ETV Bharat / city

ਹਾਦਸੇ ਜਾਂ ਲਾਪਰਵਾਹੀ: ਸਮਾਰਟ ਸਿਟੀ ਲੁਧਿਆਣਾ 'ਚ ਸੜਕ ਹਾਦਸਿਆਂ ਦੇ ਅੰਕੜੇ ਤੁਹਾਨੂੰ ਕਰ ਦੇਣਗੇ ਹੈਰਾਨ

ਸਾਲ 2020 'ਚ ਕੋਰੋਨਾ ਮਹਾਂਮਾਰੀ ਕਰਕੇ ਸ਼ੁਰੂਆਤੀ ਮਹੀਨਿਆਂ ਤੋਂ ਬਾਅਦ ਲੁਧਿਆਣਾ 'ਚ ਸੜਕ ਹਾਦਸਿਆਂ ਨਾਲ ਹੁਣ ਤੱਕ ਮਹਿਜ਼ 9 ਮਹੀਨਿਆਂ 'ਚ 100 ਦੇ ਕਰੀਬ ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ, ਜੋ ਕਿ ਪਿਛਲੇ ਸਾਲਾਂ ਦੇ ਮੁਤਾਬਕ ਬਹੁਤ ਘੱਟ ਰਹੀ ਹੈ।

ਹਾਦਸੇ ਜਾਂ ਲਾਪਰਵਾਹੀ: ਸਮਾਰਟ ਸਿਟੀ ਲੁਧਿਆਣਾ 'ਚ ਸੜਕ ਹਾਦਸਿਆਂ ਦੇ ਅੰਕੜੇ ਤੁਹਾਨੂੰ ਕਰ ਦੇਣਗੇ ਹੈਰਾਨ
ਹਾਦਸੇ ਜਾਂ ਲਾਪਰਵਾਹੀ: ਸਮਾਰਟ ਸਿਟੀ ਲੁਧਿਆਣਾ 'ਚ ਸੜਕ ਹਾਦਸਿਆਂ ਦੇ ਅੰਕੜੇ ਤੁਹਾਨੂੰ ਕਰ ਦੇਣਗੇ ਹੈਰਾਨ
author img

By

Published : Sep 16, 2020, 8:26 PM IST

Updated : Sep 16, 2020, 8:49 PM IST

ਲੁਧਿਆਣਾ: ਸਮਾਰਟ ਸਿਟੀ ਲੁਧਿਆਣਾ ਕਹਿਣ ਨੂੰ ਤਾਂ ਵਿਕਸਿਤ ਪੰਜਾਬ ਦੇ ਸ਼ਹਿਰਾਂ ਵਿੱਚੋਂ ਇੱਕ ਹੈ ਪਰ ਇਥੋਂ ਦੇ ਹਾਲਾਤ ਅਜਿਹੇ ਹਨ ਕਿ ਸਲਾਨਾ ਸੜਕ ਹਾਦਸਿਆਂ 'ਚ ਸ਼ਹਿਰ ਵਿੱਚ ਹੀ ਸੈਂਕੜੇ ਮੌਤਾਂ ਹੁੰਦੀਆਂ ਹਨ। ਜੇਕਰ ਗੱਲ 2018 ਦੀ ਕੀਤੀ ਜਾਵੇ ਤਾਂ ਲੁਧਿਆਣਾ ਵਿੱਚ ਸੜਕ ਹਾਦਸਿਆਂ ਨਾਲ 300 ਦੇ ਕਰੀਬ ਲੋਕਾਂ ਦੀ ਮੌਤ ਹੋਈ ਸੀ, ਪਰ ਜੇ 2019 ਦੀ ਗੱਲ ਕੀਤੀ ਜਾਵੇ ਤਾਂ ਸੜਕ ਹਾਦਸਿਆਂ 'ਚ ਮਰਨ ਵਾਲਿਆਂ ਦੀ ਗਿਣਤੀ 350 ਸੀ।

ਹਾਦਸੇ ਜਾਂ ਲਾਪਰਵਾਹੀ: ਸਮਾਰਟ ਸਿਟੀ ਲੁਧਿਆਣਾ 'ਚ ਸੜਕ ਹਾਦਸਿਆਂ ਦੇ ਅੰਕੜੇ ਤੁਹਾਨੂੰ ਕਰ ਦੇਣਗੇ ਹੈਰਾਨ

ਇਹ ਸਾਰੇ ਅੰਕੜੇ ਅਧਿਕਾਰਕ ਤੌਰ 'ਤੇ ਹਨ ਪਰ ਜੇ ਅਨਅਧਿਕਾਰਕ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਮਰਨ ਵਾਲਿਆਂ ਦੀ ਗਿਣਤੀ 550 ਹੈ। ਸਾਲ 2020 'ਚ ਕੋਰੋਨਾ ਮਹਾਂਮਾਰੀ ਕਰਕੇ ਸ਼ੁਰੂਆਤੀ ਮਹੀਨਿਆਂ ਤੋਂ ਬਾਅਦ ਲੁਧਿਆਣਾ 'ਚ ਸੜਕ ਹਾਦਸਿਆਂ ਨਾਲ ਹੁਣ ਤੱਕ ਮਹਿਜ਼ 9 ਮਹੀਨਿਆਂ 'ਚ 100 ਦੇ ਕਰੀਬ ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ, ਜੋ ਕਿ ਪਿਛਲੇ ਸਾਲਾਂ ਦੇ ਮੁਤਾਬਕ ਬਹੁਤ ਘੱਟ ਰਹੀ ਹੈ। ਇਸ ਦਾ ਕਾਰਨ ਕਰਫਿਊ ਅਤੇ ਲੌਕਡਾਊਨ ਨੂੰ ਮੰਨਿਆ ਜਾ ਸਕਦਾ ਹੈ।

