ਚੰਡੀਗੜ੍ਹ: ਪੰਜਾਬ ਵਿੱਚ ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ (Punjab Assembly Election 2022) ਹੋਣ ਜਾ ਰਹੀਆਂ ਹਨ ਤੇ ਸਾਰੀਆਂ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਇਸ ਦੇ ਚੱਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ, ਉਥੇ ਹੀ, ਜੇਕਰ ਫਿਲੌਰ ਸੀਟ (Phillour Assembly Constituency) ਦੀ ਗੱਲ ਕੀਤੀ ਜਾਵੇ, ਤਾਂ ਅੱਜ ਅਸੀਂ ਇਸ ਸੀਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਵਾਂਗੇ।
ਫਿਲੌਰ (Phillour Assembly Constituency)
ਜੇਕਰ ਫਿਲੌਰ ਸੀਟ (Phillour Assembly Constituency) ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਅਕਾਲੀ ਦਲ ਦੇ ਬਲਦੇਵ ਸਿੰਘ ਖਹਿਰਾ (Baldev Singh Khaira) ਮੌਜੂਦਾ ਵਿਧਾਇਕ ਹਨ। ਬਲਦੇਵ ਸਿੰਘ ਖਹਿਰਾ 2017 ਵਿੱਚ ਪਹਿਲੀ ਵਾਰ ਵਿਧਾਇਕ ਬਣੇ ਸੀ। ਉਨ੍ਹਾਂ ਨੇ ਫਿਲੌਰ ਤੋਂ ਪਹਿਲੀ ਚੋਣ ਲੜੀ ਸੀ ਅਤੇ ਕਾਂਗਰਸ ਦੇ ਉਮੀਦਵਾਰ ਵਿਕਰਮਜੀਤ ਸਿੰਘ ਚੌਧਰੀ ਨੂੰ ਮਾਤ ਦਿੱਤੀ ਸੀ। ਇਸ ਵਾਰ ਬਲਦੇਵ ਸਿੰਘ ਖਹਿਰਾ ਤੇ ਵਿਕਰਮਜੀਤ ਸਿੰਘ ਚੌਧਰੀ ਫੇਰ ਆਹਮੋ-ਸਾਹਮਣੇ ਹਨ। ਹਾਲਾਂਕਿ ਆਮ ਆਦਮੀ ਪਾਰਟੀ ਦੇ ਸਰੂਪ ਸਿੰਘ ਕਡਿਆਣਾ ਨੇ 2017 ਵਿੱਚ ਕਾਂਗਰਸ ਦੇ ਬਰਾਬਰ ਵੋਟਾਂ ਹਾਸਲ ਕੀਤੀਆਂ ਸੀ, ਪਰ ਇਸ ਵਾਰ 'ਆਪ' ਨੇ ਉਨ੍ਹਾਂ ਨੂੰ ਟਿਕਟ ਨਾ ਦੇ ਕੇ ਪ੍ਰਿੰਸੀਪਲ ਪ੍ਰੇਮ ਕੁਮਾਰ ਨੂੰ ਉਮੀਦਵਾਰ ਬਣਾਇਆ ਹੈ।
2017 ਵਿਧਾਨ ਸਭਾ ਦੇ ਚੋਣ ਨਤੀਜੇ
ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਫਿਲੌਰ ਸੀਟ ਤੋਂ (Phllour Constituency) ’ਤੇ 75.82 ਫੀਸਦ ਵੋਟਿੰਗ ਹੋਈ ਸੀ ਅਤੇ ਭਾਜਪਾ (SAD-BJP) ਗਠਜੋੜ ਵੱਲੋਂ ਅਕਾਲੀ ਦਲ ਦੇ ਬਲਦੇਵ ਸਿੰਘ ਖਹਿਰਾ (Baldev Singh Khaira) ਵਿਧਾਇਕ ਚੁਣੇ ਗਏ ਸੀ। ਬਲਦੇਵ ਸਿੰਘ ਖਹਿਰਾ ਨੇ ਉਸ ਸਮੇਂ ਕਾਂਗਰਸ (Congress) ਦੇ ਵਿਕਰਮਜੀਤ ਸਿੰਘ ਚੌਧਰੀ (Vikramjit Singh Choudhary) ਨੂੰ ਮਾਤ ਦਿੱਤੀ ਸੀ। ਜਦਕਿ 'ਆਪ' (AAP) ਦੇ ਉਮੀਦਵਾਰ ਸਰੂਪ ਸਿੰਘ ਕਡਿਆਣਾ (Saroop Singh Kadiana) ਤੀਜੇ ਸਥਾਨ ’ਤੇ ਰਹੇ ਸੀ।
ਇਸ ਦੌਰਾਨ ਅਕਾਲੀ ਦਲ ਦੇ ਉਮੀਦਵਾਰ ਬਲਦੇਵ ਸਿੰਘ ਖਹਿਰਾ ਨੂੰ 41,336 ਵੋਟਾਂ ਪਈਆਂ ਸਨ, ਜਦਕਿ ਦੂਜੇ ਨੰਬਰ ’ਤੇ ਕਾਂਗਰਸ ਦੇ ਉਮੀਦਵਾਰ ਵਿਕਰਮਜੀਤ ਸਿੰਘ ਚੌਧਰੀ ਦੂਜੇ ਨੰਬਰ’ਤੇ ਰਹੇ ਸਨ, ਉਨ੍ਹਾਂ ਨੂੰ 37,859 ਵੋਟਾਂ ਪਈਆਂ ਸੀ ਤੇ AAP ਦੇ ਸਰੂਪ ਸਿੰਘ ਕਡਿਆਣਾ ਨੂੰ 35,779 ਵੋਟਾਂ ਹਾਸਲ ਹੋਈਆਂ ਸੀ। ਚੌਥੇ ਨੰਬਰ ’ਤੇ ਰਹੇ ਬੀਐਸਪੀ ਦੇ ਉਮੀਦਵਾਰ ਅਵਤਾਰ ਸਿੰਘ ਕਰੀਮਪੁਰੀ ਨੂੰ 28,035 ਵੋਟਾਂ ਪਈਆਂ ਸੀ।
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ
2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਅਕਾਲੀ ਦਲ (SAD) ਨੂੰ ਸਭ ਤੋਂ ਵੱਧ 28.31 ਫੀਸਦ ਵੋਟ ਸ਼ੇਅਰ ਰਿਹਾ, ਜਦਕਿ ਕਾਂਗਰਸ (Congress) ਨੂੰ 25.93 ਫੀਸਦੀ ਵੋਟ ਸ਼ੇਅਰ ਮਿਲਿਆ ਸੀ ਤੇ ਆਪ ਦਾ ਵੋਟ ਸ਼ੇਅਰ 24.5 ਫੀਸਦੀ ਹੀ ਰਿਹਾ ਸੀ, ਜਦਕਿ ਬੀਐਸਪੀ 19.2 ਫੀਸਦੀ ਵੋਟ ਲੈ ਗਈ ਸੀ।
2012 ਵਿਧਾਨ ਸਭਾ ਦੇ ਚੋਣ ਨਤੀਜੇ
