ETV Bharat / city

ਨਵੇਂ ਸਾਲ ਮੌਕੇ ਲੁਧਿਆਣਾ ਪੁਲਿਸ ਨੇ ਫ਼ਰਜ਼ੀ ਟ੍ਰੈਵਲ ਏਜੰਟਾਂ ਖਿਲਾਫ਼ ਚਲਾਈ ਮੁਹਿੰਮ

ਨਵੇਂ ਸਾਲ ਮੌਕੇ ਸਥਾਨਕ ਪੁਲਿਸ ਨੇ ਟਰੈਵਲ ਏਜੰਟਾਂ 'ਤੇ ਨਕੇਲ ਪਾਉਣ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਇਹ ਆਮ ਲੋਕਾਂ ਲਈ ਇੱਕ ਸੌਗਾਤ ਦੇ ਬਰਾਬਰ ਹੈ ਕਿਉਂਕਿ ਇਹ ਫ਼ਰਜ਼ੀ ਏਜੰਟਾਂ ਦੇ ਝਾਂਸੇ 'ਚ ਆ ਕੇ ਕਈ ਲੋਕਾਂ ਦੇ ਪੈਸੇ ਸਣੇ ਉਨ੍ਹਾਂ ਦੀਆਂ ਜ਼ਿੰਦਗੀਆਂ ਵੀ ਬਰਬਾਦ ਹੋਈਆਂ ਹਨ। ਇਸ ਦੀ ਜਾਣਕਾਰੀ ਲੁਧਿਆਣਾ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦਿੱਤੀ।

ਨਵੇਂ ਸਾਲ ਮੌਕੇ ਲੁਧਿਆਣਾ ਪੁਲਿਸ ਨੇ ਫਰਜ਼ੀ ਟ੍ਰੈਵਲ ਏਜੰਟਾਂ ਖਿਲਾਫ਼ ਚਲਾਈ ਮੁਹਿੰਮ

author img

By

Published : Jan 1, 2021, 6:11 PM IST

ਲੁਧਿਆਣਾ: ਨਵੇਂ ਸਾਲ ਦੇ ਮੌਕੇ 'ਤੇ ਸਥਾਨਕ ਪੁਲਿਸ ਨੇ ਟਰੈਵਲ ਏਜੰਟਾਂ 'ਤੇ ਨਕੇਲ ਪਾਉਣ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਇਹ ਆਮ ਲੋਕਾਂ ਲਈ ਇੱਕ ਸੌਗਾਤ ਦੇ ਬਰਾਬਰ ਹੈ ਕਿਉਂਕਿ ਇਹ ਫ਼ਰਜ਼ੀ ਏਜੰਟਾਂ ਦੇ ਝਾਂਸੇ 'ਚ ਆ ਕੇ ਕਈ ਲੋਕਾਂ ਦੇ ਪੈਸੇ ਸਣੇ ਉਨ੍ਹਾਂ ਦੀਆਂ ਜ਼ਿੰਦਗੀਆਂ ਵੀ ਬਰਬਾਦ ਹੋਈਆਂ ਹਨ। ਇਸ ਦੀ ਜਾਣਕਾਰੀ ਲੁਧਿਆਣਾ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦਿੱਤੀ।