ਲੁਧਿਆਣਾ ਤੋਂ ਟ੍ਰੈਫਿਕ ਦੇ ਮਾਹਿਰ ਕਮਲਜੀਤ ਸਿੰਘ ਸੋਹੀ ਨੇ ਦੱਸਿਆ ਕਿ ਲੁਧਿਆਣਾ ਹਾਦਸਿਆਂ ਦਾ ਸ਼ਹਿਰ ਹੈ, ਇੱਥੇ ਸਾਲ 'ਚ ਸੈਂਕੜੇ ਸੜਕ ਹਾਦਸਿਆਂ 'ਚ ਲੋਕਾਂ ਦੀਆਂ ਮੌਤਾਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਅੰਕੜਾ ਕੋਰੋਨਾ ਮਹਾਂਮਾਰੀ ਦੌਰਾਨ ਜ਼ਰੂਰ ਘਟਿਆ ਹੈ ਪਰ ਲੁਧਿਆਣਾ ਦੀਆਂ ਸੜਕਾਂ ਦੀ ਹਾਲਤ ਇੰਨੀ ਖਸਤਾ ਹੈ ਕਿ ਇੱਥੇ ਸੜਕ ਹਾਦਸੇ ਨਿੱਤ ਦਿਨ ਵਧਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਹਿਣ ਨੂੰ ਤਾਂ ਲੁਧਿਆਣਾ ਸਮਾਰਟ ਸਿਟੀ ਹੈ ਪਰ ਇੱਥੇ ਅਜਿਹਾ ਕੁਝ ਵੀ ਨਹੀਂ ਹੈ ਜਿਸ ਨੂੰ ਸਮਾਰਟ ਕਿਹਾ ਜਾ ਸਕੇ।

ਸੋਹੀ ਨੇ ਦੱਸਿਆ ਕਿ ਟ੍ਰੈਫਿਕ ਪੁਲਿਸ ਹੀ ਨਹੀਂ ਸਗੋਂ ਇਹ ਸਾਰੇ ਮਹਿਕਮਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸੜਕਾਂ ਦੇ ਸੁਧਾਰ ਲਈ ਯਤਨ ਕਰਨ।

ਉਨ੍ਹਾਂ ਕਿਹਾ ਕਿ ਟ੍ਰੈਫਿਕ ਪੁਲਿਸ ਵੱਲੋਂ ਬੀਤੇ ਦਿਨੀਂ 10 ਤੋਂ ਵੱਧ ਲੁਧਿਆਣਾ ਵਿੱਚ ਅਜਿਹੇ ਬਲੈਕ ਸਪਾਟ ਉਜਾਗਰ ਕੀਤੇ ਗਏ ਜੋ ਸੜਕ ਹਾਦਸਿਆਂ ਦੀ ਸਭ ਤੋਂ ਵੱਡੀ ਵਜ੍ਹਾ ਬਣਦੇ ਹਨ ਪਰ ਇਨ੍ਹਾਂ ਬਲੈਕ ਸਪਾਟਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਰੰਮਤ ਨਹੀਂ ਕਰਵਾਈ ਗਈ। ਸਗੋਂ ਇਹ ਉਸੇ ਤਰ੍ਹਾਂ ਹਨ ਅਤੇ ਇੱਥੇ ਨਿੱਤ ਹਾਦਸੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅਧਿਕਾਰਕ ਤੌਰ 'ਤੇ ਤਾਂ ਇਹ ਗਿਣਤੀ ਕਾਫੀ ਘੱਟ ਵਿਖਾਈ ਦਿੰਦੀ ਹੈ ਪਰ ਅਸਲ 'ਚ ਇਸ ਤੋਂ ਕਿਤੇ ਜ਼ਿਆਦਾ ਸੜਕ ਹਾਦਸਿਆਂ 'ਚ ਲੋਕ ਆਪਣੀ ਜਾਨ ਗਵਾਉਂਦੇ ਹਨ ਜਾਂ ਫਿਰ ਅੰਗਹੀਣ ਹੋ ਜਾਂਦੇ ਹਨ।

ਜ਼ਿਕਰੇ ਖ਼ਾਸ ਹੈ ਕਿ ਇਸ ਮਾਮਲੇ ਬਾਰੇ ਡੀਸੀਪੀ ਟ੍ਰੈਫਿਕ ਲੁਧਿਆਣਾ ਸੁਖਪਾਲ ਬਰਾੜ ਅਤੇ ਏਸੀਪੀ ਟ੍ਰੈਫਿਕ ਗੁਰਦੇਵ ਸਿੰਘ ਨਾਲ ਰਾਬਤਾ ਕਾਇਮ ਕਰਨ ਦੇ ਬਾਵਜੂਦ ਉਨ੍ਹਾਂ ਨੇ ਕੈਮਰੇ ਅੱਗੇ ਕੁਝ ਵੀ ਬੋਲਣ ਤੋਂ ਸਾਫ ਇਨਕਾਰ ਕਰ ਦਿੱਤਾ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਲੁਧਿਆਣਾ ਦੀ ਟ੍ਰੈਫਿਕ ਪੁਲਿਸ ਨਾ ਸਿਰਫ਼ ਆਪਣੀਆਂ ਨਾਕਾਮੀਆਂ ਨੂੰ ਲੁੱਕੋ ਰਹੀ ਹੈ, ਸਗੋਂ ਪੀਡਬਲਯੂਡੀ ਅਤੇ ਕਾਰਪੋਰੇਸ਼ਨ ਦੀ ਜ਼ਿੰਮੇਵਾਰੀਆਂ 'ਤੇ ਵੀ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।

Last Updated : Sep 16, 2020, 8:49 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.