ETV Bharat / city

ਨਸ਼ੇ ’ਚ ਟੱਲੀ ਨੌਜਵਾਨ ਨੇ ਕੀਤਾ ਹਾਈਵੋਲਟੇਜ਼ ਡਰਾਮਾ, ਪੁਲਿਸ ਨੇ ਕੀਤਾ ਕਾਬੂ - ਹਾਈਵੋਲਟੇਜ਼ ਡਰਾਮਾ

ਸੋਸਵਾ ਸੈਂਟਰ ਵਿਖੇ ਇੱਕ ਨੌਜਵਾਨ ਵੱਲੋਂ ਨਸ਼ੇ ਦਾ ਟੀਕਾ ਲਗਾ ਜੰਮ ਕੇ ਹੰਗਾਮਾ ਕੀਤਾ ਗਿਆ। ਨਸ਼ੇ ਦੀ ਹਾਲਤ ਵਿਚ ਹੰਗਾਮਾ ਕਰਨ ਦੀ ਸੂਚਨਾ ਮਿਲਦੇ ਸਾਰੇ ਮੁਹੱਲਾ ਵਾਸੀਆਂ ਨੇ ਇਸ ਦੀ ਸੂਚਨਾ ਤੁਰੰਤ ਹੀ ਫਗਵਾੜਾ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਨਸ਼ੇ ਵਿੱਚ ਧੁੱਤ ਨੂੰ ਨੌਜਵਾਨਾਂ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਅਤੇ ਪੁਲਿਸ ਨੇ ਸੈਂਟਰ ਨੂੰ ਵੀ ਬੰਦ ਕਰਵਾਇਆ।

drug case in phagwara young man made a commotion in colony after inject drug
ਚਿੱਟੇ ਦਾ ਟੀਕਾ ਲਗਾ ਨੌਜਵਾਨ ਨੇ ਕੀਤਾ ਹੰਗਾਮਾ
author img

By

Published : Apr 9, 2022, 7:31 AM IST

ਜਲੰਧਰ: ਫਗਵਾੜਾ ਦੇ ਗਰੀਨ ਐਵੀਨਿਊ ਪਲਾਹੀ ਰੋਡ ਵਿਖੇ ਸਥਿਤ ਸੋਸਵਾ ਸੈਂਟਰ ਵਿਖੇ ਇੱਕ ਨੌਜਵਾਨ ਵੱਲੋਂ ਨਸ਼ੇ ਦਾ ਟੀਕਾ ਲਗਾ ਹੰਗਾਮਾ ਕੀਤਾ ਗਿਆ। ਨਸ਼ੇ ਦੀ ਹਾਲਤ ਵਿਚ ਹੰਗਾਮਾ ਕਰਨ ਦੀ ਸੂਚਨਾ ਮਿਲਦੇ ਸਾਰੇ ਮੁਹੱਲਾ ਵਾਸੀਆਂ ਨੇ ਇਸ ਦੀ ਸੂਚਨਾ ਤੁਰੰਤ ਹੀ ਫਗਵਾੜਾ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਨਸ਼ੇ ਵਿੱਚ ਧੁੱਤ ਨੂੰ ਨੌਜਵਾਨਾਂ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਅਤੇ ਪੁਲਿਸ ਨੇ ਸੈਂਟਰ ਨੂੰ ਵੀ ਬੰਦ ਕਰਵਾਇਆ। ਹਾਲਾਂਕਿ ਨਸ਼ੇ ਦੀ ਹਾਲਤ ਵਿੱਚ ਉਕਤ ਨੌਜਵਾਨ ਨੇ ਦੱਸਿਆ ਕਿ ਉਹ ਇਹ ਨਸ਼ੇ ਦੀ ਸਰਿੰਜ ਸੋਸਵਾ ਸੈਂਟਰ ਤੋਂ ਹੀ ਲਈ ਹੈ।

ਮਾਮਲੇ ਦੀ ਜਾਣਕਾਰੀ ਦਿੰਦਿਆਂ ਫਗਵਾੜਾ ਦੇ ਐਸਐਚਓ ਜਤਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਉਨ੍ਹਾਂ ਮੌਕੇ ਤੇ ਪਹੁੰਚ ਕੇ ਨਸ਼ੇ ਦੀ ਹਾਲਤ ਵਿਚ ਹੰਗਾਮਾ ਕਰ ਰਹੇ ਨੌਜਵਾਨ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ. ਪੁਲਿਸ ਵੱਲੋਂ ਇਸ ਸੈਂਟਰ ਨੂੰ ਬੰਦ ਕਰਵਾਇਆ ਹੈ। ਨਸ਼ੇ ਦਾ ਟੀਕਾ ਲਗਵਾਉਣ ਵਾਲੇ ਇਸ ਨੌਜਵਾਨ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਨੇ 3 ਐਮਐਲ ਦਾ ਇੰਜੈਕਸ਼ਨ ਲਿਆ ਸੀ ਅਤੇ ਆਪਣੇ ਹੱਥ ਦੀ ਨਾੜ 'ਚ ਇੰਜੈਕਸ਼ਨ ਲਗਾਇਆ ਹੈ।

ਚਿੱਟੇ ਦਾ ਟੀਕਾ ਲਗਾ ਨੌਜਵਾਨ ਨੇ ਕੀਤਾ ਹੰਗਾਮਾ

ਇਲਾਕਾ ਵਾਸੀਆਂ ਨੇ ਦੱਸਿਆ ਕਿ ਸੋਸਵਾ ਸੈਂਟਰ ਵਿਖੇ ਅਕਸਰ ਹੀ ਸੜਕ 'ਤੇ ਨਸ਼ੇੜੀ ਲੋਕਾਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਹੈ, ਜਿਸ ਕਾਰਨ ਬੱਚਿਆਂ ਅਤੇ ਮਹਿਲਾਵਾਂ ਦਾ ਘਰਾਂ ਵਿੱਚੋਂ ਬਾਹਰ ਨਿਕਲਣਾ ਮੁਸ਼ਕਲ ਹੋਇਆ ਗਿਆ ਹੈ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਬੀਤੇ ਦਿਨ ਵੀ ਨਸ਼ੇ ਦੀ ਹਾਲਤ ਵਿਚ ਇਕ ਨੌਜਵਾਨ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ ਜਿਸ ਨੂੰ ਇਲਾਕਾ ਵਾਸੀਆਂ ਵੱਲੋਂ ਮੌਕੇ ਤੇ ਹੀ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ।

ਇਹ ਵੀ ਪੜ੍ਹੋ: 1 ਕਿਲੋ 50 ਗ੍ਰਾਮ ਅਫੀਮ ਸਣੇ 1 ਵਿਅਕਤੀ ਪੁਲਿਸ ਅੜਿੱਕੇ

ETV Bharat Logo

Copyright © 2025 Ushodaya Enterprises Pvt. Ltd., All Rights Reserved.