ਜਲੰਧਰ: ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਸੱਦਾ ਦਿੱਤਾ ਗਿਆ ਹੈ ਕਿ ਦੇਸ਼ ਇਸ ਵਾਰ ਆਜ਼ਾਦੀ ਦੀ 75ਵੀ ਵਰ੍ਹੇਗੰਢ ਮਨਾਉਣ ਜਾ ਰਿਹਾ ਹੈ। ਇਸ ਨੂੰ ਦੇਖਦੇ ਹੋਏ ਹਰ ਘਰ ਤਿਰੰਗਾ ਮੁਹਿੰਮ ਦੇ ਚੱਲਦੇ ਦੇਸ਼ਵਾਸੀ ਆਪਣੇ-ਆਪਣੇ ਦਫਤਰਾਂ ’ਤੇ ਤਿਰੰਗਾ ਫਹਿਰਾਉਣ। ਜਿਸ ਤੋਂ ਬਾਅਦ ਬਿਲਡਿੰਗਾਂ ਦਫ਼ਤਰਾਂ ਅਤੇ ਸਰਕਾਰੀ ਅਦਾਰਿਆਂ ਦੇ ਉੱਤੇ ਤਿਰੰਗਾ ਫਹਿਰਾਉਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ।
ਦੱਸ ਦਈਏ ਕਿ ਪ੍ਰਧਾਨ ਮੰਤਰੀ ਵੱਲੋਂ ਹਰ ਘਰ ਤਿਰੰਗਾ ਮੁਹਿੰਮ ਜਦੋਂ ਤੋਂ ਸੱਦਾ ਦਿੱਤਾ ਗਿਆ ਹੈ ਉਸ ਸਮੇਂ ਤੋਂ ਹੀ ਸੂਰਤ ਅਤੇ ਦੇਸ਼ ਦੇ ਹੋਰ ਵੱਡੇ ਸ਼ਹਿਰ ਜਿੱਥੇ ਕੱਪੜੇ ਦਾ ਵਪਾਰ ਜ਼ਿਆਦਾ ਹੈ ਉੱਥੇ ਤਿਰੰਗੇ ਦਾ ਕਰੋੜਾਂ ਦਾ ਵਪਾਰ ਸ਼ੁਰੂ ਹੋ ਗਿਆ ਹੈ। ਇਸ ਦੇ ਉਲਟ ਪੰਜਾਬ ਵਿੱਚ ਲੋਕਲ ਮਾਰਕੀਟ ਭਾਰਤ ਦੇ ਲੋਕ ਜੋ ਆਮ ਤੌਰ ’ਤੇ ਗਣਤੰਤਰ ਦਿਵਸ, ਸੁਤੰਤਰਤਾ ਦਿਵਸ ਅਤੇ ਵੱਖ-ਵੱਖ ਰੈਲੀਆਂ ਵਿੱਚ ਝੰਡੇ ਬਣਾਉਣ ਦਾ ਕੰਮ ਕਰਦੇ ਹਨ ਉਨ੍ਹਾਂ ਨੂੰ ਪਿਛਲੇ ਤਿੰਨ ਸਾਲ ਬਾਅਦ ਇਸ ਵਾਰ ਵੀ ਮੁਨਾਫ਼ਾ ਨਜ਼ਰ ਨਹੀਂ ਆ ਰਿਹਾ।
ਇਸ ਸਬੰਧ ’ਚ ਝੰਡੇ ਬਣਾਉਣ ਦਾ ਕੰਮ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰ ਉਨ੍ਹਾਂ ਨੇ ਸੋਚਿਆ ਸੀ ਕਿ ਸੁਤੰਤਰਤਾ ਦਿਵਸ ਮੌਕੇ ਉਨ੍ਹਾਂ ਦਾ ਇਹ ਕਾਰੋਬਾਰ ਖੂਬ ਚੱਲੇਗਾ ਅਤੇ ਉਨ੍ਹਾਂ ਦੇ ਕਾਰੀਗਰਾਂ ਨੂੰ ਵੀ ਖ਼ੂਬ ਪੈਸੇ ਕਮਾਉਂਦਾ ਮੌਕਾ ਮਿਲੇਗਾ ਜੋ ਲੋਕਲ ਪੱਧਰ ਤੇ ਇਨ੍ਹਾਂ ਝੰਡਿਆਂ ਨੂੰ ਬਣਾਉਂਦੇ ਹਨ, ਪਰ ਪ੍ਰਧਾਨਮੰਤਰੀ ਦੇ ਅਪਮਾਨ ਤੋਂ ਬਾਅਦ ਸੂਰਤ ਸ਼ਹਿਰ ਦੇ ਵੱਡੇ ਵੱਡੇ ਵਪਾਰੀ ਇਸ ਕੰਮ ਵਿਚ ਕੁੱਦ ਗਏ ਹਨ ਅਤੇ ਜਲੰਧਰ ਵਰਗੇ ਸ਼ਹਿਰ ਵਿੱਚ ਵੀ ਲੱਖਾਂ ਰੁਪਏ ਦਾ ਤਿਰੰਗਾ ਬਣਾਉਣ ਦਾ ਕੰਮ ਜਲੰਧਰ ਵਿੱਚ ਨਾ ਹੁੰਦਿਆਂ ਹੋਇਆਂ ਇਹ ਸਾਰਾ ਸਟਾਕ ਸੂਰਤ ਤੋਂ ਆ ਰਿਹਾ ਹੈ।
ਇਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਲੋਕ ਛੋਟੇ ਵਪਾਰੀ ਪੰਜਾਬ ਦੇ ਕਾਰੀਗਰ ਨੇ ਜੋ ਲੱਖਾਂ ਕਰੋੜਾਂ ਦੀ ਡੀ ਬਹੀ ਕਰ ਸਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਲੱਖਾਂ ਰੁਪਏ ਦਾ ਮਾਲ ਸਰਕਾਰਾਂ ਵੱਲੋਂ ਇਸਦਾ ਸੂਰਤ ਤੋਂ ਮੰਗਾਇਆ ਜਾ ਰਿਹਾ ਹੈ, ਜਿਸ ਨਾਲ ਉਨ੍ਹਾਂ ਦਾ ਵਪਾਰ ਬਿਲਕੁਲ ਠੱਪ ਹੋ ਚੁੱਕਿਆ ਹੈ। ਝੰਡਿਆਂ ਦਾ ਵਪਾਰ ਕਰਨ ਵਾਲਿਆਂ ਦਾ ਇਹ ਵੀ ਕਹਿਣਾ ਹੈ ਕਿ ਪ੍ਰਧਾਨਮੰਤਰੀ ਦੇ ਹਰ ਘਰ ਤਿਰੰਗਾ ਮੁਹਿੰਮ ਦੇ ਸੱਦੇ ਤੋਂ ਬਾਅਦ ਵੀ ਉਨ੍ਹਾਂ ਨੂੰ ਤਿਰੰਗੇ ਬਣਾਉਣ ਦੇ ਕੋਈ ਵੱਡੇ ਆਰਡਰ ਨਹੀਂ ਮਿਲੇ।
