ਲੁਧਿਆਣਾ: ਕੇਂਦਰ ਸਰਕਾਰ ਦਾ ਬਜਟ ਜਲਦ ਹੀ ਪੇਸ਼ ਹੋਣ ਵਾਲਾ ਹੈ ਜਿਸ ਨੂੰ ਲੈ ਕੇ ਸਨਤਕਾਰਾਂ ਉਮੀਦ ਦੀ ਨਜ਼ਰ ਨਾਲ ਸਰਕਾਰ ਨੂੰ ਝਾਕ ਰਹੇ ਹਨ ਕਿ ਉਨ੍ਹਾਂ ਦੇ ਪੱਖ 'ਚ ਫੈਸਲਾ ਆਵੇ। ਭਾਰਤ ਦੇ ਮੈਨਚੇਸਟਰ ਲੁਧਿਆਣਾ ਦੇ 'ਚ ਸਾਈਕਲ ਇੰਡਸਟਰੀ, ਹੈਂਡ ਟੂਲ ਤੇ ਪਲਾਸਟਿਕ ਇੰਡਸਟਰੀ ਦੀ ਵੱਡੀ ਤਦਾਦ ਹੈ।
ਕੋਰੋਨਾ ਕਾਰਨ ਕੰਮਾਂ 'ਚ ਅਸਰ
ਕੋਰੋਨਾ ਦੌਰਾਨ ਲੰਬੀ ਚੱਲੀ ਤਾਲਾਬੰਦੀ ਨਾਲ ਹਰ ਕੰਮ 'ਤੇ ਅਸਰ ਪਿਆ ਹੈ ਤੇ ਕੰਮਾਂ ਨੂੰ ਉਸ ਤੋਂ ਬਾਅਦ ਭਰਵਾਂ ਹੁੰਗਾਰਾਂ ਨਹੀਂ ਮਿਲਿਆ। ਤਾਲਾਬੰਦੀ ਤੋਂ ਬਾਅਦ ਕੱਚੇ ਮਾਲ ਦੀ ਕੀਮਤਾਂ 'ਚ ਲਗਾਤਾਰ ਇਜਾਫ਼ਾ ਹੋ ਰਿਹਾ ਹੈ ਜਿਸ 'ਤੇ ਲਗਾਮ ਲਗਾਉਣ ਦੀ ਲੋੜ ਹੈ।
ਬਜਟ 'ਤੇ ਉਨ੍ਹਾਂ ਦੀ ਉਮੀਦ
ਸਨਤਕਾਰ 2021-2022 ਦੇ ਬਜਟ ਨੂੰ ਉਮੀਦਾਂ ਨਾਲ ਦੇਖ ਰਹੇ ਹਨ ਤੇ ਉਨ੍ਹਾਂ ਨੂੰ ਉਮੀਦ ਹੈ ਇਸ ਬਜਟ 'ਚ ਉਨ੍ਹਾਂ ਦੇ ਹੱਕ ਦੀ ਗੱਲ ਹੋਵੇਗੀ। ਸਥਾਨਕ ਸ਼ਹਿਰ ਦੇ 'ਚ ਇੰਡਸਟਰੀ ਦੀ ਵੱਡੀ ਤਦਾਦ ਹੈ ਤੇ ਤਾਲਾਬੰਦੀ ਨਾਲ ਉਨ੍ਹਾਂ ਦੇ ਕੰਮਾਂ ਨੂੰ ਵੱਡੀ ਢਾਹ ਲੱਗੀ ਹੈ।
ਸਨਤਕਾਰਾਂ ਦੀ ਸਰਕਾਰ ਨੂੰ ਅਪੀਲ
ਸਰਕਾਰ ਨੂੰ ਅਪੀਲ਼ ਕਰਦੇ ਹੋਏ ਸਨਤਕਾਰਾਂ ਨੇ ਕੁੱਝ ਮੰਗਾਂ ਆਪਣੀਆਂ ਸਾਹਮਣੇ ਰੱਖੀਆਂ ਜਿਸ 'ਚ ਉਨ੍ਹਾਂ ਨੇ ਸਰਕਾਰ ਨੂੰ ਇਨ੍ਹਾਂ ਗੱਲਾਂ ਵੱਧ ਧਿਆਨ ਦੇਣ ਨੂੰ ਕਿਹਾ।
- ਪਹਿਲੀ ਚਿੰਤਾ ਉਨ੍ਹਾਂ ਨੇ ਕੱਚੇ ਮਾਲ ਦੀ ਵੱਧਦੀ ਕੀਮਤਾਂ 'ਤੇ ਜਤਾਈ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਖਰੀਦ ਕਰਦੇ ਤਾਂ ਕੀਮਤ ਕੁੱਝ ਹੋਰ ਹੁੰਦੀ ਤੇ ਜਦੋਂ ਵੇਚਦੇ ਉਸ ਸਮੇਂ ਕੁੱਝ ਹੋਰ। ਉਨ੍ਹਾਂ ਨੇ ਕਿਹਾ ਕਿ ਕੀਮਤਾਂ 'ਚ ਲਗਾਤਾਰ ਇਨ੍ਹੇ ਬਦਲਾਵ ਨੂੰ ਰੋਕਣ ਦੀ ਲੋੜ ਹੈ।
