ETV Bharat / city

ਫਿਰੋਜਪੁਰ ਸ਼ਹਿਰੀ ਹਲਕਾ ਬਣਿਆ ਹੌਟ ਸੀਟ, ਰਾਣਾ ਗੁਰਮੀਤ ਸੋਢੀ ਦੇ ਆਉਣ ਨਾਲ ਫਸਵਾਂ ਹੋਇਆ ਮੁਕਾਬਲਾ

Punjab Assembly Election 2022: ਕੀ ਫਿਰੋਜਪੁਰ ਸ਼ਹਿਰੀ ਸੀਟ (Firozpur assembly constituency)'ਤੇ ਇਸ ਵਾਰ ਵੀ ਕਾਂਗਰਸ ਦੇ ਪਰਮਿੰਦਰ ਸਿੰਘ ਪਿੰਕੀ ਦਰਜ ਕਰਵਾਉਣਗੇ ਜਿੱਤ ਤੇ ਜਾਂ ਫੇਰ ਭਾਜਪਾ ਦੇ ਰਾਣਾ ਗੁਰਮੀਤ ਸਿੰਘ ਸੋਢੀ ਬਣਨਗੇ ਵਿਧਾਇਕ ਤੇ ਜਾਂ ਅਕਾਲੀ ਦਲ ਦੇ ਰੋਹਿਤ ਕੁਮਾਰ ਮੌਂਟੀ ਵੋਹਰਾ ਤੇ ਆਮ ਆਦਮੀ ਪਾਰਟੀ ਨਵੇਂ ਚਿਹਰੇ ਰਣਵੀਰ ਸਿੰਘ ਭੁੱਲਰ ਨਾਲ ਹਾਸਲ ਕਰ ਸਕੇਗੀ ਜਿੱਤ, ਜਾਣੋਂ ਇਥੋਂ ਦਾ ਸਿਆਸੀ ਹਾਲ...

ਫਿਰੋਜਪੁਰ ਸ਼ਹਿਰੀ ਹਲਕੇ ਬਣਿਆ ਹੌਟ ਸੀਟ
ਫਿਰੋਜਪੁਰ ਸ਼ਹਿਰੀ ਹਲਕੇ ਬਣਿਆ ਹੌਟ ਸੀਟ
author img

By

Published : Jan 29, 2022, 6:54 PM IST

ਚੰਡੀਗੜ੍ਹ: Assembly Election 2022: ਵਿਧਾਨ ਸਭਾ ਚੋਣਾਂ 2017 ਵਿੱਚ ਫਿਰੋਜਪੁਰ ਸ਼ਹਿਰੀ (Firozepur city Assembly Constituency) ਸੀਟ ਤੋਂ ਕਾਂਗਰਸ (Congress) ਦੇ ਗੁਰਮੀਤ ਸਿੰਘ ਪਿੰਕੀ ਨੇ ਜਿੱਤ ਹਾਸਲ ਕੀਤੀ ਸੀ। ਹੁਣ ਇਸ ਸੀਟ ’ਤੇ ਕਿਸ ਦਾ ਦਬਦਬਾ ਨਜ਼ਰ ਆ ਰਿਹਾ ਹੈ, ਇਸ ਲਈ ਪੜੋ ਪੂਰੀ ਖ਼ਬਰ...

ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ (Punjab Assembly Election 2022) ਲਈ ਨਾਮਜਦਗੀਆਂ ਸ਼ੁਰੂ ਹੋ ਚੁੱਕੀਆਂ ਹਨ ਤੇ ਸਾਰੀਆਂ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਜਿਸ ਦੇ ਚਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ, ਉਥੇ ਹੀ ਜੇਕਰ ਫਿਰੋਜਪੁਰ ਸ਼ਹਿਰੀ (Firozepur city Assembly Constituency) ਦੀ ਗੱਲ ਕੀਤੀ ਜਾਵੇ ਤਾਂ ਅੱਜ ਅਸੀਂ ਇਸ ਸੀਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਵਾਂਗੇ।

ਫਿਰੋਜਪੁਰ ਸ਼ਹਿਰੀ (Firozepur city Assembly Constituency)

