ETV Bharat / city

Ludhiana court Blast: ਪੋਸਟਮਾਰਟਮ 'ਚ ਖੁਲਾਸਾ, ਮ੍ਰਿਤਕ ਹੋ ਸਕਦੈ ਖਿਡਾਰੀ ਜਾਂ ਪਹਿਲਵਾਨ

author img

By

Published : Dec 24, 2021, 7:14 PM IST

ਲੁਧਿਆਣਾ ਜ਼ਿਲ੍ਹਾ ਅਦਾਲਤ (Ludhiana District Court) 'ਚ ਹੋਏ ਧਮਾਕੇ ਨੂੰ ਲੈਕੇ ਸੂਤਰਾਂ ਦਾ ਕਹਿਣਾ ਕਿ ਮ੍ਰਿਤਕ ਵਿਅਕਤੀ ਸਰੀਰਕ ਤੌਰ 'ਤੇ ਪਹਿਲਵਾਨ (Dead person physically wrestler) ਵਰਗਾ ਸੀ। ਇਸ ਲਈ ਉਹ ਕੋਈ ਖਿਡਾਰੀ ਜਾਂ ਪਹਿਲਵਾਨ (Athlete or wrestler) ਹੋ ਸਕਦਾ ਹੈ।

ਲੁਧਿਆਣਾ ਬੰਬ ਧਮਾਕਾ
ਲੁਧਿਆਣਾ ਬੰਬ ਧਮਾਕਾ

ਲੁਧਿਆਣਾ: ਬੀਤੇ ਦਿਨੀਂ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ 'ਚ ਹੋਏ ਧਮਾਕੇ ਨੇ ਪੂਰੇ ਸੂਬੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਜਿਸ ਤੋਂ ਬਾਅਦ ਸਰਕਾਰ ਵਲੋਂ ਸੂਬੇ 'ਚ ਹਾਈ ਅਲਰਟ ਵੀ ਜਾਰੀ ਕਰ ਦਿੱਤਾ ਗਿਆ। ਇਸ ਹਾਦਸੇ 'ਚ ਇੱਕ ਦੀ ਮੌਤ ਅਤੇ ਕਈ ਜ਼ਖ਼ਮੀ ਵੀ ਹੋ ਗਏ।

ਇਸ ਹਾਦਸੇ 'ਚ ਮ੍ਰਿਤਕ ਦਾ ਸਿਵਲ ਹਸਪਤਾਲ 'ਚ ਤਿੰਨ ਡਾਕਟਰਾਂ ਦੀ ਟੀਮ ਵਲੋਂ ਐਨ.ਆਈ.ਏ ਦੀ ਟੀਮ, ਸੈਸ਼ਨ ਜੱਜ ਅਤੇ ਫੋਰੈਂਸਿਕ ਟੀਮ ਦੀ ਨਿਗਰਾਨੀ 'ਚ ਪੋਸਟਮਾਰਟਮ (Postmortem under the supervision) ਕੀਤਾ ਗਿਆ। ਇਸ ਦੇ ਨਾਲ ਹੀ ਕੇਂਦਰੀ ਏਜੰਸੀਆਂ ਨੇ ਵੀ ਮ੍ਰਿਤਕ ਦੀ ਲਾਸ਼ ਦੇ ਤਿੰਨ ਹਿੱਸੇ ਅਗਲੇਰੀ ਜਾਂਚ ਲਈ ਆਪਣੇ ਕਬਜ਼ੇ 'ਚ ਲਏ ਹਨ।

