ਲੁਧਿਆਣਾ: ਕਿਸਾਨਾਂ ਨੇ ਜਗਰਾਓਂ (Jagraon) ਵਿਖੇ ਮਨਜੀਤ ਧਨੇਰ ਅਤੇ ਹੋਰ ਕਿਸਾਨ ਵੀਰਾ ਦੀ ਅਗਵਾਈ ਵਿੱਚ ਬਹੁਤ ਵੱਡੇ ਇਕੱਠ ਨਾਲ ਜਸ਼ਨ ਮਨਾਇਆ। ਜਿਸ ਵਿੱਚ ਆਸ ਪਾਸ ਦੇ ਪਿੰਡਾਂ ਅਤੇ ਪੰਜਾਬ ਭਰ ਵਿਚੋਂ ਆਏ ਕਿਸਾਨ ਵੀਰ ਅਤੇ ਬੀਬੀਆਂ ਨੇ ਹਿੱਸਾ ਲਿਆ।
ਹਜਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨਾਂ ਨੇ ਪਹਿਲਾਂ ਰੇਲਵੇ ਸਟੇਸ਼ਨ 'ਤੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ 3 ਕਾਲੇ ਕਾਨੂੰਨ ਦੇ ਰੱਦ ਹੋਣ ਦੀ ਖੁਸ਼ੀ ਮਨਾਈ। ਉਸ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਮੋਟਰਸਾਈਕਲ ਅਤੇ ਟਰੈਕਟਰ ਟਰਾਲੀ 'ਤੇ ਬੈਠ ਸਾਰੇ ਸ਼ਹਿਰ ਵਿੱਚ ਜਸ਼ਨ ਮਨਾਇਆ।
ਕਿਸਾਨ ਮਜ਼ਦੂਰ ਏਕਤਾ (Peasant labor unity) ਹਿੰਦੂ ਮੁਸਲਿਮ ਸਿੱਖ ਭਾਈ ਭਾਈ ਦੇ ਨਾਅਰੇ ਲਗਾਏ। ਇਸ ਮੌਕੇ ਪੁਲਿਸ ਪ੍ਰਸ਼ਾਸਨ ਨੇ ਵੀ ਪੂਰੇ ਪੁਖਤਾ ਇੰਤਜ਼ਾਮ ਕੀਤੇ ਸਨ। ਸਾਡੀ ਮੀਡਿਆ ਟੀਮ ਨਾਲ ਗੱਲ ਬਾਤ ਦੌਰਾਨ ਮਨਜੀਤ ਧਨੇਰ ਕਿਸਾਨ ਆਗੂ ਨੇ ਕਿਹਾ ਕਿ ਅਸੀਂ ਇੱਕ ਸਾਲ ਤੋਂ ਵੀ ਵੱਧ ਜੋ ਸੰਤਾਪ ਕਾਲੇ ਕਾਨੂੰਨਾਂ ਨੂੰ ਲੈ ਝੱਲਿਆ ਹੈ, ਉਹ ਸਾਡੇ ਦਿਲਾਂ ਵਿਚੋਂ ਨਹੀਂ ਜਾਣਾ। ਭਲੇ ਹੀ ਕੇਂਦਰ ਸਰਕਾਰ ਨੇ ਕਾਲੇ ਕਾਨੂੰਨ ਰੱਦ ਕਰ ਦਿੱਤੇ ਗਏ, ਪਰ ਸਾਡੇ ਜੋ 700 ਤੋਂ ਵੀ ਜਿਆਦਾ ਕਿਸਾਨ ਵੀਰਾਂ ਨੇ ਆਪਣੀ ਸ਼ਹਾਦਤ ਇਸ ਕਾਨੂੰਨ ਨੂੰ ਰੱਦ ਕਰਵਾਉਣ ਲਈ ਦਿੱਤੀ ਹੈ, ਉਹ ਇਤਿਹਾਸ ਵਿੱਚ ਅਮਰ ਹੋ ਗਏ ਹਨ। ਜੋ ਭੁਲਣਯੋਗ ਨਹੀਂ ਹੈ ਤੇ ਸਰਕਾਰਾਂ ਨੇ ਹਜੇ ਤੱਕ ਕੁਝ ਖਾਸ ਉਹਨਾਂ ਵੀਰਾ ਲਈ ਨਹੀਂ ਕੀਤਾ ਗਿਆ।
ਆਉਣ ਵਾਲੇ ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਉਹਨਾਂ ਕਿਹਾ ਕਿ ਅਸੀਂ ਸਾਰੀ ਰਾਜਨੀਤਿਕ ਪਾਰਟੀਆਂ ਦਾ ਬਾਈਕਾਟ ਕਰਦੇ ਹਾਂ ਅਤੇ ਅਸੀਂ ਆਪਣੀ ਕੋਈ ਵੀ ਰਾਜਨੀਤਿਕ ਪਾਰਟੀ ਨਹੀਂ ਬਣਾਈ। ਉਹਨਾਂ ਕਿਹਾ ਕਿ ਕੁ ਸਾਡਾ ਮਕਸਦ ਸਿਰਫ਼ ਦੇਸ਼ ਨੂੰ ਇਨ੍ਹਾਂ ਕਾਲੀਆ ਭੇਡਾਂ ਤੋਂ ਬਚਾਉਣਾ ਹੈ। ਜੋ ਸਿਉਂਕ ਬਣ ਸਾਨੂੰ ਖਾ ਰਹੀਆਂ ਹਨ।
ਉਹਨਾਂ ਨਾਲ ਖੜੇ ਉਹਨਾਂ ਦੇ ਸਾਥੀ ਕਿਸਾਨ ਵੀਰਾਂ ਨੇ ਕਿਹਾ ਕਿ 1 ਸਾਲ ਤੋਂ ਵੀ ਜਿਆਦਾ ਜੋ ਸਾਡੇ ਵੀਰਾਂ ਅਤੇ ਭੈਣਾਂ ਨੇ ਸਾਡਾ ਇਸ ਅੰਦੋਲਨ ਵਿੱਚ ਸਾਥ ਦਿੱਤਾ। ਅਸੀਂ ਦਿਲੋਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਹੋਰ ਵੀ ਕਿਸਾਨ ਆਗੂਆਂ ਨੇ ਸਟੇਜ 'ਤੇ ਅਲੱਗ ਅਲੱਗ ਆਪਣੇ ਆਪਣੇ ਵਿਚਾਰਾਂ ਨਾਲ ਸਭ ਨੂੰ ਪ੍ਰੇਰਿਤ ਕੀਤਾ।ਇਕ ਵੱਡੇ ਇਕੱਠ ਨਾਲ ਜਿੱਤ ਦਾ ਜਸ਼ਨ ਮਨਾਇਆ ਗਿਆ।
ਇਹ ਵੀ ਪੜ੍ਹੋ: ਰੇਲ ਰੋਕੋ ਅੰਦੋਲਨ ਦੀ ਤਿਆਰੀ ਲਈ ਕਰਵਾਇਆ ਗਿਆ ਸੰਮੇਲਨ