ਲੁਧਿਆਣਾ: ਉੱਤਰ ਭਾਰਤ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਹਾਲਾਂਕਿ ਦੋ ਦਿਨ ਬੱਦਲਵਾਈ ਵਾਲੇ ਮੌਸਮ ਦੀ ਭਵਿੱਖਬਾਣੀ ਕੀਤੀ ਗਈ ਹੈ ਪਰ ਉਸ ਤੋਂ ਬਾਅਦ ਮੁੜ ਤੋਂ ਗਰਮੀ ਵਧ ਜਾਵੇਗੀ। ਆਉਣ ਵਾਲੇ ਦਿਨਾਂ ਅੰਦਰ ਲੋਕਾਂ ਨੂੰ ਗਰਮੀ ਦਾ ਮੁੜ ਤੋਂ ਸਾਹਮਣਾ ਕਰਨਾ ਪਵੇਗਾ ਖ਼ਾਸ ਕਰਕੇ ਉੱਤਰ ਭਾਰਤ ਵਿਚ ਜੋ ਲਗਾਤਾਰ ਗਰਮ ਹਵਾਵਾਂ ਚੱਲ ਰਹੀਆਂ ਹਨ। ਉਹਨਾਂ ਨੇ ਤਾਪਮਾਨ ਵਿੱਚ ਰਿਕਾਰਡ ਤੋੜ ਵਾਧਾ ਕੀਤਾ ਹੈ।
ਉੱਥੇ ਹੀ ਜੇਕਰ 15 ਮਈ ਦੀ ਗੱਲ ਕੀਤੀ ਜਾਵੇ ਤਾਂ 50 ਸਾਲ ਦਾ ਰਿਕਾਰਡ ਤੋੜਿਆ ਹੈ। ਬੀਤੇ ਦਿਨ ਤਾਪਮਾਨ 45.2 ਡਿਗਰੀ ਰਿਹਾ ਜੋ ਕਿ ਆਮ ਤੌਰ ’ਤੇ ਇਨ੍ਹਾਂ ਦਿਨਾਂ ਅੰਦਰ 38 ਡਿਗਰੀ ਦੇ ਕਰੀਬ ਹੁੰਦਾ ਹੈ। 7 ਡਿਗਰੀ ਦੇ ਕਰੀਬ ਆਮ ਨਾਲੋਂ ਵੱਧ ਤਾਪਮਾਨ ਲੋਕਾਂ ਨੂੰ ਗਰਮੀ ਨਾਲ ਬੇਹਾਲ ਕਰ ਰਿਹਾ ਹੈ। ਉੱਥੇ ਹੀ ਜੇਕਰ ਅੱਜ ਦੇ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਅੱਜ ਦਾ ਘੱਟੋ ਘੱਟ ਤਾਪਮਾਨ 29 ਡਿਗਰੀ ਦੇ ਕਰੀਬ ਰਿਹਾ ਹੈ ਜੋ ਆਮ ਨਾਲੋਂ 6 ਡਿਗਰੀ ਦੇ ਕਰੀਬ ਹੈ। ਅੱਜ ਵੀ ਗਰਮੀ ਰਿਕਾਰਡ ਤੋੜ ਹੈ।
2 ਦਿਨ ਗਰਮੀ ਤੋਂ ਰਾਹਤ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਦੋ ਦਿਨਾਂ ਵਿੱਚ ਲੋਕਾਂ ਨੂੰ ਕੁਝ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਕਿਉਂਕਿ ਉੱਤਰ ਭਾਰਤ ਦੇ ਵਿੱਚ ਮੈਦਾਨੀ ਇਲਾਕਿਆਂ ਅੰਦਰ ਗਰਜ਼ ਦੇ ਨਾਲ ਠੰਢੀਆਂ ਹਵਾਵਾਂ ਅਤੇ ਛਿੱਟੇ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਇਹ ਸਿਸਟਮ ਕੋਈ ਬਹੁਤਾ ਮਜ਼ਬੂਤ ਨਾ ਹੋਣ ਕਰਕੇ ਤੇਜ਼ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਪਰ ਤਾਪਮਾਨ ਜੋ ਲਗਾਤਾਰ ਵਧ ਰਿਹਾ ਹੈ ਉਸ ’ਚ ਤਿੰਨ ਤੋਂ ਲੈ ਕੇ ਚਾਰ ਡਿਗਰੀ ਤੱਕ ਦੀ ਗਿਰਾਵਟ ਜ਼ਰੂਰ ਆਵੇਗੀ। ਜਿਸ ਨਾਲ ਕੁਝ ਸਮੇਂ ਲਈ ਲੋਕਾਂ ਨੂੰ ਥੋੜ੍ਹੀ ਬਹੁਤ ਗਰਮੀ ਤੋਂ ਰਾਹਤ ਜ਼ਰੂਰ ਮਿਲੇਗੀ ਪਰ ਆਉਂਦੇ ਦਿਨਾਂ ਅੰਦਰ ਮੁੜ ਤੋਂ ਗਰਮੀ ਦਾ ਪ੍ਰਕੋਪ ਵਧ ਜਾਵੇਗਾ।