ਇਸ ਦੇ ਨਾਲ ਹੀ ਸੂਤਰਾਂ ਕਹਿਣਾ ਕਿ ਪੋਸਟਮਾਰਟਮ ਦੀ ਰਿਪੋਰਟ 'ਚ ਕਈ ਖੁਲਾਸੇ ਹੋਏ ਹਨ। ਸੂਤਰਾਂ ਦਾ ਕਹਿਣਾ ਕਿ ਮ੍ਰਿਤਕ ਸ਼ੱਕੀ ਦੀ ਲਾਸ਼ ਸਰੀਰਕ ਤੌਰ 'ਤੇ ਪਹਿਲਵਾਨ ਵਰਗੀ ਹੈ। ਇਸ ਲਈ ਸੂਤਰਾਂ ਦਾ ਇਹ ਵੀ ਮੰਨਣਾ ਹੈ ਕਿ ਮ੍ਰਿਤਕ ਖਿਡਾਰੀ ਜਾਂ ਫਿਰ ਪਹਿਲਵਾਨ ਵੀ ਹੋ ਸਕਦਾ ਹੈ। ਇਸ ਦੇ ਲਈ ਜਾਂਚ ਏਜੰਸੀਆਂ ਮਾਮਲੇ ਦੀ ਹਰ ਪੱਖ ਤੋਂ ਜਾਂਚ ਕਰ ਰਹੀਆਂ ਹਨ।

ਲੁਧਿਆਣਾ ਪਹੁੰਚੇ ਕਿਰਨ ਰਿਜਿਜੂ

ਇਸ ਤੋਂ ਪਹਿਲਾਂ ਅੱਜ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ (Kiran Rijiju) ਲੁਧਿਆਣਾ ਪਹੁੰਚੇ, ਜਿਥੇ ਉਨ੍ਹਾਂ ਨੇ ਬੀਤੇ ਦਿਨੀਂ ਹੋਏ ਧਮਾਕੇ ਦੇ ਮਾਮਲੇ 'ਤੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿਵਾਉਣ ਆਏ ਹਨ ਕਿ ਉਹ ਸੁਰੱਖਿਅਤ ਹਨ ਅਤੇ ਕਿਸੇ ਵੀ ਕਿਸਮ ਨਾਲ ਅਜਿਹੇ ਦੇਸ਼ ਵਿਰੋਧੀ ਅਨਸਰਾਂ ਨੂੰ ਆਪਣੇ ਮਨਸੂਬਿਆਂ 'ਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।

ਲੁਧਿਆਣਾ ਪਹੁੰਚੇ ਕਿਰਨ ਰਿਜਿਜੂ

ਇਸੇ ਦੌਰਾਨ ਕਿਰਨ ਰਿਜਿਜੂ (Kiran Rijiju) ਨੇ ਕਿਹਾ ਕਿ ਉਹ ਚੋਣਾਂ ਲਈ ਪ੍ਰਚਾਰ ਕਰਨ ਨਹੀਂ ਪਹੁੰਚੇ, ਸਗੋਂ ਪੂਰੀ ਘਟਨਾ ਦਾ ਜਾਇਜ਼ਾ ਲੈਣ ਪਹੁੰਚੇ ਹਨ ਅਤੇ ਉਨ੍ਹਾਂ ਨੇ ਪੰਜਾਬ ਪੁਲਿਸ, ਖੁਫ਼ੀਆ ਏਜੰਸੀਆਂ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ, ਅਤੇ ਜਲਦ ਹੀ ਇਸ ਪੂਰੇ ਮਾਮਲੇ ਨੂੰ ਕ੍ਰੈਕ ਕਰਕੇ ਵੱਡੇ ਖੁਲਾਸੇ ਕੀਤੇ ਜਾਣਗੇ।

ਇਹ ਵੀ ਪੜ੍ਹੋ : ਪੰਜਾਬ ਦੀ ਸੁਰੱਖਿਆ ਨੂੰ ਲੈ ਕੇ ਕਾਂਗਰਸ ਸਰਕਾਰ ਨਹੀਂ ਗੰਭੀਰ, ਕੈਪਟਨ ਦੇ ਕਹਿਣ ’ਤੇ...

