ETV Bharat / city

ਲੇਬਰ ਰੂਮ ਦੇ ਬਾਹਰ ਮਹਿਲਾ ਨੇ ਬੱਚੇ ਨੂੰ ਦਿੱਤਾ ਜਨਮ, ਪਤੀ ਨੇ ਹਸਪਤਾਲ ਪ੍ਰਸ਼ਾਸਨ 'ਤੇ ਲਾਏ ਦੋਸ਼

ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਆਈ ਗਰਭਵਤੀ ਮਹਿਲਾ ਦੇ ਪਤੀ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਨੇ ਲੇਬਰ ਰੂਮ ਦੇ ਬਾਹਰ ਹੀ ਬੱਚੇ ਨੂੰ ਜਨਮ ਦਿੱਤਾ ਹੈ ਜਦੋਂ ਕਿ ਨਰਸ ਦਾ ਕਹਿਣਾ ਹੈ ਕਿ ਮਹਿਲਾ ਦੀ ਡਿਲਵਰੀ ਸਟਰੈਚਰ ਉੱਤੇ ਹੋਈ ਹੈ।

ਫ਼ੋਟੋ
ਫ਼ੋਟੋ
author img

By

Published : Feb 27, 2021, 4:11 PM IST

ਲੁਧਿਆਣਾ: ਸਿਵਲ ਹਸਪਤਾਲ ਅਕਸਰ ਹੀ ਸੁਰਖੀਆ ਵਿੱਚ ਰਹਿੰਦਾ ਹੈ ਤਾਜ਼ਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਸ਼ਾਮੂ ਯਾਦਵ ਆਪਣੀ ਪਤਨੀ ਦੀ ਡਿਲਵਰੀ ਕਰਵਾਉਣ ਲਈ ਸਿਵਲ ਹਸਪਤਾਲ ਆਇਆ। ਹਸਪਤਾਲ ਦੀ ਅਣਗਹਿਲੀ ਕਾਰਨ ਗਰਭਵਤੀ ਮਹਿਲਾ ਦੀ ਡਿਲਵਰੀ ਹਸਪਤਾਲ ਦੇ ਲੇਬਰ ਰੂਮ ਦੇ ਬਾਹਰ ਹੋ ਗਈ।

ਵੇਖੋ ਵੀਡੀਓ

ਪੀੜਤਾ ਦੇ ਪਤੀ ਸ਼ਾਮੂ ਯਾਦਵ ਨੇ ਦੱਸਿਆ ਕਿ ਉਹ ਆਪਣੀ ਪਤਨੀ ਦੀ ਡਿਲਵਰੀ ਕਰਾਉਣ ਲਈ ਲੁਧਿਆਣਾ ਸਿਵਲ ਹਸਪਤਾਲ ਪਹੁੰਚਿਆ ਸੀ ਜਿਸ ਤੋਂ ਬਾਅਦ ਉਸ ਨੂੰ ਬਾਹਰ ਪਰਚੀ ਕਟਵਾਉਣ ਲਈ ਭੇਜ ਦਿੱਤਾ ਜਦੋਂ ਉਹ ਵਾਪਸ ਆਇਆ ਤਾਂ ਉਸ ਦੀ ਪਤਨੀ ਦੀ ਡਿਲਵਰੀ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਉਸ ਦੀ ਪਤਨੀ ਇਕੱਲੀ ਸੀ ਜਦੋਂ ਉਸ ਦੀ ਡਿਲਵਰੀ ਹੋਈ ਜਿਸ ਤੋਂ ਬਾਅਦ ਤੁਰੰਤ ਡਾਕਟਰ ਅਤੇ ਸਟਾਫ ਨਰਸ ਪਹੁੰਚ ਗਈਆਂ। ਉਨ੍ਹਾਂ ਕਿਹਾ ਕਿ ਹਸਪਤਾਲ ਦੀ ਅਣਗਹਿਲੀ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ:PU ਸਕਾਲਰਸ਼ਿਪ ਮਾਮਲਾ: ਪੰਜਾਬੀ ਯੂਨੀਵਰਸਿਟੀ ਨੂੰ 1 ਲੱਖ ਦਾ ਜੁਰਮਾਨਾ

ਜਦੋਂ ਕਿ ਦੂਜੇ ਪਾਸੇ ਸਟਾਫ ਨਰਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੱਚੇ ਦੀ ਡਿਲਵਰੀ ਬਾਥਰੂਮ ਵਿੱਚ ਨਹੀਂ ਹੋਈ ਸਗੋਂ ਸਟਰੈਚਰ ਉੱਤੇ ਹੋਈ ਹੈ ਕਿਉਂਕਿ ਉਸ ਦੇ ਨਾਲ ਕੋਈ ਵੀ ਅਟੈਂਡੇਂਟ ਮੌਜੂਦ ਨਹੀਂ ਸੀ, ਉਨ੍ਹਾਂ ਕਿਹਾ ਉਸ ਦੀ ਦੇਖ ਭਾਲ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਹਾਲੇ ਕੁਝ ਦਿਨ ਪਹਿਲਾਂ ਲੁਧਿਆਣਾ ਜੱਚਾ-ਬੱਚਾ ਹਸਪਤਾਲ ਦੇ ਬਾਹਰ ਪਾਰਕ ਇੱਕ ਔਰਤ ਨੇ ਦੋ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਸੀ ਜਿਸ ਤੋਂ ਬਾਅਦ ਹਸਪਤਾਲ ਸਵਾਲਾਂ ਦੇ ਘੇਰੇ ਵਿੱਚ ਆਇਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.