ETV Bharat / city

ਨਿਜੀ ਨੰਬਰ ਟੈਕਸੀ ਚਾਲਕ ਲਾ ਰਹੇ ਨੇ ਸਰਕਾਰ ਦੇ ਖਜ਼ਾਨੇ ਨੂੰ ਵੱਡਾ ਚੂਨਾ - ਯਕੀਨੀ ਸੁਰਖਿੱਆ ਨਹੀਂ

ਪੰਜਾਬ ਖਾਸ ਕਰਕੇ ਲੁਧਿਆਣਾ ਵਿੱਚ ਨਿੱਜੀ ਨੰਬਰ ਟੈਕਸੀ ਮਾਫੀਆ ਲਗਾਤਾਰ ਸਰਗਰਮ ਹੈ ਅਤੇ ਸੈਂਕੜਿਆਂ ਦੀ ਤਦਾਦ ਵਿੱਚ ਨਿੱਜੀ ਨੰਬਰ ਟੈਕਸੀਆਂ ਚਲਾਈਆਂ ਜਾ ਰਹੀਆਂ ਨੇ ਜਿਸ ਕਰਕੇ ਨਾ ਸਿਰਫ ਸਰਕਾਰ ਦੇ ਖਜ਼ਾਨੇ ਨੂੰ ਵੱਡਾ ਚੂਨਾ ਲਾਇਆ ਜਾ ਰਿਹਾ ਹੈ ਸਗੋਂ ਸਵਾਰੀਆਂ ਦੀ ਜਾਨ੍ਹਵੀ ਅਕਸਰ ਜੋਖ਼ਮ ਚ ਰਹਿੰਦੀ ਹੈ ਕਿਉਂਕਿ ਨਿੱਜੀ ਨੰਬਰ ਟੈਕਸੀਆਂ ਵਿੱਚ ਸੁਰੱਖਿਆ ਨੂੰ ਲੈ ਕੇ ਕੋਈ ਵੀ ਪ੍ਰਬੰਧ ਨਹੀਂ ਨਾ ਤਾਂ ਅੱਗ ਬੁਝਾਉਣ ਵਾਲੇ ਯੰਤਰ ਨੇ ਅਤੇ ਨਾ ਹੀ ਐਮਰਜੈਂਸੀ ਬਟਨ ਹੈ ਨਾ ਹੀ ਜੀਪੀਐੱਸ ਦੀ ਸੁਵਿਧਾ।

ਨਿਜੀ ਨੰਬਰ ਟੈਕਸੀ ਚਾਲਕ ਲਾ ਰਹੇ ਨੇ ਸਰਕਾਰ ਦੇ ਖਜ਼ਾਨੇ ਨੂੰ ਵੱਡਾ ਚੂਨਾ

author img

By

Published : Dec 4, 2020, 6:49 PM IST

ਲੁਧਿਆਣਾ: ਆਉਣ ਜਾਣ ਦੀ ਸਹੁਲਤ ਲਈ ਅਸੀਂ ਟੈਕਸੀਆਂ ਵੱਲ਼ ਝਾਕਦੇ ਹਾਂ ਪਰ ਰਜਿਸਟਰਡ ਤੇ ਨਿਜੀ ਟੈਕਸੀਆਂ 'ਚ ਅੰਤਰ ਨਹੀਂ ਕਰਦੇ। ਪੰਜਾਬ ਖ਼ਾਸ ਕਰਕੇ ਲੁਧਿਆਣੇ 'ਚ ਨਿਜੀ ਨੰਬਰ ਟੈਕਸੀ ਮਾਫਿਆ ਕਾਫ਼ੀ ਸਰਗਰਮ ਹੈ।ਸੈਂਕੜਿਆਂ ਦੇ ਤਦਾਦ 'ਚ ਨਿਜੀ ਨਬੰਰ ਟੈਕਸੀਆਂ ਚੱਲ਼ ਰਹੀਆਂ ਹਨ ਜੋ ਸਰਕਾਰ ਨੂੰ ਵੱਡੇ ਪੱਧਰ 'ਤੇ ਚੂਨਾ ਲੱਗਾ ਰਹੀ ਹੈ ਨਿਜੀ ਟੈਕਸੀਆਂ 'ਚ ਅਕਸਰ ਲੁੱਟ ਖੋਹ ਦੇ ਮਾਮਲੇ ਵੀ ਸਾਹਮਣੇ ਆਉਂਦੇ ਰਹੇ ਹਨ, ਰਹਿਸਟਰਡ ਨਾ ਹੋਣ ਕਰਕੇ ਉਨ੍ਹਾਂ ਦੀ ਪੁਖ਼ਤਾ ਜਾਣਕਾਰੀ ਨਹੀਂ ਹੁੰਦੀ ਹੈ। ਇਸ ਮਾਫੀਆ ਬਾਰ ਹਰ ਕਿਸੇ ਨੂੰ ਪਤਾ ਹੈ ਪਰ ਸਭ ਨੇ ਅੱਖੋਂ ਪਰੋਖੇ ਕੀਤਾ ਹੈ। ਜਿੱਥੇ ਸਰਕਾਰੀ ਖਜਾਨੇ ਨੂੰ ਚੂਨਾ ਲੱਗ ਰਿਹਾ ਉੱਥੇ ਰਜਿਸਟਰਡ ਟੈਕਸੀਆਂ ਵਾਲੇ ਦੀ ਰੋਜ਼ੀ ਰੋਟੀ 'ਤੇ ਅਸਰ ਪਿਆ ਹੈ।

ਰਜਿਸਟਰਡ ਗੱਡੀਆਂ ਤੇ ਨਿਜੀ ਗੱਡੀਆਂ 'ਚ ਅੰਤਰ

ਟ੍ਰੈਫਿਕ ਮਾਹਿਰ ਨੇ ਨਿਜੀ ਗੱਡੀਆਂ ਤੇ ਰਜਿਸਟਰਡ ਗੱਡੀਆਂ 'ਚ ਇਹ ਅੰਤਰ ਹੁੰਦਾ ਹੈ ਕਿ ਉਨ੍ਹਾਂ ਦੀ ਨੰਬਰ ਪਲੇਟ ਪੀਲੇ ਰੰਗ ਦੀ ਹੁੰਦੀ ਹੈ, ਜਿਸ ਤੋਂ ਭਾਵ ਹੈ ਕਿ ਇਹ ਗੱਡੀ ਰਹਿਸਟਰਡ ਹੈ, ਇਹ ਟੈਕਸ ਭਰਦੀ ਹੈ ਤੇ ਇਸਦੇ ਪੁਖਤਾ ਕਾਗਜ਼ਾਤ ਵੀ ਹੁੰਦੇ ਹਨ।

ਨਿਜੀ ਨੰਬਰ ਟੈਕਸੀ ਚਾਲਕ ਲਾ ਰਹੇ ਨੇ ਸਰਕਾਰ ਦੇ ਖਜ਼ਾਨੇ ਨੂੰ ਵੱਡਾ ਚੂਨਾ

ਲੁਧਿਆਣਾ 'ਚ ਜ਼ਿਆਦਾ ਸਰਹਰਮ ਇਹ ਮਾਫੀਆ

ਨਿਜੀ ਟੈਕਸੀ ਮਾਫੀਆ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ 'ਚ ਜ਼ਿਆਦਾ ਸਰਗਰਮ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕਲੇ ਲੁਧਿਆਣੇ 'ਚ 50 ਜਜ਼ਾਰ ਤੋਂ ਲੈ ਕੇ 1 ਲੱਖ ਗੱਡੀਆਂ ਚੱਲਦੀਆਂ ਹਨ ਜਿਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਇਹ ਤਾਂ ਦੇਖ ਦੇ ਅੱਖਾਂ ਮੀਚਣ ਵਾਲਾ ਹਿਸਾਬ ਹੈ।

ਸਵਾਰੀਆਂ ਦੀ ਕੋਈ ਸੁਰਖਿੱਆ ਪ੍ਰਬੰਧ ਨਹੀਂ

ਟ੍ਰੈਫਿਕ ਮਾਹਿਰ ਨੇ ਦੱਸਿਆ ਕਿ ਇਨ੍ਹਾਂ ਟੈਕਸੀਆਂ 'ਚ ਸਵਾਰੀਆਂ ਦੀ ਕੋਈ ਯਕੀਨੀ ਸੁਰਖਿੱਆ ਨਹੀਂ ਹੁੰਦੀ ਕਿਉਂਕਿ ਰਜਿਸਟਰਡ ਗੱਡੀਆਂ ਦਾ ਰਿਕਾਰਡ ਪ੍ਰਸ਼ਾਸਨ ਕੋਲ ਹੋਵੇਗਾ ਪਰ ਨਿਜੀ ਟੈਕਸੀ 'ਚ ਅਜਿਹਾ ਕੁੱਝ ਨਹੀਂ ਹੁੰਦਾ। ਕੁੱਝ ਮੰਦਭਾਗੀ ਘਟਨਾ ਵਾਰਪਨ 'ਤੇ ਕਈ ਵਾਰ ਪੁਖ਼ਤਾ ਕਾਗਜ਼ਾਤ ਦੀ ਘਾਟ ਨਾਲ ਉਹ ਫੜ੍ਹੇ ਨਹੀਂ ਜਾਂਦੇ।

ਲੁੱਟਾਂ ਖੋਹਾਂ ਦੇ ਮਾਮਲੇ

ਇਨ੍ਹਾਂ 'ਚ ਲੁੱਟਾਂ ਖੋਹਾਂ ਦੇ ਮਾਮਲੇ ਵੀ ਵੱਧੇ ਹਨ। ਐਨਆਰ ਆਈ ਦਾ ਪੈਸਾ ਲੈ ਕੇ ਫ਼ਰਾਰ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਵੱਡਾ ਮਾਫੀਆ ਹੈ,ਜਿਸ ਨੂੰ ਫੜ੍ਹਣ ਦੀ ਸਖ਼ਤ ਜ਼ਰੂਰਤ ਹੈ।

ਰਜਿਸਟਰਡ ਟੈਕਸੀਆਂ ਵਾਲਿਆਂ ਨੂੰ ਵੱਡਾ ਨੁਕਸਾਨ

ਰਜਿਸਟਰਡ ਟੈਕਸੀਆਂ ਵਾਲਿਆਂ ਦੀ ਰੋਜ਼ੀ ਰੋਟੀ 'ਤੇ ਬਹੁਤ ਅਸਰ ਪਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਸਾਂ ਤੇ ਟੈਕਸੀਆਂ ਵਾਲਿਆਂ ਨੇ ਉਨ੍ਹਾਂ ਦਾ ਧੰਦਾ ਚੌਪਟ ਕਰ ਦਿੱਤਾ ਹੈ। ਕਿਸ਼ਤਾਂ ਵਾਲੇ ਉਨ੍ਹਾਂ ਦਾ ਜਲੂਸ ਕੱਢਦੇ। ਉਨ੍ਹਾਂ ਕਿਹਾ ਪ੍ਰਸ਼ਾਸਨ ਨੇ ਸਾਡੀ ਬਾਂਹ ਤਾਂ ਕੀ ਫੜਨੀ ਪਰ ਉਹ ਸਾਡੀਆਂ ਲੱਤਾਂ ਹੋਰ ਖਿੱਚਦੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.