ETV Bharat / city

ਕਤਲ ਮਾਮਲੇ ਦੇ ਮੁਲਜ਼ਮ ਨੇ ਜੇਲ੍ਹ ਵਿੱਚ ਲਿਆ ਫਾਹਾ, CIA ਸਟਾਫ ਦੀ ਹਿਰਾਸਤ ਵਿੱਚ ਸੀ ਮੁਲਜ਼ਮ - ludhiana update news

ਲੁਧਿਆਣਾ ਵਿੱਚ ਸੀਆਈਏ ਸਟਾਫ ਪੁਲਿਸ ਦੀ ਹਿਰਾਸਤ ਵਿੱਚ ਇੱਕ ਕਤਲ ਦੇ ਮੁਲਜ਼ਮ ਦੀ ਭੇਦਭਰੇ ਹਲਾਤਾਂ ਵਿੱਚ ਮੌਤ ਹੋ ਗਈ। ਮੁਲਜ਼ਮ ਦੀ ਗਰਿੱਲ ਨਾਲ ਲਟਕਦੀ ਹੋਈ ਲਾਸ਼ ਮਿਲੀ ਹੈ। ਇਸ ਮਾਮਲੇ ਨੂੰ ਪੁਲਿਸ ਨੂੰ ਖੁਦਕੁਸ਼ੀ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਪਰ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Murder accused hangs himself
ਮੁਲਜ਼ਮ ਦੀ ਭੇਦਭਰੇ ਹਲਾਤਾਂ ਵਿੱਚ ਮੌਤ
author img

By

Published : Oct 1, 2022, 4:56 PM IST

ਲੁਧਿਆਣਾ: ਜ਼ਿਲ੍ਹੇ ਵਿੱਚ ਸੀਆਈਏ ਸਟਾਫ ਪੁਲਿਸ ਵੱਲੋਂ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਇਕ ਵਿਅਕਤੀ ਦੀ ਭੇਦਭਰੇ ਹਲਾਤਾਂ ਵਿਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੁਲਜ਼ਮ ਨੂੰ ਪੁਲਿਸ ਕੁਝ ਦਿਨ ਪਹਿਲਾਂ ਥਾਣਾ ਸਾਹਨੇਵਾਲ ਵਿੱਚ ਪੈਂਦੇ ਜਸਪਾਲ ਬਾਂਗਰ ਇਲਾਕੇ ਵਿੱਚ ਇੱਕ ਫ਼ੈਕਟਰੀ ਵਿੱਚ ਚੋਰੀ ਦੌਰਾਨ ਗੋਲੀ ਚਲਾਉਣ ਤੇ ਹੋਏ ਕਤਲ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ।

ਦੱਸ ਦਈਏ ਕਿ ਮੁਲਜ਼ਮ ਦਾ ਰਿਮਾਂਡ ਮਿਲਣ ਤੋਂ ਬਾਅਦ ਸੀਆਈਏ ਲੁਧਿਆਣਾ ਦੀ ਹਿਰਾਸਤ ਵਿਚ ਰੱਖਿਆ ਗਿਆ ਸੀ ਅਤੇ ਉਸਦੀ ਭੇਦਭਰੇ ਹਲਾਤਾਂ ਵਿਚ ਮੌਤ ਹੋ ਗਈ, ਉਸ ਦੀ ਲਾਸ਼ ਹਵਾਲਾਤ ਚ ਲੱਗੀ ਗਰਿੱਲ ਨਾਲ ਲਟਕਦੀ ਹੋਈ ਮਿਲੀ ਹੈ। ਪੁਲਿਸ ਵੱਲੋਂ ਮਾਮਲੇ ਨੂੰ ਖੁਦਕੁਸ਼ੀ ਆਖਿਆ ਜਾ ਰਿਹਾ ਹੈ। ਪਰ ਪੁਲਿਸ ਕਮਿਸ਼ਨਰ ਵੱਲੋਂ ਜਾਂਚ ਵੀ ਗੱਲ ਕਹੀ ਗਈ ਹੈ।

