ਲੁਧਿਆਣਾ: ਸੂਬੇ ਭਰ ’ਚ ਲੁੱਟਖੋਹਾਂ ਅਤੇ ਕਤਲ ਦੀਆਂ ਵਾਰਦਾਤਾਂ ਦਿਨੋਂ ਦਿਨ ਵਧਦੀਆਂ ਹੀ ਜਾ ਰਹੀਆਂ ਹਨ। ਕੁਝ ਦਿਨ ਪਹਿਲਾਂ ਹੀ ਪੰਜਾਬੀ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਦੀ ਮਾਨ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ’ਤੇ ਆਈ ਹੋਈ ਹੈ। ਪਰ ਹਾਲਾਤ ਅਜੇ ਵੀ ਉਸੇ ਤਰ੍ਹਾਂ ਹੀ ਬਣੇ ਹੋਏ ਹਨ। ਦੱਸ ਦਈਏ ਕਿ ਜਲੰਧਰ ਲੁਧਿਆਣਾ ਲਾਡੋਵਾਲ ਸਥਿਤ ਟੋਲਪਲਾਜ਼ਾ ’ਤੇ 2 ਲੁਟੇਰਿਆ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਮਿਲੀ ਜਾਣਕਾਰੀ ਮੁਤਾਬਿਕ ਲਾਡੋਵਾਲ ਟੋਲ ਪਲਾਜ਼ਾ ਤੇ ਉਸ ਸਮੇਂ ਤਣਾਅ ਦਾ ਮਾਹੌਲ ਬਣ ਗਿਆ ਜਦੋ ਤੜਕਸਾਰ ਦੋ ਲੁਟੇਰਿਆ ਨੇ ਪੀਆਰਟੀਸੀ ਨੂੰ ਗੰਨ ਪੁਆਇੰਟ ’ਤੇ ਲੁੱਟਿਆ। ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆ ਨੇ ਬੱਸ ਦੇ ਕੰਡਕਟਰ ਤੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪਰ ਇਸ ਮਾਮਲੇ ’ਤੇ ਪੁਲਿਸ ਕਮਿਸ਼ਨਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
ਲੁੱਟਖੋਹ ਦੇ ਮਾਮਲੇ ਨੂੰ ਨਕਾਰਿਆ: ਦੱਸ ਦਈਏ ਕਿ ਇੱਕ ਪਾਸੇ ਜਿੱਥੇ ਇਸ ਮਾਮਲੇ ਨੂੰ ਲੁੱਟਖੋਹ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਇਸ ਮਾਮਲੇ ’ਤੇ ਪੁਲਿਸ ਵੱਲੋਂ ਲੁੱਟਖੋਹ ਦਾ ਮਾਮਲੇ ਨੂੰ ਨਕਾਰਿਆ ਹੈ। ਮਾਮਲੇ ਸਬੰਧੀ ਪੁਲਿਸ ਕਮੀਸ਼ਨਰ ਦਾ ਬਿਆਨ ਸਾਹਮਣੇ ਆਇਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਲੁੱਟਖੋਹ ਨਹੀਂ ਹੋਈ ਹੈ। ਸਿਰਫ ਬਾਈਕ ਸਵਾਰਾਂ ਅਤੇ ਬੱਸ ਕੰਡਕਟਰ ਚ ਬਹਿਸਬਾਜ਼ੀ ਹੋਈ ਸੀ।
ਉਨ੍ਹਾਂ ਨੇ ਅੱਗੇ ਕਿਹਾ ਕਿ ਬਿਨਾਂ ਮਤਲਬ ਦੀ ਗੱਲ ਨੂੰ ਗਲਤ ਤਰੀਕੇ ਨਾਲ ਦੱਸਿਆ ਜਾ ਰਿਹਾ ਹੈ। ਸਿਰਫ ਇਨ੍ਹਾਂ ਦੀ ਆਪਸ ਚ ਬਹਿਸਬਾਜ਼ੀ ਹੋਈ ਸੀ। ਕਿਸੇ ਵੀ ਤਰ੍ਹਾਂ ਦੀ ਕੋਈ ਲੁੱਟਖੋਹ ਨਹੀਂ ਹੋਈ ਸੀ। ਇਸ ਦੌਰਾਨ ਨੌਜਵਾਨਾਂ ਦੇ ਲੋਕ ਕੋਈ ਹਥਿਆਰ ਨਹੀਂ ਸੀ। ਕਿਸੇ ਵੀ ਤਰ੍ਹਾਂ ਦੀ ਕੋਈ ਵੱਡੀ ਵਾਰਦਾਤ ਨਹੀਂ ਹੋਈ ਹੈ।
