ETV Bharat / city

Lockdown ਕਾਰਨ ਬੰਦ ਹੋਣ ਦੀ ਕਗਾਰ 'ਤੇ ਪੁੱਜੀ ਹੌਜ਼ਰੀ ਇੰਡਸਟਰੀ - ਪੁਰਾਣੇ ਆਰਡਰਾਂ ਦੀ ਪੇਮੈਂਟ

ਵਪਾਰੀਆਂ ਦਾ ਕਹਿਣਾ ਕਿ 'ਚ ਹੌਜ਼ਰੀ ਲਈ ਦੂਰੋਂ ਦੂਰੋਂ ਵਪਾਰੀ ਖ਼ਰੀਦਦਾਰੀ ਕਰਨ ਆਉਂਦੇ ਸਨ। ਖਾਸ ਕਰਕੇ ਜੰਮੂ ਕਸ਼ਮੀਰ, ਉਤਰਾਖੰਡ, ਹਿਮਾਚਲ ਪ੍ਰਦੇਸ਼ ਜਿੱਥੇ ਜ਼ਿਆਦਾ ਠੰਢ ਪੈਂਦੀ ਹੈ, ਉੱਥੋਂ ਵੱਡੀ ਤਾਦਾਦ 'ਚ ਛੋਟੇ ਕਾਰੋਬਾਰੀ ਆਰਡਰ ਲੈ ਕੇ ਜਾਂਦੇ ਸਨ। ਉਨ੍ਹਾਂ ਦਾ ਕਹਿਣਾ ਕਿ ਮੌਜੂਦਾ ਸਮੇਂ 'ਚ ਹਾਲਾਤ ਇਹ ਹਨ ਕਿ ਕੋਈ ਆਰਡਰ ਲੈਣ ਨਹੀਂ ਆ ਰਿਹਾ, ਕਿਉਂਕਿ ਦੁਕਾਨਾਂ ਬੰਦ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਜੋ ਆਰਡਰ ਪਹਿਲਾਂ ਹੀ ਤਿਆਰ ਕੀਤਾ ਹੋਇਆ ਹੈ, ਉਹ ਸਟੋਰਾਂ 'ਚ ਸਟਾਕ ਹੈ।