ਜੇਕਰ ਫਿਰੋਜਪੁਰ ਸ਼ਹਿਰੀ (Firozepur city Assembly Constituency) ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਕਾਂਗਰਸ (Congress) ਦੇ ਪਰਮਿੰਦਰ ਸਿੰਘ ਪਿੰਕੀ ਵਿਧਾਇਕ ਹਨ। ਪਰਮਿੰਦਰ ਸਿੰਘ ਪਿੰਕੀ (Parminder singh pinki) ਨੇ ਜਿੱਤ ਹਾਸਲ ਕੀਤੀ ਸੀ। ਪਰਮਿੰਦਰ ਸਿੰਘ ਪਿੰਕੀ 2017 ਵਿੱਚ ਇਥੋਂ ਦੂਜੀ ਵਾਰ ਵਿਧਾਇਕ ਬਣੇ ਸੀ। ਉਨ੍ਹਾਂ ਨੇ ਫਿਰੋਜਪੁਰ ਸ਼ਹਿਰੀ ਤੋਂ ਪਹਿਲੀ ਵਾਰ ਚੋਣ ਲੜੀ ਸੀ ਤੇ ਭਾਜਪਾ (BJP) ਦੇ ਸੁਖਪਾਲ ਸਿੰਘ ਨੰਨੂ (Sukhpal singh) ਨੂੰ ਮਾਤ ਦਿੱਤੀ ਸੀ। ਆਮ ਆਦਮੀ ਪਾਰਟੀ (AAP) ਦੇ ਨਰਿੰਦਰ ਸਿੰਘ (Narinder singh) ਨੂੰ ਮਾਤ ਦਿੱਤੀ ਸੀ।

ਇਸ ਵਾਰ ਕਾਂਗਰਸ ਨੇ ਮੁੜ ਪਰਮਿੰਦਰ ਸਿਘ ਪਿੰਕੀ ਨੂੰ ਤੀਜੀ ਵਾਰ ਉਮੀਦਵਾਰ ਬਣਾਇਆ ਹੈ। ਦੂਜੇ ਪਾਸੇ ਅਕਾਲੀ ਦਲ ਨੂੰ ਨਵਾਂ ਚਿਹਰਾ ਮੈਦਾਨ ਵਿੱਚ ਉਤਾਰਨਾ ਪਿਆ ਹੈ, ਪਾਰਟੀ ਰੋਹਿਤ ਕੁਮਾਰ ਮੌਂਟੂ ਵੋਹਰਾ ਨੂੰ ਟਿਕਟ ਦਿੱਤੀ ਹੈ, ਜਦੋਂਕਿ ਆਮ ਆਦਮੀ ਪਾਰਟੀ ਨੇ ਨਰਿੰਦਰ ਸਿੰਘ ਦੀ ਟਿਕਟ ਕੱਟ ਦਿੱਤੀ ਹੈ ਤੇ ਉਨ੍ਹਾਂ ਦੀ ਥਾਂ ਰਣਵੀਰ ਸਿੰਘ ਭੁੱਲਰ ਨੂੰ ਉਮੀਦਵਾਰ ਬਣਾਇਆ ਹੈ।

2017 ਵਿਧਾਨ ਸਭਾ ਦੇ ਚੋਣ ਨਤੀਜੇ

ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਫਿਰੋਜਪੁਰ ਸ਼ਹਿਰੀ (Firozepur city Constituency) ’ਤੇ 69.93 ਵੋਟਿੰਗ ਹੋਈ ਸੀ ਤੇ ਇਸ ਦੌਰਾਨ ਕਾਂਗਰਸ ਦੇ ਪਰਮਿੰਦਰ ਸਿੰਘ ਪਿੰਕੀ ਵਿਧਾਇਕ ਬਣੇ ਸੀ। ਉਨ੍ਹਾਂ ਨੇ ਭਾਜਪਾ ਦੇ ਸੁਖਪਾਲ ਸਿੰਘ ਨੂੰ ਮਾਤ ਦਿੱਤੀ ਸੀ, ਜਦੋਂਕਿ ਆਮ ਆਦਮੀ ਪਾਰਟੀ ਦੇ ਨਰਿੰਦਰ ਸਿੰਘ ਤੀਜੇ ਸਥਾਨ ’ਤੇ ਰਹੇ ਸੀ।