'ਲੁਟੇਰਿਆ ਨੇ ਦਿੱਤਾ ਲੁੱਟ ਦੀ ਵਾਰਦਾਤ ਨੂੰ ਅੰਜਾਮ': ਬੱਸ ਕੰਡਕਟਰ ਨੇ ਕਿਹਾ ਕਿ ਤਿੰਨ ਲੁਟੇਰੇ ਐਕਟਿਵਾ ਅਤੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਸੀ। ਉਨ੍ਹਾਂ ਵੱਲੋਂ ਬੰਦੂਕ ਦੀ ਨੋਕ ’ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਉਸ ਕੋਲੋਂ ਕੋਲ ਤਕਰੀਬਨ 20 ਹਜ਼ਾਰ ਰੁਪਏ ਸਨ ਜੋ ਲੁਟੇਰੇ ਲੁੱਟ ਕੇ ਫਰਾਰ ਹੋ ਗਏ। ਇਸ ਮਾਮਲੇ ਤੋਂ ਬਾਅਦ ਬੱਸ ਦੇ ਮੁਲਾਜ਼ਮਾਂ ਵੱਲੋਂ ਵਿਰੋਧ ਕੀਤਾ ਗਿਆ। ਜਿਸ ਦੇ ਕਾਫੀ ਸਮੇਂ ਪੁਲਿਸ ਪਹੁੰਚੀ।
ਹਾਲਾਂਕਿ ਇਸ ਮਾਮਲੇ ’ਤੇ ਪਹਿਲਾਂ ਐਸਐਚਓ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਕੰਡਕਟਰ ਕੋਲੋਂ ਲੁੱਟ ਕੀਤੀ ਗਈ ਹੈ। ਤਕਰੀਬਨ 20 ਰੁਪਏ ਦੀ ਰਕਮ ਲੁੱਟੀ ਗਈ ਹੈ ਜਿਸ ਬਾਰੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਸ ਵਿਚ ਤਿੰਨ ਨੌਜਵਾਨਾਂ ਵਿਖਾਈ ਦੇ ਰਹੇ ਹਨ। ਜਿਨ੍ਹਾਂ ਵਿਚ ਇਕ ਐਕਟਿਵਾ ਅਤੇ ਦੋ ਮੋਟਰਸਾਈਕਲ ’ਤੇ ਸਵਾਰ ਹਨ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਕਾਬਿਲੇਗੌਰ ਹੈ ਕਿ ਇਹ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਇਕ ਸਰਕਾਰੀ ਬੱਸ ਦੇ ਨਾਲ ਅਜਿਹੀ ਘਟਨਾ ਵਾਪਰਨੀ ਪੁਲਿਸ ਪ੍ਰਸ਼ਾਸਨ ’ਤੇ ਸਵਾਲ ਖੜੇ ਕਰ ਰਿਹਾ ਹੈ ਹਾਲਾਂਕਿ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਇਸ ਨੂੰ ਪੂਰੀ ਤਰ੍ਹਾਂ ਨਕਾਰਿਆ ਹੈ ਅਤੇ ਕਿਹਾ ਕਿ ਕਿਸੇ ਤਰ੍ਹਾਂ ਕੋਈ ਲੁੱਟ ਨਹੀਂ ਹੋਈ ਜਦਕਿ ਦੂਜੇ ਪਾਸੇ ਸਰਕਾਰੀ ਬੱਸ ਦਾ ਕੰਡਕਟਰ ਖੁਦ ਇਹ ਕਹਿ ਰਿਹਾ ਹੈ ਕਿ ਉਸ ਕੋਲੋਂ ਲੁੱਟ ਹੋਈ ਹੈ। ਹੁਣ ਪੁਲਿਸ ਕਮਿਸ਼ਨਰ ਦਾ ਕਹਿਣਾ ਕੁਝ ਵੱਖਰਾ ਹੈ ਜਦੋਂ ਕਿ ਕੰਡਕਟਰ ਦਾ ਬਿਆਨ ਕੁਝ ਹੋਰ ਦੱਸਦਾ ਹੈ ਜੋਕਿ ਜਾਂਚ ਦਾ ਵਿਸ਼ਾ ਹੈ।
ਇਹ ਵੀ ਪੜੋ: Sidhu Moose Wala Murder Case: ਪੰਜਾਬੀ ਗਾਇਕ ਮਨਕੀਰਤ ਨੇ ਵੀਡੀਓ ਜਾਰੀ ਕਰਕੇ ਦਿੱਤਾ ਸਪੱਸ਼ਟੀਕਰਨ