ETV Bharat / city

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਨਾਲ ਮਹਿੰਗੀ ਹੋਈਆਂ ਸਬਜ਼ੀਆਂ - ਤੇਲ ਦੀਆਂ ਕੀਮਤਾਂ 'ਚ ਵਾਧੇ ਕਾਰਨ ਵੱਧਿਆ ਟਰਾਂਸਪੋਰਟ ਦਾ ਖ਼ਰਚਾ

ਦੇਸ਼ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਨਵੇਂ ਰਿਕਾਰਡ ਬਣਾ ਰਹੀਆਂ ਹਨ।ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਲੋਕਾਂ 'ਚ ਭਾਰੀ ਰੋਸ ਹੈ। ਮਹਿੰਗਾਈ ਨਾਲ ਜੂਝ ਰਹੇ ਆਮ ਲੋਕਾਂ ਲਈ ਤੇਲ ਦੀਆਂ ਕੀਮਤਾਂ ਜੇਬ 'ਤੇ ਵਾਧੂ ਬੋਝ ਪਾ ਰਹੀਆਂ ਹਨ। ਪੈਟਰੋਲ ਡੀਜ਼ਲ ਦੇ ਰੇਟ ਵੱਧਣ ਨਾਲ ਸਬਜ਼ੀਆਂ ਵੀ ਮਹਿੰਗੀਆਂ ਹੋ ਰਹੀਆਂ ਹਨ।

ਮਹਿੰਗੀ ਹੋਈਆਂ ਸਬਜ਼ੀਆਂ
ਮਹਿੰਗੀ ਹੋਈਆਂ ਸਬਜ਼ੀਆਂ
author img

By

Published : Feb 23, 2021, 2:23 PM IST

ਜਲੰਧਰ : ਦੇਸ਼ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਨਵੇਂ ਰਿਕਾਰਡ ਬਣਾ ਰਹੀਆਂ ਹਨ। ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਲੋਕਾਂ 'ਚ ਭਾਰੀ ਰੋਸ ਹੈ। ਮਹਿੰਗਾਈ ਨਾਲ ਜੂਝ ਰਹੇ ਆਮ ਲੋਕਾਂ ਲਈ ਤੇਲ ਦੀਆਂ ਕੀਮਤਾਂ ਜੇਬ 'ਤੇ ਵਾਧੂ ਬੋਝ ਪਾ ਰਹੀਆਂ ਹਨ। ਇਸ ਦਾ ਅਸਰ ਆਮ ਲੋਕਾਂ ਦੇ ਨਾਲ ਵਪਾਰੀਆਂ, ਸਬਜ਼ੀ ਵਿਕ੍ਰਤਾਵਾਂ 'ਤੇ ਵੀ ਪੈ ਰਿਹਾ ਹੈ। ਪੈਟਰੋਲ ਡੀਜ਼ਲ ਦੇ ਰੇਟ ਵੱਧਣ ਨਾਲ ਸਬਜ਼ੀਆਂ ਵੀ ਮਹਿੰਗੀਆਂ ਹੋ ਰਹੀਆਂ ਹਨ।

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਨਾਲ ਮਹਿੰਗੀ ਹੋਈਆਂ ਸਬਜ਼ੀਆਂ

ਆਮ ਲੋਕਾਂ 'ਤੇ ਮਹਿੰਗਾਈ ਦੀ ਮਾਰ

ਸਬਜ਼ੀ ਲੈਣ ਆਏ ਗਾਹਕਾਂ ਨੇ ਕਿਹਾ ਕਿ ਮਹਿੰਗਾਈ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਬੀਤੇ 1 ਸਾਲ ਤੋਂ ਲੋਕ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਹਨ। ਅਜੇ ਲੋਕ ਆਰਥਿਕ ਮੰਦੀ ਤੋਂ ਬਾਹਰ ਨਹੀਂ ਨਿਕਲ ਸਕੇ ਤੇ ਮਹਿੰਗਾਈ ਵੱਧਣ ਕਾਰਨ ਲੋਕਾਂ ਲਈ ਗੁਜ਼ਾਰਾ ਕਰਨਾ ਬੇਹਦ ਔਖਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਲਗਾਤਾਰ ਗੈਸ ਸਿਲੰਡਰ, ਪੈਟਰੋਲ ਡੀਜ਼ਲ ਦੀ ਕੀਮਤਾਂ ਤੇ ਸਬਜ਼ੀਆਂ ਮਹਿੰਗੀ ਹੋ ਜਾਣਗੀਆਂ ਤਾਂ ਆਮ ਲੋਕ ਕੀ ਰੋਟੀ ਤੋਂ ਵੀ ਵਾਂਝੇ ਹੋ ਜਾਣਗੇ। ਇਸ ਲਈ ਕੇਂਦਰ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ।