ਇਸ ਦੌਰਾਨ ਕਾਂਗਰਸ (Congress) ਦੇ ਉਮੀਦਵਾਰ ਪਰਮਿੰਦਰ ਸਿੰਘ ਪਿੰਕੀ ਨੂੰ 67559 ਵੋਟਾਂ ਮਿਲੀਆਂ ਸੀ, ਜਦੋਂਕਿ ਭਾਜਪਾ (BJP) ਦੇ ਸੁਖਪਾਲ ਸਿੰਘ ਨੰਨੂ ਨੂੰ 37972 ਵੋਟਾਂ ਪ੍ਰਾਪਤ ਹੋਈਆਂ ਸੀ ਤੇ ਆਪ (AAP) ਦੇ ਨਰਿੰਦਰ ਸਿੰਘ ਨੂੰ 16202 ਵੋਟਾਂ ਪ੍ਰਾਪਤ ਹੋਈਆਂ ਸੀ।

2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਕੁਲ 69.93 ਵੋਟਿੰਗ ਹੋਈ ਸੀ। ਇਸ ਦੌਰਾਨ ਕਾਂਗਰਸ ਨੂੰ 54.26 ਫੀਸਦੀ ਵੋਟ ਸ਼ੇਅਰ ਮਿਲਿਆ ਸੀ, ਜਦੋਂਕਿ ਭਾਜਪਾ ਨੂੰ 30.50 ਫੀਸਦੀ ਵੋਟਾਂ ਹਾਸਲ ਹੋਈਆਂ ਸੀ ਤੇ ਆਪ ਦੇ ਹਿੱਸੇ 13.01 ਫੀਸਦੀ ਵੋਟ ਸ਼ੇਅਰ ਆਇਆ ਸੀ।

2012 ਵਿਧਾਨ ਸਭਾ ਦੇ ਚੋਣ ਨਤੀਜੇ

ਫਿਰੋਜਪੁਰ ਸ਼ਹਿਰੀ (Firozepur city Assembly Constituency) ਸੀਟ ’ਤੇ 74.36 ਫੀਸਦੀ ਵੋਟਿੰਗ ਹੋਈ ਸੀ। ਇਸ ਸੀਟ ਤੋਂ ਕਾਂਗਰਸ ਦੇ ਪਰਮਿੰਦਰ ਸਿੰਘ ਪਿੰਕੀ ਵਿਧਾਇਕ ਬਣੇ ਸੀ। ਉਨ੍ਹਾਂ ਨੇ ਸਿੱਧੇ ਮੁਕਾਬਲੇ ਵਿੱਚ ਭਾਜਪਾ ਦੇ ਸੁਖਪਾਲ ਸਿੰਘ ਨੰਨੂ ਨੂੰ ਹਰਾਇਆ ਸੀ।

ਇਸ ਦੌਰਾਨ ਕਾਂਗਰਸ ਦੇ ਪਰਮਿੰਦਰ ਸਿੰਘ ਪਿੰਕੀ ਨੂੰ 56173 ਵੋਟਾਂ ਹਾਸਲ ਹੋਈਆਂ ਸੀ ਤੇ ਭਾਜਪਾ ਦੇ ਸੁਖਪਾਲ ਸਿੰਘ ਨੰਨੂ ਨੂੰ 34820 ਵੋਟਾਂ ਮਿਲੀਆਂ ਸੀ ਤੇ ਇੱਕ ਆਜਾਦ ਉਮੀਦਵਾਰ ਨੂੰ 18631 ਵੋਟਾਂ ਹਾਸਲ ਹੋਈਆਂ ਸੀ।

