) ਦੇ ਨਾਲ ਠੰਢ ’ਚ ਵੀ ਇਜ਼ਾਫਾ (Punjab Weather) ਹੋਇਆ ਹੈ।
ਦਸੰਬਰ ਮਹੀਨੇ ਚ ਹੁਣ ਤੱਕ ਮੌਸਮ ਸਾਫ ਰਿਹਾ ਪਰ 15 ਤੋਂ ਵੱਡਾ ਠੰਢ ਨੇ ਉੱਤਰ ਭਾਰਤ ਨੂੰ ਆਪਣੀ ਲਪੇਟ ਚ ਲਿਆ ਹੈ। ਉਧਰ ਦੂਜੇ ਪਾਸੇ ਮੌਸਮ ਵਿਭਾਗ ਦਾ ਵੀ ਮਨਣਾ ਹੈ ਕੇ ਠੰਢ ਚ ਇਜ਼ਾਫਾ ਹੋਇਆ ਹੈ ਅਤੇ ਆਉਂਦੇ ਦਿਨਾਂ ਚ ਠੰਢ ਹੋਰ ਵਧੇਗੀ ਅਤੇ ਧੁੰਦ (fog)ਚ ਜਾਰੀ ਰਹੇਗੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ ਪ੍ਰਭਜੋਤ ਕੌਰ ਨੇ ਕਿਹਾ ਕਿ ਦਿਨ ਅਤੇ ਰਾਤ ਦੇ ਪਾਰੀ ਦੇ ਵਿਚ ਹੁਣ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਅਤੇ ਰਾਤ ਦਾ ਤਾਪਮਾਨਟੈਂ ਘਟਣ ਕਰਕੇ ਦਿਨ ਵਿੱਚ ਕੋਹਰਾ ਵੇਖਣ ਨੂੰ ਮਿਲੇਗਾ।
ਉਨ੍ਹਾਂ ਦੱਸਿਆ ਕਿ ਨਾਲ ਹੀ ਠੰਡ ਚ ਵੀ ਇਜ਼ਾਫ਼ਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਚ ਇੱਕ ਸਿਸਟਮ ਜ਼ਰੂਰ ਆ ਰਿਹਾ ਹੈ ਪਰ ਉਸ ਨਾਲ ਕੋਈ ਜ਼ਿਆਦਾ ਬਾਰਿਸ਼ ਤਾਂ ਨਹੀਂ ਹੋਵੇਗੀ ਪਰ ਟੈਂਪਰੇਚਰ ਜ਼ਰੂਰ ਹੋਰ ਹੇਠਾਂ ਜਾਣਗੇ ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਇਹੋ ਅਪੀਲ ਹੈ ਕਿ ਉਹ ਆਪਣੀ ਸਬਜ਼ੀਆਂ ਨੂੰ ਕੋਹਰੇ ਤੋਂ ਬਚਾ ਕੇ ਰੱਖਣ ਜਦੋਂ ਕਿ ਦੂਜੇ ਪਾਸੇ ਕਣਕ ਲਈ ਠੰਢ ਕਾਫ਼ੀ ਲਾਹੇਵੰਦ ਹੈ ਜਿੰਨੀ ਠੰਢ ਵਧੇਗੀ ਉਨ੍ਹਾਂ ਕਣਕ ਦਾ ਝਾੜ ਵੱਧ ਨਿਕਲੇਗਾ।
ਇਹ ਵੀ ਪੜ੍ਹੋ: ਲਖੀਮਪੁਰ ਕਾਂਡ: ਸੰਸਦ ਦੇ ਦੋਵਾਂ ਸਦਨਾਂ 'ਚ ਹੰਗਾਮਾ, ਕਾਰਵਾਈ ਮੁਲਤਵੀ