ETV Bharat / city

ਐੱਸਟੀਐੱਫ ਵੱਲੋਂ ਇੱਕ ਕਿਲੋਗ੍ਰਾਮ ਹੈਰੋਇਨ ਸਣੇ ਦੋ ਨਸ਼ਾ ਤਸਕਰ ਕਾਬੂ

ਸੂਬੇ ਵਿੱਚ ਨਸ਼ਾ ਤਸਕਰੀ ਨੂੰ ਰੋਕਣ ਅਤੇ ਨਸ਼ੇ ਉੱਤੇ ਠੱਲ ਪਾਉਣ ਲਈ ਪੁਲਿਸ ਅਧਿਕਾਰੀਆਂ ਵੱਲੋਂ ਸਖ਼ਤ ਕਾਰਵਾਈ ਜਾਰੀ ਹੈ। ਇਸ ਕੜੀ ਵਿੱਚ ਲੁਧਿਆਣਾ ਪੁਲਿਸ ਦੀ ਐੱਸਟੀਐੱਫ ਟੀਮ ਨੇ ਇੱਕ ਕਿਲੋਗ੍ਰਾਮ ਹੈਰੋਇਨ ਸਣੇ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ।

ਫ਼ੋਟੋ
author img

By

Published : Sep 17, 2019, 8:18 PM IST

ਲੁਧਿਆਣਾ: ਐੱਸਟੀਐੱਫ ਲੁਧਿਆਣਾ ਰੇਂਜ ਦੀ ਪੁਲਿਸ ਨੇ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਹੇਠ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 1 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ।

ਵੀਡੀਓ

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐੱਸਟੀਐੱਫ ਲੁਧਿਆਣਾ ਦੇ ਇੰਚਾਰਜ ਹਸਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਟਿੱਬਾ ਰੋਡ ਤੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਐੱਸਟੀਐੱਫ ਟੀਮ ਦੇ ਅਧਿਕਾਰੀਆਂ ਨੇ ਮੁਲਜ਼ਮਾਂ ਕੋਲੋਂ 1 ਕਿੱਲੋ ਹੈਰੋਇਨ ਅਤੇ ਇੱਕ ਇਲੈਕਟ੍ਰੋਨਕ ਤੱਕੜੀ ਵੀ ਬਰਾਮਦ ਕੀਤੀ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਉੱਤੇ ਪਹਿਲਾਂ ਕਈ ਮਾਮਲੇ ਦਰਜ ਹਨ। ਇਨ੍ਹਾਂ ਚੋਂ ਇੱਕ ਉੱਤੇ ਨਸ਼ਾ ਤਸਕਰੀ , ਇਰਾਦਾ ਕਤਲ ਦੇ 7 ਮਾਮਲੇ ਦਰਜ ਹਨ ਅਤੇ ਉਹ 4 ਮੁਕੱਦਮਿਆਂ ਵਿੱਚ ਸਜ਼ਾ ਵੀ ਕੱਟ ਚੁੱਕਾ ਹੈ। ਦੂਜੇ ਮੁਲਜ਼ਮ 'ਤੇ ਵੀ ਦੋ ਮਾਮਲੇ ਦਰਜ ਹਨ। ਹਰਬੰਸ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਜਾਰੀ ਹੈ ਅਤੇ ਉਨ੍ਹਾਂ ਉੱਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Intro:A/O ਐਸ.ਟੀ.ਐਫ ਲੁਧਿਆਣਾ ਰੇਂਜ ਦੀ ਪੁਲਿਸ ਨੇ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਹੇਠ 2 ਹੋਰ ਨਸ਼ਾ ਤਸਕਰ ਨੂੰ 1 ਕਿੱਲੋ ਹੈਰੋਇਨ ਸਮੇਤ ਕਾਬੂ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ । ਹਰਬੰਸ ਸਿੰਘ ਨੇ ਦੱਸਿਆ ਕਿ ਅਰੋਪੀਆਂ ਨੇ ਪੁੱਛ ਪੜਤਾਲ ਵਿੱਚ ਦੱਸਿਆ ਕਿ ਉਹ ਜਾਲੀ ਕਰੰਸੀ ਦਾ ਵੀ ਹੈਰੋਇਨ ਲਿਆਉਣ ਵਿੱਚ ਇਸਤੇਮਾਲ ਕਰਦੇ ਸਨ, ਉਨ੍ਹਾਂ ਕਿਹਾ ਅਰੋਪੀਆਂ ਦੀ ਨਿਸ਼ਾਨਦੇਹੀ ਤੇ ਜਾਲੀ ਕਰੰਸੀ ਬਣਾਕੇ ਵੇਚਣ ਵਾਲੇ ਅਰੋਪੀਆਂ ਦੇ ਟਿਕਾਣੇ ਤੇ ਵੀ ਛਾਪਾਮਾਰੀ ਕਰਨ ਵਾਸਤੇ ਟੀਮਾਂ ਭੇਜ ਦਿੱਤੀਆਂ ਗਈਆਂ ਹਨ।

