ਲੁਧਿਆਣਾ: 2022 ਵਿਧਾਨ ਸਭਾ ਚੋਣਾਂ ( Assembly Election 2022) ਨੂੰ ਲੈ ਕੇ ਹਰ ਇੱਕ ਪਾਰਟੀ ਸਰਗਰਮ ਹੈ। ਚੋਣਾਂ ਨੂੰ ਲੈ ਕੇ ਪਾਰਟੀਆਂ ਵੱਲੋਂ ਪ੍ਰਚਾਰ ਕੀਤੇ ਜਾ ਰਹੇ ਹਨ।
ਲੁਧਿਆਣਾ ਤੋਂ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ(Senior Akali Dal leader Maheshinder Grewal from Ludhiana) ਨੇ ਕੇਜਰੀਵਾਲ ਵੱਲੋਂ ਕੱਢੀ ਗਈ ਤਿਰੰਗਾ ਯਾਤਰਾ ਨੂੰ ਲੈ ਕੇ ਸਵਾਲ ਖੜੇ ਕੀਤੇ। ਉਨ੍ਹਾਂ ਕਿਹਾ ਕਿ ਤਿਰੰਗਾ ਲੈ ਕੇ ਕੇਜਰੀਵਾਲ ਛੋਟੀ ਰਾਜਨੀਤੀ ਕਰ ਰਹੇ ਹਨ।
ਉਨ੍ਹਾਂ ਕਿਹਾ(Akali Dal leader Maheshinder Grewal's statement on Kejriwal) ਤਿਰੰਗਾ ਸਾਡਾ ਕੌਮੀ ਝੰਡਾ ਹੈ ਅਤੇ ਇਹ ਸਾਰਿਆਂ ਦਾ ਸਾਂਝਾ ਹੈ, ਜੋ ਤਿਰੰਗਾ ਦਿੱਲੀ 'ਚ ਹੈ, ਉਹ ਹੀ ਸਾਰੇ ਭਾਰਤ ਵਿੱਚ ਹੈ। ਉਨ੍ਹਾਂ ਕਿਹਾ ਕਿ ਅਜਿਹੇ 'ਚ ਪੰਜਾਬ ਆ ਕੇ ਤਿਰੰਗਾ ਲਹਿਰਾਉਣ ਦਾ ਕੋਈ ਮਤਲਬ ਨਹੀਂ ਬਣਦਾ। ਉਨ੍ਹਾਂ ਕਿਹਾ ਕਿ ਤਿਰੰਗਾ ਨੂੰ ਲੈ ਕੇ ਸਿਆਸਤ ਨਹੀਂ ਕਰਨੀ ਚਾਹੀਦੀ(Statement of Maheshinder Grewal on Kejriwal's Tricolor Yatra)।
ਕੇਜਰੀਵਾਲ ਦੇ ਮੁੱਦੇ 'ਤੇ ਉਨ੍ਹਾਂ ਬੋਲਦਿਆਂ ਕਿਹਾ ਕਿ ਉਹ ਪੈਰ ਪੈਰ 'ਤੇ ਝੂਠ ਬੋਲਦੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਜਾ ਕੇ ਉਹ ਕੁਝ ਹੋਰ ਬੋਲਦੇ ਹਨ, ਜਦੋਂ ਕਿ ਪਠਾਨਕੋਟ ਆ ਕੇ ਕੁੱਝ ਹੋਰ ਬੋਲਦੇ ਹਨ।
ਉਹਨਾਂ ਕਿਹਾ ਕਿ ਸਟੇਜ ਉਤੇ ਬਾਰਡਰ 'ਤੇ ਸ਼ਹੀਦ ਹੋਏ ਕਿਸਾਨਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ। ਉਹਨਾਂ ਦੇ ਪਰਿਵਾਰਾਂ ਨੂੰ ਇੱਕ ਇੱਕ ਕਰੋੜ ਰੁਪਾਇਆ ਦੇਣਾ ਚਾਹੀਦਾ ਹੈ, ਜੇਕਰ ਉਹ ਪੰਜਾਬ ਦੇ ਐਨੇ ਹੀ ਹਮਦਰਦ ਹਨ ਤਾਂ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਜਿੱਥੇ ਕੇਜਰੀਵਾਲ ਜਾਂਦਾ ਹੈ ਉਥੋ ਦੇ ਹੀ ਬਿਆਨ ਦਿੰਦਾ ਹੈ, ਪਹਿਲਾਂ ਉਹਨਾਂ ਕਿਹਾ ਕਿ ਐਸ.ਓ.ਐਲ ਦੇ ਪਾਣੀ ਪੰਜਾਬ ਦੇ ਹਨ। ਜਦੋਂ ਹਰਿਆਣੇ ਗਏ ਉਦੋਂ ਕਹਿੰਦੇ ਹਰਿਆਣੇ ਦੇ ਹਨ। ਉਹਨਾਂ ਦਾ ਕੋਈ ਸਟੈਂਡ ਨਹੀਂ ਹੈ।
ਕੈਪਟਨ ਅਮਰਿੰਦਰ(Akali Dal leader Maheshinder Grewal's statement on Congress) ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਗੱਲ ਕਹਿਣ ਦਾ ਪੂਰਾ ਹੱਕ ਹੈ। ਬਾਕੀ ਇਸ ਬਾਰੇ ਲੋਕਾਂ ਨੇ ਆਪ ਤਹਿ ਕਰਨਾ ਹੈ ਕਿ ਇਸਦੀ ਸਰਕਾਰ ਬਣਾਉਣੀ ਹੈ।
ਇਹ ਵੀ ਪੜ੍ਹੋ:2 ਦਸੰਬਰ ਪਠਾਨਕੋਟ ’ਚ ਕੇਜਰੀਵਾਲ ਕਰਨਗੇ 'ਤਿਰੰਗਾ ਯਾਤਰਾ'