ਉੱਧਰ ਇਸ ਪੂਰੇ ਮਾਮਲੇ ਵਿੱਚ ਦੇਸ਼ ਦੀ ਸਭ ਤੋਂ ਵੱਡੀ ਤਿਰੰਗਾ ਝੰਡਾ ਬਣਾਉਣ ਵਾਲੀ ਸੰਸਥਾ ਖਾਦੀ ਭੰਡਾਰ ਵੀ ਇਸ ਵਾਰ ਪ੍ਰਧਾਨਮੰਤਰੀ ਵੱਲੋਂ ਹਰ ਘਰ ਤਿਰੰਗਾ ਮੁਹਿੰਮ ਦੇ ਸੱਦੇ ਤੋਂ ਬਾਅਦ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਹੈ, ਪਰ ਇੱਥੇ ਕੰਮ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਕ ਪਾਸੇ ਜਿਥੇ ਲੋਕੀਂ ਇਸ ਮੁਹਿੰਮ ਤੋਂ ਕਾਫੀ ਉਤਸ਼ਾਹਿਤ ਹੈ ਪਰ ਇਸ ਵਿੱਚ ਵੀ ਇੱਕ ਵੱਡੀ ਸਮੱਸਿਆ ਇਹ ਹੈ ਕਿ ਖਾਦੀ ਭੰਡਾਰ ਵਲੋਂ ਬਣਾਇਆ ਗਿਆ ਅਸਲ ਤਿਰੰਗਾ ਝੰਡਾ ਜੋ ਸਿਰਫ਼ ਬੰਬੇ ਵਿੱਚ ਬਣਾ ਕੇ ਪੂਰੇ ਦੇਸ਼ ਵਿਚ ਸਪਲਾਈ ਕੀਤਾ ਜਾਂਦਾ ਹੈ ਉਸ ਦਾ ਸਭ ਤੋਂ ਛੋਟਾ ਸਾਈਜ਼ ਇਹ ਕਰੀਬ 900 ਰੁਪਏ ਤੋਂ 400 ਰੁਪਏ ਦੀ ਕੀਮਤ ਦਾ ਹੈ।
ਜਲੰਧਰ ਖਾਦੀ ਭੰਡਾਰ ਦੇ ਮੈਨੇਜਰ ਸਮਰਜੀਤ ਚੌਹਾਨ ਦੇ ਮੁਤਾਬਕ ਉਨ੍ਹਾਂ ਕੋਲ ਕਾਫ਼ੀ ਗਿਣਤੀ ਵਿੱਚ ਲੋਕ ਤਿਰੰਗਾ ਖ਼ਰੀਦਣ ਲਈ ਆਉਂਦੇ ਹਨ ਪਰ ਜਦੋਂ ਉਹ ਇਸ ਦੀ ਕੀਮਤ ਸੁਣਦੇ ਹਨ ਤਾਂ ਵਾਪਸ ਚਲੇ ਜਾਂਦੇ ਹਨ। ਉਨ੍ਹਾਂ ਮੁਤਾਬਕ ਅਸਲੀ ਤਿਰੰਗਾ ਝੰਡਾ ਖਾਦੀ ਭੰਡਾਰ ਤੋਂ ਹੀ ਮਿਲਦਾ ਹੈ ਜੋ ਪੂਰੇ ਮਾਪਦੰਡਾਂ ਨਾਲ ਬੌਂਬੇ ਤੋਂ ਬਣ ਕੇ ਆਉਂਦਾ ਹੈ, ਜਦਕਿ ਜੋ ਝੰਡੇ ਲੋਕਲ ਮਾਰਕੀਟ ਵਿਚ ਬਣ ਕੇ ਵਿਕਦੇ ਹਨ ਉਨ੍ਹਾਂ ਨੂੰ ਤਿਰੰਗਾ ਨਹੀਂ ਕਿਹਾ ਜਾ ਸਕਦਾ। ਸਿਰਫ਼ ਇੰਨਾ ਹੈ ਕਿ ਲੋਕ ਇਸ ਨੂੰ ਤਿਰੰਗਾ ਸਮਝ ਕੇ ਖਰੀਦ ਲੈਂਦੇ ਹਨ।
ਇਹ ਵੀ ਪੜੋ: ਪ੍ਰਸਿੱਧ ਗੀਤਕਾਰ ਜਾਨੀ ਨੂੰ ਧਮਕੀ ਮਾਮਲਾ: ਆਪਸ ’ਚ ਭਿੜੇ ਸੁਖਬੀਰ ਬਾਦਲ ਅਤੇ ਮੀਤ ਹੇਅਰ !