ਇਲਾਜ ਦੇ ਨਾਲ ਮੁਆਵਜ਼ੇ ਦੀ ਮੰਗ

ਇਸ ਦੇ ਨਾਲ ਹੀ ਅੱਜ ਲੁਧਿਆਣਾ ਜ਼ਖ਼ਮੀਆਂ ਦਾ ਹਾਲ ਜਾਣਨ ਲਈ ਪਹੁੰਚੇ ਭਗਵੰਤ ਮਾਨ(Bhagwant Mann) ਨੇ ਕਿਹਾ ਪੰਜਾਬ ਸਰਕਾਰ ਕਮਜ਼ੋਰ ਜ਼ਖ਼ਮੀਆਂ ਨੂੰ ਮੁਫ਼ਤ ਇਲਾਜ ਦੇ ਨਾਲ ਪੰਜ ਪੰਜ ਲੱਖ ਦਾ ਮੁਆਵਜ਼ਾ ਵੀ ਦੇਵੇ। ਭਗਵੰਤ ਮਾਨ ਨੇ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰ ਨੂੰ ਲੋਕਾਂ ਦੀ ਕੋਈ ਫਿਕਰ ਨਹੀਂ ਆਪਸ ਵਿੱਚ ਲੜਨ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਜਾਖੜ ਸਿੱਧੂ ਨਾਲ ਲੜ ਰਿਹਾ ਹੈ ਅਤੇ ਸਿੱਧੂ ਕਿਸੇ ਹੋਰ ਨਾਲ ਇਨ੍ਹਾਂ ਦੀ ਆਪਸੀ ਖਾਨਾਜੰਗੀ ਹੀ ਨਹੀਂ ਮੁੱਕ ਰਹੀ।

ਵਕੀਲਾਂ ਨੇ ਸੁਰੱਖਿਆ 'ਤੇ ਚੁੱਕੇ ਸਵਾਲ

ਇਸ ਦੇ ਨਾਲ ਹੀ ਵਕੀਲਾਂ ਵਲੋਂ ਵੀ ਸੁਰੱਖਿਆ ਨੂੰ ਲੈਕੇ ਸਵਾਲ ਖੜੇ ਕੀਤੇ ਸਨ। ਲੁਧਿਆਣਾ ਦੇ ਸੀਨੀਅਰ ਵਕੀਲ ਅਤੇ ਸਮਾਜ ਸੇਵੀ ਨਰਿੰਦਰ ਆਦਿਆ ਨੇ ਕਿਹਾ ਕਿ ਵਕੀਲ ਕਚਹਿਰੀ ਦੇ ਅੰਦਰ ਸੁਰੱਖਿਅਤ ਨਹੀਂ ਹਨ। ਉਨ੍ਹਾਂ ਕਿਹਾ ਕਿ ਕਚਹਿਰੀ ਦੇ ਕੈਮਰੇ ਨਹੀਂ ਚੱਲ ਰਹੇ ਅਤੇ ਨਾ ਹੀ ਦਰਵਾਜ਼ਿਆਂ ’ਤੇ ਕੋਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਹਨ। ਵਕੀਲ ਨੇ ਪੁਲਿਸ ਦੀ ਸੁਰੱਖਿਆ ਉੱਤੇ ਸਵਾਲ ਚੁੱਕਦਿਆਂ ਕਿਹਾ ਕਿ ਪੁਲਿਸ ਫ਼ਿਲਮਾਂ ਵਾਂਗ ਕੰਮ ਕਰਦੀ ਵਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕਤਲ ਹੋ ਜਾਂਦਾ ਹੈ ਅਤੇ ਬਾਅਦ ਵਿੱਚ ਪੁਲਿਸ ਆਉਂਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉਹੀ ਕੰਮ ਅੱਜ ਹੋ ਰਿਹਾ ਹੈ ਪੁਲਿਸ ਪੂਰੇ ਘਟਨਾ ਤੋਂ ਬਾਅਦ ਹੁਣ ਚੈਕਿੰਗ ਕਰਦੀ ਵਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹੇ ਪ੍ਰਬੰਧ ਪਹਿਲਾਂ ਪੁਲਿਸ ਵੱਲੋਂ ਕੀਤੇ ਹੁੰਦੇ ਤਾਂ ਸ਼ਾਇਦ ਇਹ ਧਮਾਕਾ ਨਾ ਹੁੰਦਾ।

ਇਹ ਵੀ ਪੜ੍ਹੋ : Ludhiana Court Blast: ਲੁਧਿਆਣਾ ਪਹੁੰਚੇ ਕਿਰਨ ਰਿਜਿਜੂ ਨੇ ਕਿਹਾ, ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਦਾ ਭਰੋਸਾ ਦਿਵਾਉਣ ਆਇਆ ਹਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.