ਜਲੰਧਰ: ਪੰਜਾਬ ਦੇ ਜਾਨੇਮਾਨੇ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਰੋਜ਼ ਨੌਜਵਾਨ ਉਨ੍ਹਾਂ ਦੇ ਪਿੰਡ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਉੱਥੇ ਹੀ ਕੁਝ ਨੌਜਵਾਨ ਐਸੇ ਵੀ ਨੇ ਜੋ ਆਪਣੇ ਆਪਣੇ ਢੰਗ ਨਾਲ ਸਿੱਧੂ ਮੂਸੇ ਵਾਲਾ ਨੂੰ ਸ਼ਰਧਾਂਜਲੀ ਅਰਪਿਤ ਕਰ ਰਹੇ ਹਨ, ਫਿਰ ਚਾਹੇ ਗੱਲ ਮਾਨਸਾ ਵਿਖੇ ਨੌਜਵਾਨਾਂ ਦੀਆਂ ਬਾਹਵਾਂ ਉੱਪਰ ਸਿੱਧੂ ਮੂਸੇਵਾਲਾ ਟੈਟੂ ਦੀ ਗੱਲ ਹੋਵੇ ਯਾ ਫਿਰ ਘਰ ਦੇ ਅੱਗੇ ਜਾ ਕੇ ਮੱਥਾ ਟੇਕਨ ਦੀ ਹੋਵੇ।
ਇਹ ਵੀ ਪੜੋ: ਪਾਬੰਧੀ ਦੇ ਬਾਵਜੂਦ ਜਾਨ ’ਤੇ ਖੇਡ ਨਹਿਰ ਵਿੱਚ ਨਹਾ ਰਹੇ ਨੇ ਬੱਚੇ
ਸਿੱਧੂ ਮੂਸੇਵਾਲਾ ਦਾ ਐਸਾ ਹੀ ਇੱਕ ਫੈਨ ਜਲੰਧਰ ਵਿੱਚ ਹੈ ਜਿਸ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਦੀਵੇ ਦੀ ਲੋਅ ਨਾਲ ਉਸ ਦੀ ਇੱਕ ਤਸਵੀਰ ਬਣਾਈ ਹੈ। ਜਲੰਧਰ ਦੇ ਟਾਂਡਾ ਫਾਟਕ ਦੇ ਰਹਿਣ ਵਾਲੇ ਵਰੁਣ ਟੰਡਨ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਅਲੱਗ ਹੀ ਢੰਗ ਅਪਣਾਇਆ। ਉਸਦਾ ਕੀ ਕਹਿਣਾ ਹੈ ਕਿ ਉਹ ਸਿੱਧੂ ਮੁਸੇਵਾਲਾ ਦਾ ਫੈਨ ਹੈ ਅਤੇ ਇਹੀ ਕਾਰਨ ਹੈ ਕਿ ਉਸ ਨੇ ਇਸ ਢੰਗ ਨਾਲ ਉਸ ਦੀ ਤਸਵੀਰ ਬਣਾ ਕੇ ਇਸ ਨੂੰ ਸ਼ਰਧਾਂਜਲੀ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲੇ ਗੈਂਗਸਟਰਾਂ ਨੇ ਮਾਨਸਾ ਵਿਖੇ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਤੂੰ ਉਨ੍ਹਾਂ ਦੇ ਫੈਨ ਆਪਣੇ ਆਪਣੇ ਤਰੀਕੇ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਇਸ ਵਿੱਚ ਇਹ ਚੀਜ਼ ਵੀ ਖਾਸ ਹੈ ਕਿ ਸਿੱਧੂ ਮੂਸੇਵਾਲਾ ਦੇ ਜਿਉਂਦੇ ਜੀ ਸੋਸ਼ਲ ਮੀਡੀਆ ‘ਤੇ ਫਾਲੋਅਰਜ਼ ਦੀ ਗਿਣਤੀ ਅੱਠ ਮਿਲੀਅਨ ਸੀ ਜਦਕਿ ਉਸ ਦੀ ਮੌਤ ਤੋਂ ਬਾਅਦ ਇਨ੍ਹਾਂ ਦੇ ਫਾਲੋਵਰਸ ਸੀ ਗਿਣਤੀ ਵਧ ਕੇ 9 ਮਿਲੀਅਨ ਤੋਂ ਉੱਪਰ ਹੋ ਚੁੱਕੀ ਹੈ। ਸਾਫ਼ ਹੈ ਕਿ ਲੱਖਾਂ ਦੀ ਗਿਣਤੀ ਵਿੱਚ ਉਨ੍ਹਾਂ ਦੇ ਫੌਲੋਅਰਜ਼ ਅੱਜ ਅਲੱਗ-ਅਲੱਗ ਤਰੀਕੇ ਨਾਲ ਯਾਦ ਕਰ ਰਹੇ ਹਨ।
ਇਹ ਵੀ ਪੜੋ: ਮੂਸੇਵਾਲਾ ਕਤਲਕਾਂਡ : ਤਿਹਾੜ ਜੇਲ੍ਹ 'ਚ ਪੰਜਾਬ ਪੁਲਿਸ ਨੇ ਸੰਪਤ ਨਹਿਰਾ ਤੋਂ ਕੀਤੀ ਪੁੱਛਗਿੱਛ