ਜਲੰਧਰ: ਪੰਜਾਬ ਵਿੱਚ ਇੱਕ ਪਾਸੇ ਜਿਥੇ ਕੋਰੋਨਾ ਦਿਨ ਪਰ ਦਿਨ ਵੱਧਦਾ ਹੀ ਜਾ ਰਿਹਾ ਹੈ। ਉਥੇ ਹੀ ਜੇਕਰ ਜਲੰਧਰ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹੇ ’ਚ 452 ਨਵੇਂ ਮਾਮਲੇ ਤੇ ਅੱਜ 5 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ ਅਤੇ ਸਰਕਾਰ ਵੱਲੋਂ ਕੋਰੋਨਾ ਦੇ ਮਾਮਲੇ ਜ਼ਿਆਦਾ ਨਾ ਵਧਣ ਇਸ ਨੂੰ ਦੇਖਦੇ ਹੋਏ ਸਖ਼ਤੀ ਵੀ ਵਧਾਈ ਗਈ ਹੈ ਪਰ ਜੇਕਰ ਜ਼ਮੀਨੀ ਹਕੀਕਤ ਦੀ ਗੱਲ ਕਰੀਏ ਤਾਂ ਅਜਿਹਾ ਕਿਤੇ ਕੁਝ ਨਜ਼ਰ ਨਹੀਂ ਰਿਹਾ। ਜਲੰਧਰ ਦੀਆਂ ਮੰਡੀਆਂ ਵਿੱਚ ਥਾਂ-ਥਾਂ ਗੰਦਗੀ ਫੈਲੀ ਹੋਈ ਹੈ ਕਿਸਾਨਾਂ ਦੀ ਫ਼ਸਲਾਂ ਨੂੰ ਜੰਗਲੀ ਕਬੂਤਰ ਖਾਂਦੇ ਨਜ਼ਰ ਆ ਰਹੇ ਹਨ ਅਤੇ ਫੈਲੀ ਗੰਦਗੀ ਇਸ ਮਹਾਂਮਾਰੀ ਨੂੰ ਹੋਰ ਵਧਾਵਾ ਦੇੇ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਕੋਰੋਨਾ ਤੋਂ ਬਚਾਅ ਲਈ ਕੋਈ ਪੁਖਤਾਂ ਪ੍ਰਬੰਧ ਹੀ ਨਹੀਂ ਕੀਤੇ ਹਨ।
ਇਹ ਵੀ ਪੜੋ: ਲਾਕਡਾਊਨ ਦੌਰਾਨ ਕੰਮਕਾਜ ਹੋਏ ਠੱਪ, ਤਾਂ ਘਰ ਵਾਪਸੀ ਹੀ ਆਖਰੀ ਠਿਕਾਣਾ- ਪਰਵਾਸੀ
ਉਥੇ ਹੀ ਕਿਸਾਨਾਂ ਨੇ ਕਿਹਾ ਕਿ ਸਰਕਾਰ ਨੇ ਇਥੇ ਨਾ ਤਾਂ ਪਾਣੀ ਦਾ ਕੋਈ ਪ੍ਰਬੰਧ ਕੀਤਾ ਹੈ ਤੇ ਨਾ ਹੀ ਬਾਥਰੂਮ ਦਾ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਸਮੇਂ ’ਤੇ ਖਰੀਦ ਵੀ ਨਹੀਂ ਕੀਤੀ ਜਾ ਰਹੀ ਹੈ ਉਹ ਮੰਡੀ ’ਚ ਪਰੇਸ਼ਾਨ ਹੋ ਰਹੇ ਹਨ।