ਫਿਲੌਰ (Phillour Assembly Constituency) ਤੋਂ ਸ਼੍ਰੋਮਣੀ ਅਕਾਲੀ ਦਲ SAD-BJP) ਗਠਜੋੜ ਦੇ ਅਵਿਨਾਸ਼ ਚੰਦਰ ਵਿਧਾਇਕ ਬਣੇ ਸੀ। ਉਨ੍ਹਾਂ ਨੂੰ 46,115 ਵੋਟਾਂ ਪਈਆਂ ਸੀ। ਉਨ੍ਹਾਂ ਨੇ ਕਾਂਗਰਸ (Congress) ਦੇ ਸੰਤੋਖ ਸਿੰਘ ਚੌਧਰੀ ਨੂੰ ਹਰਾਇਆ ਸੀ। ਚੌਧਰੀ ਨੂੰ 46,084 ਵੋਟਾਂ ਹਾਸਲ ਹੋਈਆ ਸਨ। ਇਸ ਦੌਰਾਨ ਬੀਐਸਪੀ ਦੇ ਉਮੀਦਵਾਰ ਨੂੰ 42,328 ਵੋਟਾਂ ਪਈਆਂ ਸਨ।
2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ
2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਫਿਲੌਰ (Phillour Assembly Constituency) 'ਤੇ 78.47 ਫੀਸਦ ਵੋਟਿੰਗ ਹੋਈ ਸੀ। ਇਸ ਦੌਰਾਨ ਅਕਾਲੀ-ਭਾਜਪਾ (SAD-BJP) ਗਠਜੋੜ ਦਾ ਵੋਟ ਸ਼ੇਅਰ 32.58 ਫੀਸਦੀ ਰਿਹਾ ਸੀ। ਜਦਕਿ ਕਾਂਗਰਸ (Congress) ਨੂੰ 32.55 ਫੀਸਦੀ ਵੋਟਾਂ ਹਾਸਲ ਹੋਈਆਂ ਸਨ ਅਤੇ ਬੀਐਸਪੀ ਦੇ ਉਮੀਦਵਾਰ ਨੂੰ 29.90 ਫੀਸਦੀ ਵੋਟ ਸ਼ੇਅਰ ਮਿਲਿਆ ਸੀ।
ਫਿਲੌਰ (Phillour Assembly Constituency) ਦਾ ਸਿਆਸੀ ਸਮੀਕਰਨ
ਜੇਕਰ ਇਸ ਸੀਟ ਦਾ ਮੌਜੂਦਾ ਸਮੀਕਰਨ ਦੇਖੀਏ ਤਾਂ ਅਕਾਲੀ ਦਲ ਅਤੇ ਕਾਂਗਰਸ ਦੇ ਉਹੀ ਉਮੀਦਵਾਰ ਮੈਦਾਨ ਵਿੱਚ ਹਨ। ਅਕਾਲੀ ਦਲ ਨੇ ਬਲਦੇਵ ਸਿੰਘ ਖਹਿਰਾ ਨੂੰ ਮੈਦਾਨ ਵਿੱਚ ਉਤਾਰਿਆ ਹੈ ਤੇ ਕਾਂਗਰਸ ਨੇ ਮੁੜ ਵਿਕਰਮਜੀਤ ਸਿੰਘ ਚੌਧਰੀ ਨੂੰ ਉਮੀਦਵਾਰ ਬਣਾਇਆ ਹੈ। ਦੂਜੇ ਪਾਸੇ, ਆਮ ਆਦਮੀ ਪਾਰਟੀ ਨੇ ਨਵਾਂ ਤਜ਼ਰਬਾ ਕੀਤਾ ਹੈ, ਸਰੂਪ ਸਿੰਘ ਕਡਿਆਣਾ ਦੀ ਥਾਂ ਹੁਣ ਪ੍ਰਿੰਸੀਪਲ ਪ੍ਰੇਮ ਕੁਮਾਰ ਨੂੰ ਉਮੀਦਵਾਰ ਬਣਾਇਆ ਹੈ। ਅਜੇ ਭਾਜਪਾ ਗਠਜੋੜ ਵੱਲੋਂ ਉਮੀਦਵਾਰ ਦਾ ਐਲਾਨ ਕੀਤਾ ਜਾਣਾ ਬਾਕੀ ਹੈ। ਇਸ ਸੀਟ ’ਤੇ ਵੀ ਚਾਰ ਕੋਣਾ ਮੁਕਾਬਲਾ ਹੋਣ ਦੇ ਆਸਾਰ ਬਣੇ ਹੋਏ ਹਨ।
ਇਹ ਵੀ ਪੜ੍ਹੋ:ਪੰਜਾਬ ਸਣੇ ਪੂਰੇ ਉੱਤਰ ਭਾਰਤ ’ਚ ਠੰਡ ਨੇ ਠਾਰੇ ਲੋਕ, ਅਜੇ ਨਹੀਂ ਮਿਲੇਗੀ ਰਾਹਤ