ਲੁਧਿਆਣਾ : ਨੌਜਵਾਨ ਪੀੜ੍ਹੀ ਵਿੱਚ ਟੈਟੂ ਬਣਵਾਉਣ ਦਾ ਅੱਜ-ਕੱਲ੍ਹ ਰੋਜ਼ਾਨ ਵਧਦਾ ਜਾ ਰਿਹਾ ਹੈ। ਨੌਜਵਾਨ ਆਪਣੇ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਖ-ਵੱਖ ਮਨੋਰਥ ਲਈ ਟੈਟੂ ਬਣਵਾਉਦੇ ਹਨ। ਇਸ ਕਤਾਰ ਵਿੱਚ ਕੁੜੀਆਂ ਵੀ ਪਿੱਛੇ ਨਹੀਂ ਹਨ। ਪੱਛਮੀ ਸੱਭਿਅਤਾ ਤੋਂ ਸਾਡੇ ਦੇਸ਼ ਦਾ ਨੌਜਵਾਨ ਅਕਸਰ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਫਾਲੋ ਕਰਨ ਦੀ ਕੋਸ਼ਿਸ਼ ਕਰਦਾ ਹੈ, ਜਿਸ ਦਾ ਉਨ੍ਹਾਂ ਨੂੰ ਕਈ ਵਾਰ ਖਾਮਿਆਜ਼ਾ ਵੀ ਭੁਗਤਣਾ ਪੈਂਦਾ ਹੈ।
ਹਾਲਾਂਕਿ ਸਰੀਰ ਉੱਤੇ ਟੈਟੂ ਬਣਵਾਉਣਾ ਕੋਈ ਨਵੀਂ ਗੱਲ ਨਹੀਂ ਹੈ ਅਤੇ ਨਾ ਇਹ ਪੱਛਮੀ ਸੱਭਿਅਤਾ ਦੀ ਦੇਣ ਹੈ। ਦਰਅਸਲ ਸਾਡੇ ਸੱਭਿਆਚਾਰ ਦਾ ਵੀ ਇਹ ਕਈ ਦਹਾਕਿਆਂ ਪਹਿਲਾਂ ਹੀ ਹਿੱਸਾ ਲੈ ਚੁੱਕਾ ਸੀ। ਭਾਰਤ ਵਿੱਚ ਕਈ ਅਜਿਹੀਆਂ ਸੱਭਿਆਤਾਵਾਂ ਸੀ, ਜਿਨ੍ਹਾਂ ਵਿੱਚ ਟੈਟੂ ਬਣਵਾਏ ਜਾਂਦੇ ਸੀ। ਕਈ ਵਾਰ ਇਹ ਵੱਖ-ਵੱਖ ਕਬੀਲਿਆਂ ਵਿੱਚ ਟੈਟੂ ਚਿੰਨ੍ਹ ਦੇ ਤੌਰ ਉੱਤੇ ਵਰਤਿਆ ਜਾਂਦਾ ਸੀ ਅਤੇ ਪਹਿਲੇ ਸਮਿਆਂ ਵਿੱਚ ਮਹਿਲਾਵਾਂ ਵੀ ਟੈਟੂ ਬਣਵਾਇਆ ਕਰਦੀਆਂ ਸੀ।
ਟੈਟੂ ਦਾ ਸਾਡੇ ਸੱਭਿਆਚਾਰ ਨਾਲ ਰਿਸ਼ਤਾ : ਟੈਟੂ ਦਾ ਸਾਡੇ ਸੱਭਿਆਚਾਰ ਨਾਲ ਪੁਰਾਣਾ ਰਿਸ਼ਤਾ ਰਿਹਾ ਹੈ। ਭਾਰਤ ਵਿੱਚ ਸਦੀਆਂ ਤੋਂ ਕਬੀਲਿਆਂ ਅੰਦਰ ਰਹਿਣ ਵਾਲੇ ਲੋਕ ਪਹਿਲਾਂ ਆਪਣੇ ਕਬੀਲੇ ਦੀ ਨਿਸ਼ਾਨੀ ਦੇ ਤੌਰ ਉੱਤੇ ਇਹ ਟੈਟੂ ਬਣਾਇਆ ਕਰਦੇ ਸੀ। ਫਿਰ ਸਮਾਂ ਬਦਲਣ ਨਾਲ ਮਹਿਲਾਵਾਂ ਨੇ ਇਸ ਨੂੰ ਸ਼ੌਕ ਵਜੋਂ ਬਣਵਾਉਣਾ ਸ਼ੁਰੂ ਕਰ ਦਿੱਤਾ। ਪੰਜਾਬ ਦੇ ਮੇਲਿਆਂ ਵਿੱਚ ਵੀ ਟੈਟੂ ਬਣਵਾਉਣ ਦਾ ਕਾਫੀ ਕਰੇਜ਼ ਰਿਹਾ ਹੈ। ਟੈਟੂ ਸਾਡੇ ਸੱਭਿਆਚਾਰ ਦੇ ਨਾਲ ਵੀ ਜੁੜਿਆ ਹੋਇਆ ਹੈ। ਪਹਿਲੇ ਸਮਿਆਂ ਵਿੱਚ ਨੌਜਵਾਨ ਮੇਲਿਆਂ ਵਿੱਚ ਜਾ ਕੇ ਟੈਟੂ ਬਣਵਾਉਂਦੇ ਹੁੰਦੇ ਸੀ। ਉਹ ਟੈਟੂ ਦੇ ਦੌਰ ਵਿੱਚ ਮੋਰ ਬਣਵਾਉਣਾ, ਹੰਢਾ ਬਣਾਉਣਾ ਜਾਂ ਫਿਰ ਛੋਟੇ ਬਾਜ ਬਣਵਾਉਂਦੇ ਹੁੰਦੇ ਸੀ।