2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਫਿਰੋਜਪੁਰ ਸ਼ਹਿਰੀ (Firozepur Assembly Constituency) 'ਤੇ 74.36 ਫੀਸਦ ਵੋਟਿੰਗ ਹੋਈ ਸੀ। ਇਸ ਦੌਰਾਨ ਕਾਂਗਰਸ ਨੂੰ 48.89 ਫੀਸਦੀ ਵੋਟਾਂ ਹਾਸਲ ਹੋਈਆਂ ਸੀ, ਜਦੋਂਕਿ ਭਾਜਪਾ ਨੂੰ 30.30 ਫੀਸਦੀ ਵੋਟਾਂ ਪ੍ਰਾਪਤ ਹੋਈਆਂ ਸੀ ਤੇ ਇੱਕ ਆਜਾਦ ਉਮੀਦਵਾਰ ਨੇ 16.2। ਵੋਟਾਂ ਲਈਆਂ ਸੀ।

ਫਿਰੋਜਪੁਰ ਸ਼ਹਿਰੀ ਸੀਟ (Firozepur city Assembly Constituency) ਦਾ ਸਿਆਸੀ ਸਮੀਕਰਨ

ਜੇਕਰ ਇਸ ਸੀਟ ਦਾ ਮੌਜੂਦਾ ਸਮੀਕਰਨ ਦੇਖੀਏ ਤਾਂ ਇਸ ਸੀਟ ’ਤੇ ਕਾਂਗਰਸ ਨੇ ਮੌਜੂਦਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੂੰ ਮੁੜ ਤੀਜੀ ਵਾਰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਦੂਜੇ ਪਾਸੇ ਭਾਜਪਾ ਨੇ ਕਾਂਗਰਸ ਛੱਡ ਕੇ ਆਏ ਦਿੱਗਜ ਆਗੂ ਰਾਣਾ ਗੁਰਮੀਤ ਸਿੰਘ ਸੋਢੀ ’ਤੇ ਦਾਅ ਖੇਡਿਆ ਹੈ ਜਦੋਂਕਿ ਆਮ ਆਦਮੀ ਪਾਰਟੀ ਨੇ ਪੁਰਾਣੇ ਉਮੀਦਵਾਰ ਨਰਿੰਦਰ ਸਿੰਘ ਦੀ ਟਿਕਟ ਕੱਟ ਦਿੱਤੀ ਹੈ ਤੇ ਰਣਵੀਰ ਸਿੰਘ ਭੁੱਲਰ ਨੂੰ ਉਮੀਦਵਾਰ ਬਣਾਇਆ ਹੈ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਨੇ ਰੋਹਿਤ ਵੋਹਰਾ ਮੌਂਟੂ ਨੂੰ ਟਿਕਟ ਦਿੱਤੀ ਹੈ। ਕੁਲ ਮਿਲਾ ਕੇ ਇਸ ਹਲਕੇ ਵਿੱਚ ਚਾਰ ਵੱਡੇ ਚਿਹਰੇ ਮੈਦਾਨ ਵਿੱਚ ਹਨ ਪਰ ਰਾਣਾ ਗੁਰਮੀਤ ਸਿੰਘ ਦੇ ਆਉਣ ਨਾਲ ਇਹ ਫਿਰੋਜਪੁਰ ਜਿਲ੍ਹੇ ਦੀ ਹੌਟ ਸੀਟ ਬਣ ਗਈ ਹੈ ਤੇ ਕਾਂਗਰਸ ਤੇ ਭਾਜਪਾ ਵਿੱਚ ਸਿੱਧਾ ਤੇ ਫਸਵਾਂ ਮੁਕਾਬਲਾ ਵੀ ਵੇਖਣ ਨੂੰ ਮਿਲ ਸਕਦਾ ਹੈ।

ਇਹ ਵੀ ਪੜ੍ਹੋ:ਫਾਜ਼ਿਲਕਾ ਦੇ ਕਾਂਗਰਸੀ ਵਿਧਾਇਕ ਦਾ ਪਿਤਾ ਲੈਣ ਗਿਆ ਵੋਟਾਂ, ਮਿਲਿਆ ਵਿਰੋਧ

ETV Bharat Logo

Copyright © 2024 Ushodaya Enterprises Pvt. Ltd., All Rights Reserved.