Body:V/O ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸ.ਟੀ.ਐਫ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ਤੇ ਟਿੱਬਾ ਰੋਡ ਤੇ ਸਪੈਸ਼ਲ ਨਾਕਾਬੰਦੀ ਕਰਕੇ ਦੋ ਨਸ਼ਾ ਤਸਕਰਾਂ ਨੂੰ ਇੱਕ ਕਿੱਲੋ ਹੈਰੋਇਨ ਸਮੇਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇੱਕ ਆਰੋਪੀ ਤੇ ਪਹਿਲਾਂ ਵੀ ਨਸ਼ਾ ਤਸਕਰੀ ਅਤੇ ਇਰਾਦਾ ਕਤਲ ਦੇ 7 ਮਾਮਲੇ ਦਰਜ਼ ਹਨ, ਅਤੇ ਉਹ 4 ਮੁਕ਼ਦਮਿਆਂ ਵਿੱਚ ਸਜ਼ਾ ਵੀ ਕੱਟ ਚੁੱਕਾ ਹੈ। ਤੇ ਦੂਜੇ ਆਰੋਪੀ ਤੇ ਵੀ 2 ਮਾਮਲੇ ਦਰਜ ਹਨ , ਹਰਬੰਸ ਸਿੰਘ ਨੇ ਦੱਸਿਆ ਕਿ ਅਰੋਪੀਆਂ ਨੇ ਪੁੱਛ ਪੜਤਾਲ ਵਿੱਚ ਦੱਸਿਆ ਕਿ ਉਹ ਜਾਲੀ ਕਰੰਸੀ ਦਾ ਵੀ ਹੈਰੋਇਨ ਲਿਆਉਣ ਵਿੱਚ ਇਸਤੇਮਾਲ ਕਰਦੇ ਸਨ, ਉਨ੍ਹਾਂ ਕਿਹਾ ਅਰੋਪੀਆਂ ਦੀ ਨਿਸ਼ਾਨਦੇਹੀ ਤੇ ਜਾਲੀ ਕਰੰਸੀ ਬਣਾਕੇ ਵੇਚਣ ਵਾਲੇ ਅਰੋਪੀਆਂ ਦੇ ਟਿਕਾਣੇ ਤੇ ਵੀ ਛਾਪਾਮਾਰੀ ਕਰਨ ਵਾਸਤੇ ਟੀਮਾਂ ਭੇਜ ਦਿੱਤੀਆਂ ਗਈਆਂ ਹਨ।

Byte :- ਹਰਬੰਸ ਸਿੰਘ ( ਇੰਚਾਰਜ STF )

Conclusion:Closing :- ਇਥੇ ਜਿਕਰਯੋਗ ਗੱਲ ਇਹ ਹੈ ਕਿ ਜਿੱਥੇ ਨਸ਼ਾ ਤਸਕਰ ਨਸ਼ਾ ਤਸਕਰੀ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚ ਸੁੱਟਣਾ ਚਾਹੁੰਦੇ ਹਨ ਉਥੇ ਹੀ ਐਸ.ਟੀ.ਐਫ ਇੰਚਾਰਜ ਹਰਬੰਸ ਸਿੰਘ ਨੇ ਨਸ਼ਾ ਤਸਕਰਾਂ ਦਾ ਚਣੌਤੀ ਨੂੰ ਸਵੀਕਾਰ ਕਰਦਿਆਂ ਹਰ ਰੋਜ਼ ਵੱਡੇ ਵੱਡੇ ਸਮਗਲਰਾਂ ਨੂੰ ਫੜਕੇ ਸਲਾਖਾਂ ਪਿੱਛੇ ਭੇਜ ਰਹੇ ਹਨ।
ETV Bharat Logo

Copyright © 2024 Ushodaya Enterprises Pvt. Ltd., All Rights Reserved.