ਲੌਕ ਡਾਊਨ ਕਾਰਨ 30 ਫ਼ੀਸਦੀ ਰਹਿਆ ਹੌਜ਼ਰੀ ਉਤਪਾਦਨ, ਬੰਦ ਹੋਣ ਦੀ ਕਗਾਰ 'ਤੇ ਇੰਡਸਟਰੀ

author img

By

Published : Jun 7, 2021, 9:58 AM IST

ਲੁਧਿਆਣਾ: ਪੂਰੇ ਉੱਤਰ ਭਾਰਤ ਦੇ ਨਾਲ ਏਸ਼ੀਆ ਤੱਕ ਲੁਧਿਆਣਾ ਦੀ ਪਹਿਚਾਣ ਹੌਜ਼ਰੀ ਲਈ ਹੈ, ਪਰ ਬੀਤੇ ਦੋ ਸਾਲ ਤੋਂ ਲਗਾਤਾਰ ਆ ਰਹੀ ਹੌਜ਼ਰੀ ਇੰਡਸਟਰੀ ਵਿੱਚ ਨਿਘਾਰ ਕਰਕੇ ਹੁਣ ਹੌਜ਼ਰੀ ਇੰਡਸਟਰੀ ਬੰਦ ਹੋਣ ਦੀ ਕਗਾਰ 'ਤੇ ਆ ਗਈ ਹੈ। ਹਾਲਾਤ ਅਜਿਹੇ ਹਨ ਕਿ ਕੰਮ ਮਹਿਜ਼ 30 ਤੋਂ ਲੈ ਕੇ 40 ਫ਼ੀਸਦੀ ਹੀ ਰਹਿ ਗਿਆ ਹੈ। ਖਾਸ ਕਰਕੇ ਵੱਡੇ ਪਲਾਂਟ ਤਾਂ ਕਿਸੇ ਤਰ੍ਹਾਂ ਆਪਣਾ ਢੰਗ ਚਲਾ ਰਹੇ ਹਨ ਪਰ ਛੋਟੇ ਹੌਜ਼ਰੀ ਮੰਦੀ ਦੇ ਦੌਰ 'ਚੋਂ ਲੰਘ ਰਹੇ ਹਨ। ਇਨ੍ਹਾਂ ਦੀ ਨਾ ਤਾਂ ਸਰਕਾਰ ਬਾਂਹ ਫੜ ਰਹੀ ਹੈ ਅਤੇ ਨਾ ਹੀ ਰੁਕਿਆ ਬਕਾਇਆ ਉਨ੍ਹਾਂ ਨੂੰ ਮਿਲ ਰਿਹਾ ਹੈ। ਲੁਧਿਆਣਾ ਦੇ ਹੌਜ਼ਰੀ ਵਪਾਰੀਆਂ ਨੇ ਕਿਹਾ ਕਿ ਬੀਤੇ ਸਾਲ ਕੇਂਦਰ ਸਰਕਾਰ ਵੱਲੋਂ ਆਰਥਿਕ ਪੈਕੇਜ ਦੇਣ ਕਰਕੇ ਉਨ੍ਹਾਂ ਨੂੰ ਰਾਹਤ ਜ਼ਰੂਰ ਮਿਲ ਗਈ ਸੀ ਪਰ ਇਸ ਵਾਰ ਸੂਬਾ ਸਰਕਾਰ ਦੀ ਮਾੜੀ ਨੀਤੀ ਉਨ੍ਹਾਂ ਤੇ ਭਾਰੂ ਪਈ ਹੈ ਅਤੇ ਹੁਣ ਹੌਜ਼ਰੀ ਇੰਡਸਟਰੀ ਖ਼ਤਮ ਹੋਣ ਕੰਢੇ ਹੈ...

ਲੌਕ ਡਾਊਨ ਕਾਰਨ 30 ਫ਼ੀਸਦੀ ਰਹਿਆ ਹੌਜ਼ਰੀ ਉਤਪਾਦਨ, ਬੰਦ ਹੋਣ ਦੀ ਕਗਾਰ 'ਤੇ ਇੰਡਸਟਰੀ

ਵਪਾਰੀਆਂ ਦਾ ਕਹਿਣਾ ਕਿ 'ਚ ਹੌਜ਼ਰੀ ਲਈ ਦੂਰੋਂ ਦੂਰੋਂ ਵਪਾਰੀ ਖ਼ਰੀਦਦਾਰੀ ਕਰਨ ਆਉਂਦੇ ਸਨ। ਖਾਸ ਕਰਕੇ ਜੰਮੂ ਕਸ਼ਮੀਰ, ਉਤਰਾਖੰਡ, ਹਿਮਾਚਲ ਪ੍ਰਦੇਸ਼ ਜਿੱਥੇ ਜ਼ਿਆਦਾ ਠੰਢ ਪੈਂਦੀ ਹੈ, ਉੱਥੋਂ ਵੱਡੀ ਤਾਦਾਦ 'ਚ ਛੋਟੇ ਕਾਰੋਬਾਰੀ ਆਰਡਰ ਲੈ ਕੇ ਜਾਂਦੇ ਸਨ। ਉਨ੍ਹਾਂ ਦਾ ਕਹਿਣਾ ਕਿ ਮੌਜੂਦਾ ਸਮੇਂ 'ਚ ਹਾਲਾਤ ਇਹ ਹਨ ਕਿ ਕੋਈ ਆਰਡਰ ਲੈਣ ਨਹੀਂ ਆ ਰਿਹਾ, ਕਿਉਂਕਿ ਦੁਕਾਨਾਂ ਬੰਦ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਜੋ ਆਰਡਰ ਪਹਿਲਾਂ ਹੀ ਤਿਆਰ ਕੀਤਾ ਹੋਇਆ ਹੈ, ਉਹ ਸਟੋਰਾਂ 'ਚ ਸਟਾਕ ਹੈ।

