ਜਲੰਧਰ: ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਅੱਜ ਨਕੋਦਰ ਵਿਖੇ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇਹ ਨੂੰ ਉਸ ਦੇ ਪਿੰਡ ਨੰਗਲ ਅੰਬੀਆਂ ਦੇ ਗਰਾਊਂਡ ਵਿਖੇ ਲਿਆਂਦਾ ਗਿਆ।ਗਰਾਊਂਡ ਵਿਖੇ ਪਹੁੰਚਣ ਤੋਂ ਪਹਿਲਾ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਉਸ ਦੇ ਅੰਤਿਮ ਦਰਸ਼ਨ ਲਈ ਉੱਥੇ ਆਏ।
ਇੱਥੇ ਖਾਸ ਗੱਲ ਇਹ ਦੇਖਣ ਨੂੰ ਮਿਲੀ ਕਿ ਸੰਦੀਪ ਨੰਗਲ ਅੰਬੀਆਂ ਦੇ ਅੰਤਿਮ ਦਰਸ਼ਨਾਂ ਨੂੰ ਪਹੁੰਚੇ। ਉਨ੍ਹਾਂ ਵਿੱਚੋਂ ਕਈਆਂ ਦੇ ਹੱਥਾਂ 'ਚ ਸੰਦੀਪ ਨੰਗਲ ਨੂੰ ਇਨਸਾਫ ਦਿਓ ਦੇ ਬੈਨਰ ਵੀ ਦੇਖਣ ਨੂੰ ਮਿਲੇ। ਗਰਾਂਊਡ 'ਚ ਖੜ੍ਹਾ ਹਰ ਵਿਅਕਤੀ ਨੂੰ ਇਕ ਪਾਸੇ ਜਿਥੇ ਉਸ ਦੇ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ ਇਸ ਦੇ ਨਾਲ ਨਾਲ ਉਸ ਦੇ ਦਿਲ ਵਿੱਚ ਇੱਕ ਆਸ ਵੀ ਸੀ ਕਿ ਜਲਦ ਤੋਂ ਜਲਦ ਸੰਦੀਪ ਨੰਗਲ ਅੰਬੀਆਂ ਨੂੰ ਇਨਸਾਫ਼ ਮਿਲੇ।
ਸੰਦੀਪ ਨੰਗਲ ਅੰਬੀਆਂ ਦੇ ਇਨਸਾਫ਼ ਨੂੰ ਲੈ ਕੇ ਕਬੱਡੀ ਪ੍ਰਮੋਟਰ ਬਲਜੀਤ ਸਿੰਘ ਮੈਂ ਕਿਹਾ ਕਿ ਸੰਦੀਪ ਕਬੱਡੀ ਦਾ ਇੱਕ ਐਸਾ ਸਿਤਾਰਾ ਸੀ। ਜੋ ਸਾਰੀ ਦੁਨੀਆਂ ਵਿੱਚ ਸਿਰਫ਼ ਖ਼ੁਦ ਹੀ ਨਹੀਂ ਚਮਕਿਆ ਬਲਕਿ ਕਬੱਡੀ ਨੂੰ ਵੀ ਚਮਕਾਇਆ। ਉਨ੍ਹਾਂ ਸੰਦੀਪ ਬਾਰੇ ਗੱਲ ਕਰਦਿਆਂ ਦੱਸਿਆ ਕਿ ਸੰਦੀਪ ਨੰਗਲ ਅੰਬੀਆਂ ਨਾਂ ਸਿਰਫ ਕਬੱਡੀ ਖੇਡਦਾ ਸੀ ਬਲਕਿ ਉਨ੍ਹਾਂ ਲੋਕਾਂ ਲਈ ਵੀ ਮਦਦ ਲਈ ਹਮੇਸ਼ਾ ਤਿਆਰ ਰਹਿੰਦਾ ਸੀ ਜੋ ਖੇਡਾਂ ਨੂੰ ਪਿਆਰ ਕਰਦੇ ਸੀ।
ਉਨ੍ਹਾਂ ਮੁਤਾਬਕ ਹੁਣ ਸੰਦੀਪ ਨੰਗਲ ਅੰਬੀਆਂ ਖ਼ੁਦ ਵੀ ਚਾਹੁੰਦਾ ਸੀ ਕਿ ਉਹ ਖੇਡ ਦੇ ਨਾਲ ਨਾਲ ਕਬੱਡੀ ਪ੍ਰਮੋਟਰ ਬਣੇ। ਅੱਜ ਸੰਦੀਪ ਨੰਗਲ ਅੰਬੀਆਂ ਦੀ ਮੌਤ ਨਾਂ ਸਿਰਫ ਕਬੱਡੀ 'ਤੇ ਇੱਕ ਵੱਡਾ ਸਵਾਲੀਆ ਨਿਸ਼ਾਨ ਖੜ੍ਹਾ ਕਰਦੀ ਹੈ। ਕਿਉਂਕਿ ਜੇਕਰ ਇਸੇ ਤਰੀਕੇ ਨਾਲ ਖੇਡਾਂ ਦੇ ਸਿਤਾਰਿਆਂ ਦਾ ਕਤਲ ਹੁੰਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦ ਪੰਜਾਬ ਵਿੱਚ ਬੱਚੇ ਖੇਡਾਂ ਤੋਂ ਦੂਰ ਹੋਣੇ ਸ਼ੁਰੂ ਹੋ ਜਾਣਗੇ।
ਬਲਜੀਤ ਸਿੰਘ ਨੇ ਕਿਹਾ ਕਿ ਅੱਜ ਸੰਦੀਪ ਨੰਗਲ ਅੰਬੀਆ ਦਾ ਪਰਿਵਾਰ ਆਪਣੇ ਨੌਜਵਾਨ ਹੀਰੇ ਲਈ ਇਨਸਾਫ਼ ਦੀ ਮੰਗ ਕਰ ਰਿਹਾ ਹੈ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਸ ਦੇ ਪਰਿਵਾਰ ਨੂੰ ਪੂਰਾ ਇਨਸਾਫ਼ ਮਿਲੇ।
ਇਹ ਵੀ ਪੜ੍ਹੋ:- ਸੰਦੀਪ ਨੰਗਲ ਅੰਬੀਆਂ ਨੂੰ ਲੋਕਾਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