ਕਈ ਆਪਣੀ ਬਾਂਹ ਦੇ ਆਪਣੇ ਚਾਹੁਣ ਵਾਲੇ ਦਾ ਨਾਮ ਲਿਖਵਾਉਂਦੇ ਸੀ ਜਾਂ ਆਪਣਾ ਜਾਂ ਫਿਰ ਉਸ ਧਰਮ ਨੂੰ ਮੰਨਣ ਵਾਲੇ ਗੁਰੂ ਦੇ ਨਾਮ ਦਾ ਟੈਟੂ ਵੀ ਬਣਾਉਂਦੇ ਹੁੰਦੇ ਸੀ ਪਰ ਬਾਅਦ ਵਿੱਚ ਜਦੋਂ ਐਚਆਈਵੀ ਦੇ ਮਾਮਲਿਆਂ ਦੇ ਵਿੱਚ ਵਾਧਾ ਹੋਣ ਲੱਗਾ ਤਾਂ ਮੇਲਿਆਂ ਵਿੱਚ ਆਉਣ ਵਾਲੇ ਟੈਟੂ ਬਣਵਾਉਣ ਵਾਲਿਆਂ ਨੂੰ ਲੋਕਾਂ ਨੇ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ।
ਟੈਟੂ ਬਣਾਉਣ ਦੇ ਬੁਰੇ ਸਿੱਟੇ : ਆਪਣੇ ਸਰੀਰ ਉੱਤੇ ਟੈਟੂ ਬਣਵਾਉਣ ਦੇ ਕਈ ਤਰ੍ਹਾਂ ਦੇ ਭਿਆਨਕ ਨਤੀਜੇ ਨਿਕਲ ਸਕਦੇ ਹਨ। ਸਿਹਤ ਵਿਭਾਗ ਵੱਲੋਂ ਬੀਤੇ ਕੁੱਝ ਸਾਲਾਂ ਵਿੱਚ ਕੀਤੀ ਗਈ ਖੋਜ ਦੇ ਮੁਤਾਬਕ 15 ਫ਼ੀਸਦੀ ਦੇ ਕਰੀਬ ਨੌਜਵਾਨ ਟੈਟੂ ਬਣਵਾ ਕੇ ਕਾਲੇ ਪੀਲੀਆ ਦੇ ਸ਼ਿਕਾਰ ਹੋ ਜਾਂਦੇ ਹਨ।
ਉਨ੍ਹਾਂ ਨੂੰ ਚਮੜੀ ਦੇ ਰੋਗਾਂ ਵਰਗੀਆਂ ਕਈ ਭਿਆਨਕ ਬਿਮਾਰੀਆਂ ਵੀ ਲੱਗਦੀਆਂ ਹਨ। ਲੁਧਿਆਣਾ ਦੇ ਮਾਹਿਰ ਡਾ. ਦੱਸਦੇ ਨੇ ਕਿ ਟੈਟੂ ਬਣਵਾਉਂਦੇ ਸਮੇਂ ਕਈ ਵਾਰ ਲੋਕ ਇੱਕੋ ਹੀ ਨਿਡਲ ਦੀ ਵਰਤੋਂ ਕਰਦੇ ਹਨ, ਜਿਸ ਨਾਲ ਇੱਕ ਸਰੀਰ ਤੋਂ ਦੂਜੇ ਸਰੀਰ ਵਿੱਚ ਬਿਮਾਰੀਆਂ ਖੂਨ ਰਾਹੀਂ ਜਾਂਦੀਆਂ ਹਨ। ਇਸ ਤਰ੍ਹਾਂ ਨੌਜਵਾਨਾਂ ਨੂੰ ਬਿਮਾਰੀਆਂ ਹੋਣ ਦਾ ਖਤਰਾ ਵੱਧ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਜੌਂਡਿਸ ਯਾਨੀ ਕਿ ਕਾਲਾ ਪੀਲੀਆ ਇਨ੍ਹਾਂ ਵਿੱਚੋਂ ਮੁੱਖ ਬਿਮਾਰੀ ਹੈ।। ਜੋ ਲੀਵਰ ਨੂੰ ਡੈਮੇਜ ਕਰਦੀ ਹੈ। ਇਸ ਨਾਲ ਲਿਵਰ ਕੈਂਸਰ ਤੱਕ ਹੋ ਸਕਦਾ ਹੈ ਅਤੇ ਅਜੇ ਤੱਕ ਇਹਨਾਂ ਬਿਮਾਰੀਆਂ ਦਾ ਕੋਈ ਇਲਾਜ ਵੀ ਨਹੀਂ।