ਮਹਿੰਗਾਈ ਕਾਰਨ ਹਰ ਵਰਗ ਪਰੇਸ਼ਾਨ

ਜਲੰਧਰ ਦੀ ਨਵੀਂ ਸਬਜ਼ੀ ਮੰਡੀ 'ਚ ਸਬਜ਼ੀ ਵ੍ਰਿਕੇਤਾ ਨੇ ਕਿਹਾ ਦਵਿੰਦਰ ਮਲਹੋਤਰਾ ਨੇ ਕਿਹਾ ਕਿ ਉਹ ਪਿਛਲੇ 25 ਸਾਲਾਂ ਤੋਂ ਸਬਜ਼ੀਆਂ ਵੇਚਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਖ਼ੁਦ ਸਬਜ਼ੀਆਂ ਮਹਿੰਗੀਆਂ ਮਿਲ ਰਹੀਆਂ ਹਨ, ਜਿਸ ਕਾਰਨ ਉਹ ਵੀ ਮਹਿੰਗੇ ਦਾਮਾਂ 'ਤੇ ਸਬਜ਼ੀਆਂ ਵੇਚਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਜਿਹੜੀ ਸਬਜ਼ੀਆਂ ਪਹਿਲਾਂ ਮਾਮੂਲੀ ਰੇਟਾਂ 'ਤੇ ਮਿਲਦੀਆਂ ਸਨ, ਹੁਣ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵੱਧਣ ਨਾਲ ਉਨ੍ਹਾਂ ਦੇ ਟਰਾਂਸਪੋਟੇਸ਼ਨ ਦਾ ਖਰਚਾ ਵੱਧ ਗਿਆ ਹੈ। ਉਨ੍ਹਾਂ ਕਿਸਾਨਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਸਹੀ ਲਾਗਤ ਮੁੱਲ ਨਹੀਂ ਦਿੰਦੀ, ਸਗੋਂ ਦਿਨ ਬ ਦਿਨ ਮਹਿੰਗਾਈ ਵਧਾ ਰਹੀ ਹੈ। ਇਸ ਕਾਰਨ ਸਬਜ਼ੀ ਵਿਕ੍ਰੇਤਾ, ਕਿਸਾਨ ਤੇ ਹਰ ਵਰਗ ਦੇ ਲੋਕ ਪਰੇਸ਼ਾਨ ਹਨ।

ਤੇਲ ਦੀਆਂ ਕੀਮਤਾਂ 'ਚ ਵਾਧੇ ਕਾਰਨ ਵੱਧਿਆ ਟਰਾਂਸਪੋਰਟ ਦਾ ਖ਼ਰਚਾ

ਦੂਜੇ ਪਾਸੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਡਿੰਪੀ ਸੱਚਦੇਵਾ ਨੇ ਕਿਹਾ ਕਿ ਪਿਛਲੇ ਦਿਨੀਂ ਪੈਟਰੋਲ ਡੀਜ਼ਲ ਦਾ ਰੇਟ ਵੱਧਣ ਕਾਰਨ ਸਬਜ਼ੀਆਂ ਦੇ ਟਰਾਂਸਪੋਰਟ 'ਤੇ ਮੰਦਾ ਅਸਰ ਪਿਆ ਹੈ। ਉਨ੍ਹਾਂ ਕਿਹਾ ਤੇਲ ਦੀਆਂ ਕੀਮਤਾਂ ਵੱਧਣ ਨਾਲ ਟਰਾਂਸਪੋਟਰਾਂ ਨੇ ਵੀ ਆਪਣੀ ਸਵੇਵਾਂ ਦੀ ਕੀਮਤ ਵਧਾ ਦਿੱਤੀ ਹੈ। ਟਰਾਂਸਪੋਟੇਸ਼ਨ ਦਾ ਖਰਚਾ ਵੱਧ ਜਾਣ ਕਾਰਨ ਸਬਜ਼ੀ ਵਪਾਰੀ ਨੂੰ ਮਹਿੰਗੇ ਰੇਟਾਂ 'ਤੇ ਸਬਜ਼ੀਆਂ ਵੇਚਣੀਆਂ ਪੈਂਦੀਆਂ ਹਨ। ਉਨ੍ਹਾਂ ਕਿਹਾ ਕਿ ਅਜੇ ਤੱਕ ਲੌਕਡਾਊਨ ਸਮੇਂ ਤੱਕ ਪਏ ਘਾਟੇ ਨੂੰ ਵਪਾਰੀ ਪੂਰਾ ਨਹੀਂ ਕਰ ਸਕੇ ਤੇ ਹੁਣ ਸਰਕਾਰ ਤੇਲ ਦੀਆਂ ਕੀਮਤਾਂ ਵਧਾ ਕੇ ਵਪਾਰੀਆਂ ਤੇ ਮਹਿੰਗਾਈ ਦਾ ਭਾਰ ਪਾ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.