- ਦੂਜਾ, ਉਨ੍ਹਾਂ ਨੇ ਜੀਐਸਟੀ ਤੇ ਵੈਟ ਦੇ ਰਿਫੰਡ ਨੂੰ ਲੈ ਕੇ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ।
- ਤੀਜਾ, ਉਨ੍ਹਾਂ ਨੇ ਬਿਜਲੀ ਦੇ ਵੱਧਦੇ ਰੇਟਾਂ 'ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ 5 ਰੁਪਏ ਯੁਨਿਟ ਬਿਜਲੀ ਦੇਣ ਦਾ ਦਾਅਵਾ ਕੀਤਾ ਸੀ ਤੇ ਹੁਣ ਉਨ੍ਹਾਂ ਨੂੰ 9 ਰੁਪਏ ਬਿਜਲੀ ਮਿਲ ਰਹੀ ਹੈ। ਆਉਣ ਵਾਲੇ ਬਜਟ ਤੋਂ ਉਨ੍ਹਾਂ ਨੇ ਇੰਡਸਟਰੀ ਨੂੰ ਸਸਤੀ ਬਿਜਲੀ ਮੁੱਹਇਆ ਕਰਵਾਉਣ ਦੀ ਗੱਲ ਕਹੀ ਹੈ।
- ਚੌਥਾ, ਪੈਟ੍ਰੋਲ ਦੀ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ, ਜਿਸ ਨਾਲ ਸਮਾਨ ਨੂੰ ਇੱਕ ਥਾਂ ਤੋਂ ਦੂਜੀ ਥਾਂ ਭੇਜਣਾ ਔਖਾ ਹੋ ਗਿਆ ਹੈ। ਜਿਸ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਦੀਆਂ ਕੀਮਤਾਂ ਵੱਲ ਧਿਆਨ ਦੇਣਾ ਚਾਹੀਦਾ ਹੈ।
- ਅਖ਼ੀਰ ਉਨ੍ਹਾਂ ਨੇ ਤਾਲਾਬੰਦੀ 'ਚ ਮਜ਼ਦੂਰਾਂ ਦਾ ਵੱਡੀ ਗਿਣਤੀ 'ਚ ਕੂਚ ਕਰਨ ਨਾਲ ਲੈਬਰ ਦੀ ਵੱਡੀ ਘਾਟ ਆ ਗਈ ਹੈ ਤੇ ਟ੍ਰੇਨਾਂ ਦੇ ਸੁਚਾਰੂ ਰੂਪ 'ਚ ਨਾ ਚੱਲਣ ਨਾਲ ਉਹ ਪਰਤ ਨਹੀਂ ਰਹੀਆਂ ਜਿਸ ਨਾਲ ਉਨ੍ਹਾਂ ਨੂੰ ਲੈਬਰ ਮੰਹਿਗੀ ਮਿਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਲੈਬਰ ਨੂੰ ਵਾਪਿਸ ਬੁਲਾਉਣ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਤੇ ਟ੍ਰੇਨਾਂ ਸੁਚਾਰੂ ਢੰਗ ਨਾਲ ਚੱਲਣੀਆਂ ਚਾਹੀਦੀਆਂ ਹਨ।