ਤਿੰਨ ਮਹੀਨੇ ਨਹੀਂ ਪਿਆ ਮੀਂਹ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਗਿਆਨੀਆਂ ਨੇ ਕਿਹਾ ਹੈ ਕਿ ਬੀਤੇ ਤਿੰਨ ਮਹੀਨਿਆਂ ਤੋਂ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਅੰਦਰ ਮੀਂਹ ਨਹੀਂ ਪਿਆ। ਗਰਮ ਹਵਾਵਾਂ ਮਾਰਚ ਮਹੀਨੇ ਤੋਂ ਹੀ ਚੱਲਣੀਆਂ ਸ਼ੁਰੂ ਹੋ ਗਈਆਂ ਸੀ। ਤਿੰਨ ਮਹੀਨੇ ਤੋਂ ਲਗਾਤਾਰ ਸੁੱਕੀ ਗਰਮੀ ਪੈਣ ਕਰਕੇ ਕਣਕ ਦੇ ਝਾੜ ’ਤੇ ਵੀ ਸਿੱਧਾ ਅਸਰ ਪਿਆ ਅਤੇ ਕਣਕ ਦਾ ਝਾੜ ਵੀ ਘੱਟ ਨਿਕਲਿਆ। ਉੱਥੇ ਹੀ ਉਨ੍ਹਾਂ ਕਿਹਾ ਕਿ ਜੇਕਰ ਆਉਂਦੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਜੋ ਹੁਣ ਤੱਕ ਦੀ ਭਵਿੱਖਬਾਣੀ ਹੋਈ ਹੈ ਉਸ ਵਿੱਚ ਕੋਈ ਬਾਰਿਸ਼ ਦੀ ਸੰਭਾਵਨਾ ਨਹੀਂ ਹੈ।
ਰਿਕਾਰਡ ਤੋੜ ਗਰਮੀ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਨੇ ਦੱਸਿਆ ਕਿ ਤਾਪਮਾਨ ਵਿੱਚ ਰਿਕਾਰਡ ਤੋੜ ਵਾਧਾ ਹੋਇਆ ਹੈ, ਜੇਕਰ 15 ਮਈ ਦੀ ਗੱਲ ਕੀਤੀ ਜਾਵੇ ਤਾਂ 52 ਸਾਲ ਦਾ ਰਿਕਾਰਡ ਟੁੱਟਿਆ ਹੈ। ਐਤਵਾਰ ਨੂੰ ਤਾਪਮਾਨ 45.2 ਡਿਗਰੀ ਰਿਹਾ ਜੋ ਕਿ ਆਮ ਤੌਰ ’ਤੇ ਇਨ੍ਹਾਂ ਦਿਨਾਂ ਅੰਦਰ 38 ਡਿਗਰੀ ਦੇ ਕਰੀਬ ਹੁੰਦਾ ਹੈ। 7 ਡਿਗਰੀ ਦੇ ਕਰੀਬ ਆਮ ਨਾਲੋਂ ਵੱਧ ਟੈਂਪਰੇਚਰ ਲੋਕਾਂ ਨੂੰ ਗਰਮੀ ਨਾਲ ਬੇਹਾਲ ਕਰ ਰਿਹਾ ਹੈ..ਉੱਥੇ ਹੀ ਜੇਕਰ ਅੱਜ ਦੇ ਟੈਂਪਰੇਚਰ ਦੀ ਗੱਲ ਕੀਤੀ ਜਾਵੇ ਤਾਂ ਅੱਜ ਦਾ ਘੱਟੋ ਘੱਟ ਤਾਪਮਾਨ 29 ਡਿਗਰੀ ਦੇ ਕਰੀਬ ਰਿਹਾ ਹੈ ਜੋ ਆਮ ਨਾਲੋਂ 6 ਡਿਗਰੀ ਦੇ ਕਰੀਬ ਹੈ।
ਇਹ ਵੀ ਪੜੋ: ਬੇਅਦਬੀ ਮਾਮਲਾ : ਡੇਰਾ ਸਿਰਸਾ ਮੁਖੀ ਵੀਡੀਓ ਕਾਨਫਰੰਸ ਰਾਹੀਂ ਹੋਏ ਫ਼ਰੀਦਕੋਟ ਅਦਾਲਤ ਵਿਚ ਪੇਸ਼