ਜਲੰਧਰ: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Deputy Chief Minister Sukhjinder Singh Randhawa) ਜਲੰਧਰ ਵਿਖੇ ਪੰਜਾਬ ਆਰਮਡ ਪੁਲਿਸ (Punjab Armed Police) ਦੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਬੀਐਸਐਫ (BSF) ਨੂੰ ਪੰਜਾਹ ਕਿਲੋਮੀਟਰ ਅੰਦਰ ਦਾ ਅਖਤਿਆਰ ਦੇਣ 'ਤੇ ਬੋਲਦਿਆਂ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰ ਸਰਕਾਰ (Central Government) ਵੱਲੋਂ ਬੀਐਸਐਫ (BSF) ਨੂੰ ਪੰਜਾਹ ਕਿਲੋਮੀਟਰ (Fifty kilometers) ਦੇ ਦਾਇਰੇ ਵਿਚ ਅਧਿਕਾਰ ਦੇਣ ਬਾਰੇ ਇੱਕ ਚਿੱਠੀ ਲਿਖੀ ਹੈ ਅਤੇ ਕਿਹਾ ਹੈ ਕਿ ਬੀਐਸਐਫ (BSF) ਨੂੰ ਇਸ ਤਰ੍ਹਾਂ ਪੰਜਾਬ ਦੇ ਅੰਦਰ ਤਾਇਨਾਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਪੰਜਾਬ ਦਾ ਅੰਦਰੂਨੀ ਮਸਲਾ ਹੈ। ਕੇਂਦਰ ਸਰਕਾਰ ਨੂੰ ਇਸ ਵਿੱਚ ਦਖ਼ਲ ਨਹੀਂ ਦੇਣਾ ਚਾਹੀਦਾ।
ਬਾਰਡਰ 'ਤੇ ਤਾਂ ਬਹੁਤ ਸਖ਼ਤ ਸਕਿਓਰਿਟੀ ਪਹਿਲਾਂ ਪੰਜਾਬ ਪੁਲਿਸ ਦੀ ਹੀ ਹੈ
ਉਨ੍ਹਾਂ ਕਿਹਾ ਕਿ ਬਾਰਡਰ (Border) 'ਤੇ ਪਹਿਲਾਂ ਬੀ.ਐੱਸ.ਐੱਫ. ਪੂਰੀ ਮੁਸਤੈਦੀ ਨਾਲ ਪਹਿਰਾ ਦੇ ਰਹੀ ਹੈ ਜਦੋਂ ਕਿ ਉਸ ਤੋਂ ਕਾਫੀ ਅੰਦਰ ਤੱਕ ਪੰਜਾਬ ਪੁਲਿਸ ਵਲੋਂ ਪਹਿਰਾ ਦਿੱਤਾ ਜਾ ਰਿਹਾ ਹੈ। ਉਥੇ ਤਾਂ ਇੰਨੀ ਸਕਿਓਰਿਟੀ ਹੈ ਕਿ ਮੈਨੂੰ ਵੀ ਜਾਣ ਤੋਂ ਪਹਿਲਾਂ ਆਪਣਾ ਮੋਬਾਇਲ ਤੇ ਸਕਿਓਰਿਟੀ ਗਾਰਡ ਤੋਂ ਬਿਨਾਂ ਜਾਣਾ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਬੀਐਸਐਫ ਦਾ ਕੰਮ ਬਾਰਡਰ ਦੀ ਰਾਖੀ ਕਰਨਾ ਹੈ ਅਤੇ ਜਿਹੜੀ ਪਹਿਲੀ ਫੈਂਸਿੰਗ ਲੱਗੀ ਹੋਈ ਹੈ ਉਸ ਤੋਂ ਬਾਅਦ ਦਾ ਇਲਾਕਾ ਸੂਬਾ ਸਰਕਾਰ ਅਧੀਨ ਆਉਂਦਾ ਹੈ, ਜਿਸ 'ਤੇ ਪੰਜਾਬ ਪੁਲਿਸ ਦਾ ਅਖ਼ਤਿਆਰ ਹੀ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਕੱਲ੍ਹ ਤਰਨਤਾਰਨ ਵਿੱਚ ਫੜੇ ਹਥਿਆਰਾਂ ਦੇ ਇੱਕ ਵੱਡੇ ਜ਼ਖੀਰੇ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਇਹ ਐਕਸ਼ਨ ਪੰਜਾਬ ਪੁਲਿਸ ਦੀ ਇਨਪੁਟ 'ਤੇ ਹੋਇਆ ਹੈ ਅਤੇ ਬੀ.ਐੱਸ.ਐੱਫ. ਨਾਲ ਰਲ ਕੇ ਇਸ ਨੂੰ ਅੰਜਾਮ ਦਿੱਤਾ ਗਿਆ ਹੈ।
ਅੱਤਵਾਦ ਦੇ ਸਮੇਂ ਵਿਚ ਜੋ ਕੰਮ ਪੰਜਾਬ ਪੁਲਿਸ ਨੇ ਕੀਤਾ ਉਹ ਕਦੇ ਭੁਲਾਇਆ ਨਹੀਂ ਜਾ ਸਕਦਾ
ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਲਾਅ ਐਂਡ ਆਰਡਰ (Law and order) ਸਥਾਪਿਤ ਕਰਨਾ ਸੂਬਾ ਸਰਕਾਰ ਦਾ ਕੰਮ ਹੈ ਨਾ ਕਿ ਕੇਂਦਰ ਸਰਕਾਰ ਦਾ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਪੰਜਾਬ ਦੀ ਫੋਰਸ ਨੂੰ ਕਦੀ ਵੀ ਡੀਮੋਰਲਾਇਜ਼ ਨਹੀਂ ਹੋਣ ਦਿੱਤਾ ਜਾਏਗਾ। ਪੰਜਾਬ ਪੁਲੀਸ ਨੇ ਅੱਤਵਾਦ ਦੇ ਸਮੇਂ ਵਿੱਚ ਜੋ ਕੰਮ ਕੀਤਾ ਹੈ ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਕਿਸੇ ਸਮੇਂ ਕੇਂਦਰ ਸਰਕਾਰ ਵੱਲੋਂ ਗਵਰਨਰ ਰਾਜ ਸਥਾਪਿਤ ਕੀਤਾ ਗਿਆ ਅਤੇ ਵੱਖ-ਵੱਖ ਫੋਰਸਿਜ਼ ਅਤੇ ਪੈਰਾਮਿਲਟਰੀ ਫੋਰਸ ਲਗਾਈ ਗਈ ਪਰ ਇਸ ਦੇ ਬਾਵਜੂਦ ਇੱਥੇ ਅੱਤਵਾਦ ਖ਼ਤਮ ਨਹੀਂ ਹੋ ਸਕਿਆ, ਜਦੋਂ ਕਿ ਪੰਜਾਬ ਨੇ ਆਪਣੇ ਬਲਬੂਤੇ 'ਤੇ ਇਸ ਨੂੰ ਖਤਮ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਨਾ ਸਿਰਫ ਦੇਸ਼ ਦੀ ਰੱਖਿਆ ਲਈ ਸਭ ਤੋਂ ਜ਼ਿਆਦਾ ਬਲੀਦਾਨ ਦਿੱਤਾ ਹੈ ਸਗੋਂ ਔਖੇ ਵੇਲੇ ਦੇਸ਼ ਦੇ ਬਾਰਡਰ 'ਤੇ ਲਾਸਟ ਬੰਕਰ ਤੱਕ ਲੰਗਰ ਪਹੁੰਚਾ ਕੇ ਦੇਸ਼ ਦੀ ਸੇਵਾ ਵੀ ਕੀਤੀ ਹੈ।
ਇਹ ਵੀ ਪੜ੍ਹੋ- ਅੱਜ ਫੇਰ ਵਧੇ ਪੈਟਰੋਲ ਤੇ ਡੀਜ਼ਲ ਦੇ ਭਾਅ, ਜਾਣੋ ਆਪਣੇ ਸ਼ਹਿਰ ਦਾ ਰੇਟ