ਨਵੇਂ ਸਾਲ ਮੌਕੇ ਲੁਧਿਆਣਾ ਪੁਲਿਸ ਨੇ ਫਰਜ਼ੀ ਟ੍ਰੈਵਲ ਏਜੰਟਾਂ ਖਿਲਾਫ਼ ਚਲਾਈ ਮੁਹਿੰਮ

ਫ਼ਰਜ਼ੀ ਏਜੰਟਾਂ ਦੇ ਖਿਲਾਫ ਸਖ਼ਤ ਕਾਰਵਾਈ

  • ਕਮਿਸ਼ਨਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫ਼ਰਜ਼ੀ ਏਜੰਟਾਂ 'ਤੇ ਸ਼ਿੰਕਜਾ ਕੱਸਣ ਲਈ 45 ਟੀਮਾਂ ਦਾ ਗਠਨ ਕੀਤਾ ਗਿਆ ਹੈ।
  • ਇਹ ਟੀਮਾਂ ਵੱਖ-ਵੱਖ ਥਾਂਵਾਂ 'ਤੇ ਇਲਾਕਿਆਂ 'ਤੇ ਟਰੈਵਲ ਏਜੰਟਾਂ ਦੇ ਖਿਲਾਫ ਛਾਪੇਮਾਰੀ ਕਰੇਗੀ।
  • ਉਨ੍ਹਾਂ ਨੇ ਦੱਸਿਆ ਕਿ ਪਹਿਲੇ ਦਿਨ ਹੀ ਅਜਿਹੇ 84 ਮਾਮਲੇ ਦਰਜ ਕੀਤੇ ਗਏ ਹਨ ਤੇ 184 ਏਜੰਟਾਂ ਨੂੰ ਨਾਮਜ਼ਦ ਕੀਤਾ ਗਿਆ ਹੈ।
  • ਉਨ੍ਹਾਂ ਨੇ ਕਿਹਾ ਕਿ ਜਾਂਚ ਦੌਰਾਨ ਇਹ ਸਭ ਦੇਖਿਆ ਜਾਵੇਗਾ ਕਿ ਇਨ੍ਹਾਂ ਏਜੰਟਾਂ ਕੋਲ ਮਾਨਤਾ ਹੈ ਜਾਂ ਨਹੀਂ, ਡੀਸੀ ਦਫ਼ਤਰ ਦੀ ਮਨਜ਼ੂਰੀ ਨੂੰ ਵੀ ਯਕੀਨੀ ਬਣਾਇਆ ਜਾਵੇਗਾ।

ਇਸ ਮੁਹਿੰਮ ਦਾ ਕਾਰਨ

ਦਿਨੋ-ਦਿਨ ਵਿਦੇਸ਼ਾਂ ਨੂੰ ਜਾਣ ਦਾ ਰੁਝਾਨ ਵੱਧ ਰਿਹਾ ਹੈ ਤੇ ਅਕਸਰ ਲੋਕਾਂ ਇਨ੍ਹਾਂ ਫਰਜ਼ੀ ਲੋਕਾਂ ਦੇ ਝਾਂਸੇ 'ਚ ਫਸ ਜਾਂਦੇ ਹਨ। ਲੱਖਾਂ ਰੁਪਏ ਲੋਕਾਂ ਦੇ ਬਰਬਾਦ ਹੋ ਜਾਂਦੇ ਹਨਠ ਜਿਸ ਦੇ ਮੱਦੇਨਜ਼ਰ ਉਨ੍ਹਾਂ ਨੇ ਇਹ ਮੁਹਿੰਮ ਵਿੱਢੀ ਹੈ।

ਲੋਕਾਂ ਨੂੰ ਅਪੀਲ

  • ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਉਹ ਵਿਦੇਸ਼ਾਂ 'ਚ ਜਾਣਾ ਚਾਹੁੰਦੇ ਹਨ ਤਾਂ ਉਹ ਮਾਨਤਾ ਪ੍ਰਾਪਤ ਟਰੈਵਲ ਏਜੰਟ ਕੋਲ ਹੀ ਜਾਣ।
  • ਉਨ੍ਹਾਂ ਨੇ ਕਿਹਾ ਕਿ ਜੇਕਰ ਤੁਹਾਨੂੰ ਤੁਹਾਡੀ ਯੋਗਤਾ ਤੋਂ ਵੱਧ ਵਿਦੇਸ਼ ਭੇਜਣ ਦੀ ਗੱਲ ਹੋ ਰਹੀ ਹੈ ਤਾਂ ਸਮਝ ਲਵੋ ਕਿ ਉਹ ਕੋਈ ਧੋਖਾ ਹੋ ਰਿਹਾ ਹੈ।
  • ਉਨ੍ਹਾਂ ਨੇ ਕਿਹਾ ਫ਼ਰਜ਼ੀ ਏਜੰਟਾਂ ਦੇ ਚੁੰਗਲ ਤੋਂ ਬਚੋ ਤੇ ਬਾਹਰ ਜਾਣ ਲਈ ਗ਼ਲਤ ਰਸਤਾ ਨਾ ਅਪਣਾਓ। ਇਹ ਤੁਹਾਡੀ ਪੈਸਿਆਂ ਦੇ ਨਾਲ ਤੁਹਾਡੀ ਜ਼ਿੰਦਗੀ ਖਰਾਬ ਕਰ ਦੇਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.