ਜਲੰਧਰ: ਮਿੱਠਾਪੁਰ ਵਿਖੇ ਦੇਰ ਰਾਤ 4 ਸਾਲ ਦੇ ਮਾਸੂਮ ਮੁੰਡੇ ਨਾਲ ਦੁਸ਼ਕਰਮ ਦਾ ਮਾਮਲਾ ਸਾਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਹੋਇਆ ਪੀੜਤ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦੇ ਸ਼ਰਾਬੀ ਗੁਆਂਡੀ ਨੇ ਬੱਚੇ ਨੂੰ ਇਕਲਾ ਪਾ ਕੇ ਉਸ ਨਾਲ ਦੁਸ਼ਕਰਮ ਕੀਤਾ ਜਦੋਂ ਉਸ ਦੀ ਮਾਂ ਮੌਕੇ 'ਤੇ ਪੁੱਜੀ ਤਾਂ ਦੋਸ਼ੀ ਉਸ ਨੂੰ ਲਾਤ ਮਾਰ ਕੇ ਫ਼ਰਾਰ ਹੋ ਗਿਆ।
ਪੁਲਿਸ ਨੇ ਇਸ ਮਾਮਲੇ 'ਤੇ ਪਰਚਾ ਦਰਜ ਕਰ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਦੂਜੇ ਪਾਸੇ ਪੀੜਤ ਬੱਚੇ ਦੇ ਪਰਿਵਾਰ ਨੇ ਪੁਲਿਸ 'ਤੇ ਸਮੇਂ ਸਿਰ ਕਾਰਵਾਈ ਨਾ ਕਰਨ ਦੇ ਦੋਸ਼ ਲਾਏ ਹਨ।