ਲੁਧਿਆਣਾ: ਪੰਜਾਬ ਵਿੱਚ ਕੈਂਸਰ ਦੇ ਲੱਖਾਂ ਹੀ ਮਰੀਜ਼ ਹਨ ਅਤੇ ਆਪਣੇ ਇਲਾਜ ਲਈ ਵੀ ਅਸਮਰੱਥ ਨੇ ਅਜਿਹੇ ਲੋਕਾਂ ਲਈ ਈਟੀਵੀ ਭਾਰਤ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ। ਭਾਂਤ ਭਾਂਤ ਦੇ ਪਕਵਾਨਾਂ ਦੇ ਲੰਗਰ ਲਾਉਣ ਦੀ ਥਾਂ ਇਹ ਸਵਾਰ ਦਵਾਈਆਂ ਦੇ ਲੰਗਰ ਲਗਾਏ ਗਏ ਹਨ ਤਾਂ ਜੋ ਆਪਣਾ ਇਲਾਜ ਕਰਵਾਉਣ 'ਚ ਅਸਮਰੱਥ ਲੋਕਾਂ ਨੂੰ ਮੁਫ਼ਤ 'ਚ ਦਵਾਈਆਂ ਮਿਲ ਸਕੇ।
ਇਸ ਮੌਕੇ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਹ ਇੱਕ ਚੰਗੀ ਮੁਹਿੰਮ ਹੈ। ਉਨ੍ਹਾਂ ਕਿਹਾ ਕਿ ਸਾਨੂੰ ਦਵਾਈਆਂ ਦੇ ਲੰਗਰ ਲਾਉਣੇ ਚਾਹੀਦੇ ਹਨ ਕਿਉਂਕਿ ਇਸ ਨਾਲ ਸਮੁੱਚੀ ਲੋਕਾਈ ਦਾ ਭਲਾ ਹੋਵੇਗਾ ਅਤੇ ਉਹ ਗਰੀਬ ਮਰੀਜ਼ ਆਸਾਨੀ ਨਾਲ ਦਵਾਈਆਂ ਲੈ ਸਕਣਗੇ। ਉਨ੍ਹਾਂ ਕਿਹਾ ਕਿ ਦਵਾਈਆਂ ਹੁਣ ਏਨੀਆਂ ਮਹਿੰਗੀਆਂ ਹੋ ਗਈਆਂ ਹਨ ਕਿ ਉਹ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਰਹੀ ਇਸ ਕਰਕੇ ਲੋਕਾਂ ਦੀ ਸੇਵਾ ਕਰਨਾ ਇਹ ਇੱਕ ਚੰਗਾ ਉਪਰਾਲਾ ਹੈ।