ਵਪਾਰੀਆਂ ਦਾ ਕਹਿਣਾ ਕਿ ਪੁਰਾਣੇ ਆਰਡਰਾਂ ਦੀ ਪੇਮੈਂਟ ਨਹੀਂ ਮਿਲ ਪਾ ਰਹੀ, ਜਿਸ ਕਰਕੇ ਉਨ੍ਹਾਂ ਦੀ ਇੰਡਸਟਰੀ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਕਿ ਕੋਈ ਸਮਾਂ ਸੀ ਜਦੋਂ ਲੁਧਿਆਣਾ ਦੀ ਹੌਜ਼ਰੀ ਇੰਡਸਟਰੀ ਪੂਰੇ ਏਸ਼ੀਆ ਤੱਕ ਸਪਲਾਈ ਕਰਦੀ ਸੀ, ਪਰ ਹੁਣ ਕੋਰੋਨਾ ਮਹਾਂਮਾਰੀ ਦੀ ਮਾਰ, ਸਰਕਾਰ ਦੀ ਨੀਤੀਆਂ, ਲੇਬਰ ਦੀ ਘਾਟ ਅਤੇ ਫਿਰ ਚਾਈਨਾ ਦੇ ਪ੍ਰੋਡਕਟ ਨੇ ਹੌਜ਼ਰੀ ਵਪਾਰੀਆਂ ਲਈ ਮੁਸੀਬਤਾਂ ਖੜ੍ਹੀਆਂ ਕਰ ਦਿੱਤੀਆਂ ਹਨ। ਹੌਜ਼ਰੀ ਵਪਾਰੀਆਂ ਨੇ ਦੱਸਿਆ ਕਿ ਕੰਮ ਬਹੁਤ ਘੱਟ ਹੈ ਅਤੇ ਹਾਲਾਤ ਇਹ ਰਹੇ ਕਿ ਬੀਤੇ ਸਾਲ ਨਾਲੋਂ ਇਸ ਸਾਲ ਜ਼ਿਆਦਾ ਮੰਦੀ ਦੀ ਮਾਰ ਝੱਲਣੀ ਪੈ ਰਹੀ ਹੈ, ਕਿਉਂਕਿ ਬੀਤੇ ਸਾਲ ਉਨ੍ਹਾਂ ਦਾ ਸਰਦੀਆਂ ਦਾ ਸੀਜ਼ਨ ਥੋੜ੍ਹਾ ਬਹੁਤ ਮੁਨਾਫ਼ਾ ਜ਼ਰੂਰ ਦੇ ਗਿਆ ਸੀ ਪਰ ਇਸ ਸਾਲ ਤਾਂ ਸਰਦੀਆਂ ਦੇ ਨਾਲ ਗਰਮੀਆਂ ਦਾ ਸੀਜ਼ਨ ਵੀ ਉਨ੍ਹਾਂ ਨੂੰ ਡੁੱਬਦਾ ਵਿਖਾਈ ਦੇ ਰਿਹਾ ਹੈ।

ਇਹ ਵੀ ਪੜ੍ਹੋ:Ram Rahim ਕੋਰੋਨਾ ਪੌਜ਼ੀਟਿਵ, ਹਨੀਪ੍ਰੀਤ ਨੂੰ ਮਿਲਣ ਦੀ ਜਤਾਈ ਇੱਛਾ-ਸੂਤਰ

ETV Bharat Logo

Copyright © 2024 Ushodaya Enterprises Pvt. Ltd., All Rights Reserved.