ETV Bharat / city

ਲੁਧਿਆਣਾ: ਤੇਜ਼ ਮੀਂਹ ਪੈਣ ਕਾਰਨ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ - ਉੱਤਰ ਭਾਰਤ

ਉੱਤਰ ਭਾਰਤ ਦੇ ਨਾਲ ਪੰਜਾਬ ਦੇ ਕਈ ਹਿੱਸਿਆਂ ਵਿੱਚ ਸਵੇਰ ਤੋਂ ਹੀ ਤੇਜ਼ ਬਾਰਿਸ਼ ਹੋ ਰਹੀ ਹੈ। ਜਿਲ੍ਹੇ ’ਚ ਸਵੇਰ ਤੋਂ ਹੀ ਬੱਦਲਵਾਈ ਹੋਣ ਤੋਂ ਬਾਅਦ ਤੇਜ਼ ਹਵਾਵਾਂ ਚੱਲੀਆਂ ਅਤੇ ਜਿਸ ਤੋਂ ਬਾਅਦ ਮੀਂਹ ਦੀ ਸ਼ੁਰੂਆਤ ਹੋਈ।

ਲੁਧਿਆਣਾ
ਲੁਧਿਆਣਾ
author img

By

Published : Sep 21, 2021, 3:47 PM IST

ਲੁਧਿਆਣਾ: ਪਿਛਲੇ ਕਈ ਦਿਨਾਂ ਤੋਂ ਪੈ ਰਹੀ ਹੁੰਮਸ ਵਾਲੀ ਗਰਮੀ (Weather Change) ਤੋਂ ਬਾਅਦ ਤੜਕਸਾਰ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ। ਇਸ ਭਾਰੀ ਮੀਂਹ ਨਾਲ ਜਿੱਥੇ ਲੁਧਿਆਣਾ (Ludhiana) ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਪਰ ਇਸਦੇ ਨਾਲ ਹੀ ਸ਼ਹਿਰ ਦੀਆਂ ਸੜਕਾਂ 'ਤੇ ਪਾਣੀ ਭਰ ਜਾਣ ਕਰਕੇ ਲੋਕਾਂ ਦਾ ਆਉਣ ਜਾਣ ਮੁਸ਼ਕਿਲ ਹੋ ਰਹੀ ਹੈ।

ਲੁਧਿਆਣਾ

ਦੱਸ ਦਈਏ ਕਿ ਉੱਤਰ ਭਾਰਤ ਦੇ ਨਾਲ ਪੰਜਾਬ (weather change in Punjab) ਦੇ ਕਈ ਹਿੱਸਿਆਂ ਵਿੱਚ ਸਵੇਰ ਤੋਂ ਹੀ ਤੇਜ਼ ਬਾਰਿਸ਼ ਹੋ ਰਹੀ ਹੈ। ਜਿਲ੍ਹੇ ’ਚ ਸਵੇਰ ਤੋਂ ਹੀ ਬੱਦਲਵਾਈ ਹੋਣ ਤੋਂ ਬਾਅਦ ਤੇਜ਼ ਹਵਾਵਾਂ ਚੱਲੀਆਂ ਅਤੇ ਜਿਸ ਤੋਂ ਬਾਅਦ ਮੀਂਹ ਦੀ ਸ਼ੁਰੂਆਤ ਹੋਈ। ਲਗਾਤਾਰ ਮੀਂਹ ਪੈਣ ਨਾਲ ਲੁਧਿਆਣਾ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ। ਥਾਂ-ਥਾਂ ਪਾਣੀ ਭਰਨ ਕਾਰਨ ਵਾਹਨਾਂ ਦੀਆਂ ਬਰੈਕਾਂ ਲੱਗ ਗਈਆਂ ਅਤੇ ਸੜਕਾਂ ’ਤੇ ਜਾਮ ਵੀ ਵੇਖਣ ਨੂੰ ਮਿਲਿਆ।

ਮੀਂਹ ਦਾ ਪੈ ਸਕਦਾ ਹੈ ਝੋਨੇ ਦੀ ਝਾੜ ’ਤੇ ਅਸਰ

ਸੂਬੇ ’ਚ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਸਤੰਬਰ ਦੇ ਆਖਰੀ ਦੋ ਹਫਤਿਆਂ ਦੇ ਵਿੱਚ ਮੀਂਹ ਦੀ ਸੰਭਾਵਨਾ ਜਤਾਈ ਸੀ ਅਤੇ ਅਗਸਤ ਮਹੀਨੇ ’ਚ ਮਾਨਸੂਨ ਕਮਜ਼ੋਰ ਰਹਿਣ ਤੋਂ ਬਾਅਦ ਸਤੰਬਰ ਮਹੀਨੇ ਚ ਆਮ ਨਾਲੋਂ ਜਿਆਦਾ ਮੀਂਹ ਪੈ ਗਿਆ ਹੈ।

ਹਾਲਾਂਕਿ ਇਹ ਬਾਰਿਸ਼ ਮੌਸਮ ਚ ਤਬਦੀਲੀ (Weather Change) ਲਈ ਤਾਂ ਠੀਕ ਹੈ ਪਰ ਫਸਲਾਂ ਅਤੇ ਸਬਜ਼ੀਆਂ ਲਈ ਇਹ ਮੀਂਹ ਲਾਹੇਵੰਦ ਨਹੀਂ ਹੈ ਸਗੋਂ ਜੇਕਰ ਜ਼ਿਆਦਾ ਤੇਜ਼ ਮੀਂਹ ਪੈਂਦਾ ਹੈ ਤਾਂ ਝੋਨੇ ਦੀ ਪੱਕੀ ਹੋਈ ਫਸਲ ਨੂੰ ਇਹ ਨੁਕਸਾਨ ਪਹੁੰਚਾ ਸਕਦਾ ਹੈ ਕਿਉਂਕਿ ਪੰਜਾਬ ਦੇ ਕਈ ਇਲਾਕਿਆਂ ਵਿੱਚ ਝੋਨੇ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਚ ਝੋਨੇ ਦੀ ਵਾਢੀ ਹੋਣੀ ਹੈ ਅਜਿਹੇ ਚ ਤੇਜ਼ ਬਾਰਿਸ਼ ਝੋਨੇ ਦੇ ਝਾੜ ’ਤੇ ਅਸਰ ਪਾ ਸਕਦੀ ਹੈ।

ਇਹ ਵੀ ਪੜੋ: ਜਲੰਧਰ ਚ ਭਾਰੀ ਮੀਂਹ, ਲੋਕਾਂ ਨੂੰ ਮਿਲੀ ਹੁੰਮਸ ਭਰੀ ਗਰਮੀ ਤੋਂ ਰਾਹਤ

ETV Bharat Logo

Copyright © 2024 Ushodaya Enterprises Pvt. Ltd., All Rights Reserved.