ਕਿਵੇਂ ਫੈਲਦੀ ਹੈ ਬਿਮਾਰੀ : ਲੁਧਿਆਣਾ ਦੇ ਸੀਨੀਅਰ ਡਾ. ਇਕਬਾਲ ਸਿੰਘ ਨੂੰ ਚਾਰ ਦਹਾਕਿਆਂ ਦਾ ਤਜਰਬਾ ਹੈ। ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਟੈਟੂ ਬਣਵਾਉਣ ਨਾਲ ਇਸ ਤਰ੍ਹਾਂ ਬਿਮਾਰੀਆਂ ਫੈਲਦੀਆਂ ਹਨ। ਉਹਨਾਂ ਦੱਸਿਆ ਕਿ ਟੈਟੂ ਦੋ ਤਰ੍ਹਾਂ ਦੇ ਹੁੰਦੇ ਹਨ ਇੱਕ ਕੱਚੇ ਅਤੇ ਦੂਜਾ ਪੱਕੇ। ਉਨ੍ਹਾਂ ਕਿਹਾ, ਕੱਚੇ ਟੈਟੂ ਨਾਲ ਤਾਂ ਕੋਈ ਬਹੁਤਾ ਖਤਰਾ ਨਹੀਂ ਹੁੰਦਾ ਪਰ ਜੋ ਪੱਕੇ ਟੈਟੂ ਹੁੰਦੇ ਹਨ ਉਸ ਨਾਲ ਸਰਿੰਜ ਰਾਹੀਂ ਸਾਡੇ ਸਰੀਰ ਦੀ ਚਮੜੀ ਵਿੱਚ ਸਿਆਹੀ ਭਰੀ ਜਾਂਦੀ ਹੈ ਅਤੇ ਇਹ ਸਿਆਹੀ ਵਿੱਚ ਮੈਟਲ ਵੱਡੀ ਮਾਤਰਾ ਵਿੱਚ ਹੁੰਦਾ ਹੈ ਅਤੇ ਇਹ ਮੈਟਲ ਸਾਡੇ ਖ਼ੂਨ ਵਿੱਚ ਚਲਾ ਜਾਂਦਾ ਹੈ। ਉਨ੍ਹਾਂ ਦੱਸਿਆ ਜਦੋਂ ਸਟਰਲਾਈਜੇਸ਼ਨ ਤੋਂ ਬਿਨਾਂ ਕਿਸੇ ਵੀ ਨਿਡਲ ਨੂੰ ਦੂਜੇ ਦੇ ਸਰੀਰ ਉੱਤੇ ਵਰਤਿਆ ਜਾਂਦਾ ਹੈ ਤਾਂ ਉਸ ਦੇ ਸਰੀਰ ਵਿੱਚ ਹੋਰ ਭਿਆਨਕ ਬਿਮਾਰੀਆਂ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ।
ਕਿੰਨਾ ਭਿਆਨਕ ਹੈ ਕਾਲਾ ਪੀਲੀਆ : ਟੈਟੂ ਬਣਵਾਉਣ ਦੇ ਨਾਲ ਕਈ ਤਰਾਂ ਦੇ ਇਨਫੈਕਸ਼ਨ ਹੁੰਦੇ ਹਨ। ਜਿਸ ਵਿੱਚੋਂ ਕਾਲਾ ਪੀਲੀਆ ਵੀ ਇੱਕ ਹੈ। ਰਿਪੋਰਟ ਅਨੁਸਾਰ 15 ਫੀਸਦੀ ਮਾਮਲੇ ਕਾਲਾ ਪੀਲੀਆ ਦੇ ਸੰਕ੍ਰਮਣ ਨਾਲ ਫੈਲਦੇ ਹਨ। ਜਿਸ ਵਿੱਚ ਨਸ਼ੇ ਦੇ ਇੰਜੈਕਸ਼ਨ ਹੋਣ ਨਾਲ ਅਤੇ ਟੈਟੂ ਬਨਵਉਣਾ ਆਦਿ ਵੀ ਸ਼ਾਮਲ ਹੈ। ਡਾਕਟਰ ਨੇ ਦੱਸਿਆ ਕੇ ਟੈਟੂ ਕਾਲਾ ਪੀਲੀਆ ਇੱਕ ਵੱਡੀ ਬਿਮਾਰੀ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਲੀਵਰ ਵਿੱਚ ਕੈਂਸਰ ਹੋ ਸਕਦਾ ਹੈ।
ਇਹ ਵੀ ਪੜ੍ਹੋ : National Herald Case: ਰਾਹੁਲ ਗਾਂਧੀ ਤੋਂ ਤੀਜੇ ਦਿਨ ਕਰੀਬ 9 ਘੰਟੇ ਕੀਤੀ ਪੁੱਛਗਿੱਛ, 17 ਜੂਨ ਨੂੰ ਮੁੜ ਤਲਬ