ਜਲੰਧਰ: ਜ਼ਿਲ੍ਹੇ ਦੇ ਲੰਮਾ ਪਿੰਡ ਚੌਕ ਇਲਾਕੇ ਤੋਂ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਘਰ ਅੰਦਰ ਅੱਗ ਲੱਗਣ ਕਰਕੇ 2 ਬੱਚਿਆ ਸਮੇਤ ਇੱਕ ਵਿਅਕਤੀ ਦੀ ਮੌਤ ਹੋ (3 people were burnt alive in a house fire) ਗਈ ਜਦਕਿ ਮਾਂ ਬੁਰੀ ਤਰ੍ਹਾਂ ਝੁਲਸ ਗਈ।
ਇਹ ਵੀ ਪੜੋ: ਸਿੱਧੂ ਅੱਜ ਕਰ ਸਕਦੇ ਨੇ ਸਰੰਡਰ, ਸੁਰੱਖਿਆ ਵੀ ਲਈ ਵਾਪਸ
ਜਾਣਕਾਰੀ ਮੁਤਾਬਕ ਘਰ ਦੇ ਅੰਦਰ ਪਏ ਸਿਲੰਡਰ ਦੀ ਗੈਸ ਲਗਾਤਾਰ ਲੀਕ ਹੋ ਰਹੀ ਸੀ ਸਵੇਰੇ ਉੱਠ ਕੇ ਜਦ ਕਿਸੇ ਨੇ ਚੁੱਲ੍ਹਾ ਜਲਾਇਆ ਤਾਂ ਗੈਸ ਦੀ ਅੱਗ ਪੂਰੇ ਘਰ ਵਿੱਚ ਫੈਲ ਗਈ ਜਿਸ ਨਾਲ 3 ਲੋਕਾਂ ਦੀ ਮੌਤ ਅਤੇ 1 ਔਰਤ ਝੁਲਸ ਗਈ। ਫਿਲਹਾਲ ਅੱਗ ਨਾਲ ਝੁਲਸੀ ਔਰਤ ਨੂੰ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ।
ਦਰਾਅਸਰ ਜਲੰਧਰ ਦੇ ਲੰਮਾ ਪਿੰਡ ਚੌਕ ਇਲਾਕੇ ਵਿਚ ਅੱਜ ਇੱਕ ਘਰ ਦੇ ਅੰਦਰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਘਰ ਦੇ ਅੰਦਰ ਰਹਿ ਰਹੇ ਬਿਹਾਰ ਦੇ ਰਹਿਣ ਵਾਲੇ ਇੱਕ ਪਰਵਾਸੀ ਰਾਜ ਕੁਮਾਰ ਅਤੇ ਉਸ ਦੇ ਡੇਢ ਸਾਲ ਤੇ 5 ਸਾਲ ਦੇ ਬੱਚੇ ਦੀ ਮੌਤ ਹੋ ਗਈ, ਜਦਕਿ ਰਾਜ ਕੁਮਾਰ ਦੀ ਪਤਨੀ ਬੁਰੀ ਤਰ੍ਹਾਂ ਝੁਲਸ ਗਏ।
ਇਹ ਵੀ ਪੜੋ: ਕੁੰਡੀਆਂ ਫੜਨ ਆਏ ਕਸੁੱਤੇ ਫਸੇ ਬਿਜਲੀ ਮੁਲਾਜ਼ਮ, ਪਿੰਡ ਵਾਸੀਆਂ ਨੇ ਕੀਤਾ...
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਏਡੀਸੀਪੀ ਵਨ ਸੋਹੇਲ ਮੀਰ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਰਾਜ ਕੁਮਾਰ ਜੋ ਕਿ ਬਿਹਾਰ ਦਾ ਰਹਿਣ ਵਾਲਾ ਸੀ ਇੱਥੇ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਸਵੇਰੇ ਗੈਸ ਪਾਈਪ ਲੀਕ ਹੋਣ ਕਰਕੇ ਪੂਰੇ ਘਰ ਵਿੱਚ ਗੈਸ ਫੈਲੀ ਹੋਈ ਸੀ, ਇਸ ਦੌਰਾਨ ਗੈਸ ਚੁੱਲ੍ਹੇ ਨੂੰ ਕਿਸੇ ਕੰਮ ਲਈ ਜਲਾਇਆ ਗਿਆ ਜਿਸ ਕਰਕੇ ਪੂਰੇ ਘਰ ਵਿੱਚ ਅੱਗ ਲੱਗ ਗਈ ਅਤੇ ਇਸ ਅੱਗ ਵਿੱਚ ਰਾਜ ਕੁਮਾਰ ਤੇ ਉਸ ਦੇ ਡੇਢ ਤੇ ਪੰਜ ਸਾਲ ਦੇ ਪੁੱਤਰ ਦੀ ਮੌਤ ਹੋ ਗਈ ਜਦਕਿ ਉਸਦੀ ਪਤਨੀ ਅੱਗ ਨਾਲ ਝੁਲਸ ਗਈ ਹੈ।