ਮੁਲਜ਼ਮ ਦੀ ਭੇਦਭਰੇ ਹਲਾਤਾਂ ਵਿੱਚ ਮੌਤ

ਮਾਮਲੇ ਸਬੰਧੀ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਮੌਤ ਸੀਆਈਏ ਸਟਾਫ ਦੀ ਹਿਰਾਸਤ ਵਿੱਚ ਹੋਈ ਹੈ, ਜਿਸ ਨੂੰ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਨੇ ਦੱਸਿਆ ਕਿ ਸਾਹਨੇਵਾਲ ਥਾਣੇ ਵਿੱਚ ਪੈਂਦੇ ਜਸਪਾਲ ਬਾਂਗਰ ਵਿੱਚ ਕਤਲ ਦੇ ਮਾਮਲੇ ਵਿੱਚ ਆਰੋਪੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਦੋਵੇਂ ਮੁਲਜ਼ਮ ਹਵਾਲਾਤ ਚ ਸਨ। ਉਸ ਦੇ ਸਾਥੀ ਨੇ ਦੱਸਿਆ ਕਿ ਰਾਤ ਉਸ ਨੇ ਠੰਢ ਲਗਣ ਦਾ ਹਵਾਲਾ ਦੇਕੇ ਕੰਬਲ ਲਿਆ ਸੀ ਅਤੇ ਫਿਰ ਓਹ ਬਾਥਰੂਮ ਗਿਆ ਇਸ ਦੌਰਾਨ ਉਹ ਖੁਦ ਤਾਂ ਸੋ ਗੇਆ ਪਰ ਜਦੋਂ 3 ਵਜੇ ਦੇ ਕਰੀਬ ਉਸ ਦੀ ਅੱਖ ਖੁੱਲ੍ਹੀ ਤਾਂ ਉਸ ਨੇ ਫਾਹਾ ਲਿਆ ਹੋਇਆ ਸੀ।

ਪੁਲਿਸ ਕਮਿਸ਼ਨਰ ਨੇ ਅੱਗੇ ਕਿਹਾ ਕਿ ਮੁਲਜ਼ਮ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ ਅਤੇ ਮੈਡੀਕਲ ਕਰਵਾਉਣ ਤੋਂ ਬਾਅਦ ਉਸ ਨੂੰ ਹਵਾਲਾਤ ’ਚ ਬੰਦ ਕੀਤਾ ਗਿਆ ਸੀ ਉਨ੍ਹਾਂ ਕਿਹਾ ਕਿ ਕੰਬਲ ਦੀ ਰੱਸੀ ਬਣਾ ਕਿ ਹੀ ਉਸ ਨੇ ਫਾਹਾ ਲਿਆ, ਜਦਕਿ ਪਰਿਵਾਰ ਦੇ ਮੈਂਬਰਾਂ ਨੇ ਜਾਂਚ ਦੀ ਮੰਗ ਕੀਤੀ ਹੈ ਹਵਾਲਾਤ ਚ ਕਿਸੇ ਮੁਲਜ਼ਮ ਵਲੋਂ ਰਿਮਾਂਡ ਦੌਰਾਨ ਫਾਹਾ ਲਾ ਕੇ ਖੁਦਕੁਸ਼ੀ ਕਰਨਾ ਵੀ ਪੁਲਿਸ ਦੀ ਸੁਰੱਖਿਆ ਦੇ ਸਵਾਲੀਆ ਨਿਸ਼ਾਨ ਖੜੇ ਹੋ ਰਹੇ ਹਨ।

ਇਹ ਵੀ ਪੜੋ: CM ਮਾਨ ਦੀ ਪਤਨੀ ਤੇ ਮਾਂ ਦਾ ਵਿਰੋਧ, ਕਾਰ ਦਾ ਕੀਤਾ ਘਿਰਾਓ

ETV Bharat Logo

Copyright © 2024 Ushodaya Enterprises Pvt. Ltd., All Rights Reserved.